ਕੰਪਨੀ ਨੇ ਇਸ ਏਜੀਐਮ ਲਈ ਜ਼ੋਰਦਾਰ ਤਿਆਰੀਆਂ ਕੀਤੀਆਂ ਹਨ ਅਤੇ ਪਹਿਲੀ ਵਾਰ ਰਿਲਾਇੰਸ ਇੰਡਸਟਰੀਜ਼ ਦਾ ਏਜੀਐਮ ਵਰਚੁਅਲ ਪਲੇਟਫਾਰਮ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਕੋਰੋਨਾ ਸੰਕਟ ਕਾਰਨ ਇਸ ਵਾਰ ਇਸ ਏਜੀਐਮ ਨੂੰ ਆਨਲਾਈਨ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਇੱਕ ਵਿਸ਼ੇਸ਼ ਵਰਚੁਅਲ ਪਲੇਟਫਾਰਮ ਦਾ ਪ੍ਰਬੰਧਨ ਕੀਤਾ ਗਿਆ ਹੈ।
ਇਸ ਦੌਰਾਨ ਮੁਕੇਸ਼ ਅੰਬਾਨੀ ਨੇ ਕਿਹਾ ਕਿ ਅਸੀਂ ਭਾਰਤ ਵਿੱਚ ਵਿਸ਼ਵ ਪੱਧਰੀ 5ਜੀ ਸੇਵਾਵਾਂ ਲਿਆਵਾਂਗੇ। ਇਸ ਦੇ ਨਾਲ ਮੁਕੇਸ਼ ਅੰਬਾਨੀ ਨੇ ਕਿਹਾ ਕਿ ਅਸੀਂ ਗਲੋਬਲ ਟੈਲੀਕਾਮ ਆਪ੍ਰੇਟਰਾਂ ਨੂੰ 5 ਜੀ ਸਲਿਊਸ਼ਨ ਦੇਵਾਂਗੇ। ਉਨ੍ਹਾਂ ਕਿਹਾ ਕਿ ਜੀਓ ਦਾ 5ਜੀ ਸੋਲਿਊਸ਼ਨ ਪ੍ਰਧਾਨ ਮੰਤਰੀ ਮੋਦੀ ਦੇ ਵਿਜ਼ਨ ਨੂੰ ਸਮਰਪਿਤ ਹੈ।
whatsapp ਯੂਜ਼ਰਸ ਲਈ ਵੱਡਾ ਖ਼ਤਰਾ, ਚੇਤਾਵਨੀ ਜਾਰੀ
ਮੁਕੇਸ਼ ਅੰਬਾਨੀ ਨੇ ਐਲਾਨ ਕੀਤਾ ਕਿ ਅਸੀਂ ਜੀਓ ਪਲੇਟਫਾਰਮ ਵਿੱਚ ਇੱਕ ਰਣਨੀਤਕ ਨਿਵੇਸ਼ਕ ਦੇ ਰੂਪ ਵਿੱਚ ਗੂਗਲ ਨਾਲ ਇੱਕ ਨਿਵੇਸ਼ ਸਮਝੌਤਾ ਕੀਤਾ ਹੈ। ਇਸ ਦੇ ਤਹਿਤ ਗੂਗਲ ਜੀਓ ਪਲੇਟਫਾਰਮ 'ਚ 33,737 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਅਤੇ ਇਸ ਦੇ ਜ਼ਰੀਏ ਗੂਗਲ ਨੂੰ 7.7 ਪ੍ਰਤੀਸ਼ਤ ਹਿੱਸੇਦਾਰੀ ਦਿੱਤੀ ਜਾਵੇਗੀ।
ਏਜੀਐਮ ਵਿਖੇ ਜੀਓ ਟੀਵੀ + ਨੂੰ ਪੇਸ਼ ਕਰਦਿਆਂ ਅਕਾਸ਼ ਅੰਬਾਨੀ ਨੇ ਕਿਹਾ ਕਿ ਵਿਸ਼ਵ ਦੀਆਂ 12 ਪ੍ਰਮੁੱਖ ਓਟੀਟੀ ਕੰਪਨੀਆਂ ਦੀ ਸਮੱਗਰੀ ਜੀਓ ਟੀਵੀ + ਵਿੱਚ ਮੁਹੱਈਆ ਕਰਵਾਈ ਜਾਏਗੀ। ਇਨ੍ਹਾਂ 'ਚ ਨੈੱਟਫਲਿਕਸ, ਐਮਾਜ਼ਾਨ ਪ੍ਰਾਈਮ, ਡਿਜ਼ਨੀ ਪਲੱਸ ਹੌਟਸਟਾਰ, ਵੂਟ ਦੇ ਨਾਲ-ਨਾਲ ਜੀ 5, ਸੋਨੀ ਲਿਵ, ਜੀਓ ਸਿਨੇਮਾ, ਜੀਓ ਸਾਵਨ ਅਤੇ ਯੂਟਿਊਬ ਵਰਗੇ ਕਈ ਹੋਰ ਐਪ ਸ਼ਾਮਲ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ