ਸਕੂਲਾਂ ਦੀਆਂ ਨਿਯਮਤ ਆਨਲਾਈਨ ਕਲਾਸਾਂ ਬਾਰੇ ਮਾਪਿਆਂ ਦੁਆਰਾ ਉਠਾਈਆਂ ਚਿੰਤਾਵਾਂ ਦੇ ਬਾਅਦ ਮੰਤਰਾਲੇ ਨੇ ਦਿਸ਼ਾ ਨਿਰਦੇਸ਼ ਤਿਆਰ ਕੀਤੇ ਹਨ। ਮਾਪਿਆਂ ਦੀ ਚਿੰਤਾ ਦੇ ਮੱਦੇਨਜ਼ਰ ਸਰਕਾਰ ਨੇ "ਪ੍ਰਗਤੀ" ਨਾਮਕ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ 'ਚ ਮਨੁੱਖੀ ਸਰੋਤ ਵਿਕਾਸ ਮੰਤਰਾਲੇ (ਐਮਐਚਆਰਡੀ) ਨੇ ਸਿਫਾਰਸ਼ ਕੀਤੀ ਹੈ ਕਿ ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਦੀ ਮਿਆਦ 30 ਮਿੰਟ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਕਲਾਸ 1 ਤੋਂ 8 ਤੱਕ, ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ 45 ਮਿੰਟ ਤਕ ਦੇ ਦੋ ਆਨ ਲਾਈਨ ਸੈਸ਼ਨਾਂ ਦੀ ਸਿਫਾਰਸ਼ ਕੀਤੀ ਹੈ, ਜਦਕਿ ਕਲਾਸ 9 ਤੋਂ 12 ਲਈ, 30-45 ਮਿੰਟ ਦੀ ਮਿਆਦ ਦੇ ਚਾਰ ਸੈਸ਼ਨਾਂ ਦੀ ਸਿਫਾਰਸ਼ ਕੀਤੀ ਗਈ ਹੈ।


ਦਸ ਦਈਏ ਕਿ ਬੱਚੇ COVID-19 ਮਹਾਂਮਾਰੀ ਤੋਂ ਬਾਅਦ ਆਨਲਾਈਨ ਕਲਾਸਾਂ ਲੈ ਰਹੇ ਹਨ। ਇਸ ਦੌਰਾਨ ਬੱਚੇ ਸਕਰੀਨ 'ਤੇ ਵਧੇਰੇ ਸਮਾਂ ਬਤੀਤ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਇੱਕ ਮੰਗ ਕੀਤੀ ਗਈ ਸੀ ਕਿ ਕਲਾਸ ਟੀਚਿੰਗ ਤੋਂ ਆਨਲਾਈਨ ਅਧਿਆਪਨ ਵਿੱਚ ਤਬਦੀਲੀ ਜ਼ਰੂਰੀ ਹੈ। ਤਾਲਾਬੰਦੀ ਤੋਂ ਲੈ ਕੇ ਹੁਣ ਤੱਕ ਦੇਸ਼ ਭਰ ਦੇ ਸਕੂਲ ਲਗਭਗ ਚਾਰ ਮਹੀਨਿਆਂ ਤੋਂ ਬੱਚਿਆਂ ਨੂੰ ਆਨਲਾਈਨ ਚੈਨਲਾਂ ਰਾਹੀਂ ਪੜ੍ਹਾ ਰਹੇ ਹਨ।



Education Loan Information:

Calculate Education Loan EMI