ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਇੱਕ ਵਾਰ ਫਿਰ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਨਹੀਂ ਰਹੇ। ਦਰਅਸਲ ਬੋਤਲ ਬੰਦ ਪਾਣੀ ਤੇ ਵੈਕਸੀਨ ਬਣਾਉਣ ਵਾਲੀ ਚੀਨੀ ਕੰਪਨੀ ਦੇ ਮਾਲਕ ਜੁੰਗ ਸ਼ਾਨਸ਼ਾਨ ਭਾਰਤੀ ਉਦਯੋਗਪਤੀ ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡਦਿਆਂ ਏਸ਼ੀਆ ਦੇ ਸਭ ਤੋਂ ਧਨੀ ਵਿਅਕਤੀ ਬਣ ਗਏ ਹਨ। ਇੰਨਾ ਹੀ ਨਹੀਂ ਹੁਣ ਸ਼ਾਨਸ਼ਾਨ ਦੁਨੀਆਂ ਦੇ ਟੌਪ 10 ਅਮੀਰਾਂ ਦੀ ਲਿਸਟ 'ਚ ਛੇਵੇਂ ਨੰਬਰ 'ਤੇ ਪਹੁੰਚ ਗਏ ਹਨ।
ਇੱਕ ਦਿਨ 'ਚ ਉਨ੍ਹਾਂ ਦੀ ਜਾਇਦਾਦ 5 ਅਰਬ ਡਾਲਰ ਤੋਂ ਵੀ ਜ਼ਿਆਦਾ ਦਾ ਇਜ਼ਾਫਾ ਹੋਇਆ ਹੈ। ਉਨ੍ਹਾਂ ਦੀ ਰਫ਼ਤਾਰ ਜੇਕਰ ਅਜਿਹੀ ਰਹੀ ਤਾਂ ਫੇਸਬੁੱਕ ਦੇ ਸੀਬੀਓ ਮਾਰਕ ਜੁਕਰਬਰਗ ਵੀ ਉਨ੍ਹਾਂ ਤੋਂ ਪਿੱਛੇ ਰਹਿ ਜਾਣਗੇ। ਉਧਰ ਏਲਨ ਮਸਕ ਦੂਜੇ ਨੰਬਰ 'ਤੇ ਹਨ।
ਮੁਕੇਸ਼ ਅੰਬਾਨੀ ਨੂੰ ਥੋੜੇ ਸਮੇਂ ਵਿੱਚ ਹੀ ਦੂਜਾ ਝਟਕਾ ਮਿਲ ਗਿਆ। ਪਹਿਲਾਂ ਦੁਨੀਆਂ ਦੇ 10 ਅਮੀਰਾਂ ਦੀ ਸੂਚੀ ਤੋਂ ਬਾਹਰ ਹੋਏ ਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਹੋਣ ਦਾ ਖਿਤਾਬ ਵੀ ਹੱਥੋਂ ਖਿਸਕ ਗਿਆ ਹੈ। ਹਾਲਾਂਕਿ ਜਨਵਰੀ 'ਚ ਉਹ ਮਉਰ ਤੋਂ ਟੌਪ 10 ਅਮੀਰਾਂ 'ਚ ਥਾਂ ਬਣਾਉਣ 'ਚ ਕਾਮਯਾਬ ਹੋ ਗਏ ਸਨ ਪਰ ਇਕ ਵਾਰ ਫਿਰ ਉਨ੍ਹਾਂ ਦੇ ਹੱਥੋਂ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਦਾ ਤਾਜ ਖਿਸਕ ਗਿਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ