ਮੁੰਬਈ: ਸੈਂਟਰਲ ਰੇਲਵੇ ਨੇ ਬਿਨਾਂ ਟਿਕਟਾਂ ਦੇ ਸਫਰ ਕਰਨ ਵਾਲੇ ਯਾਤਰੀਆਂ ਤੋਂ ਡੇਢ ਕਰੋੜ ਦਾ ਜ਼ੁਰਮਾਨਾ ਵਸੂਲ ਕੀਤਾ ਹੈ। ਰੇਲਵੇ ਨੇ 43,526 ਯਾਤਰੀਆਂ ਖਿਲਾਫ ਕਾਰਵਾਈ ਕੀਤੀ ਹੈ। ਕੇਂਦਰੀ ਰੇਲਵੇ ਮੁੰਬਈ ਡਿਵੀਜ਼ਨ ਦੀ ਇਹ ਕਾਰਵਾਈ ਉਦੋਂ ਕੀਤੀ ਗਈ ਹੈ ਜਦੋਂ ਕੋਰੋਨਾ ਪੀਰੀਅਡ ਦੌਰਾਨ ਬਹੁਤ ਸਾਰੇ ਸ਼ਹਿਰੀ ਅਤੇ ਲੰਬੀ ਦੂਰੀ ਦੇ ਵਾਹਨ ਬਹੁਤ ਘੱਟ ਚਲਾਏ ਗਏ। ਬਕਾਇਦਾ ਟਿਕਟ ਚੈਕਿੰਗ ਮੁਹਿੰਮ ਦੌਰਾਨ ਅੰਤਰ ਕੇਂਦਰੀ ਰੇਲਵੇ ਵੱਲੋਂ ਇਹ ਕਾਰਵਾਈ ਕੀਤੀ ਗਈ, ਇਸ ਮੁਹਿੰਮ ਤਹਿਤ ਤਕਰੀਬਨ 43, 526 ਬਗੈਰ ਟਿਕਟ ਯਾਤਰੀਆਂ ਨੂੰ ਫੜਿਆ ਗਿਆ, ਜ਼ੁਰਮਾਨੇ ਵਜੋਂ ਤਕਰੀਬਨ ਡੇਢ ਕਰੋੜ ਰੁਪਏ ਦਾ ਜ਼ੁਰਮਾਨਾ ਵਸੂਲਿਆ ਗਿਆ।
ਦੱਸ ਦਈਏ ਕਿ ਜੂਨ ਤੋਂ 20 ਨਵੰਬਰ 2020 ਤੱਕ ਸੀਨੀਅਰ ਅਧਿਕਾਰੀਆਂ ਅਤੇ ਟਿਕਟ ਚੈਕਿੰਗ ਸਟਾਫ ਦੀ ਟੀਮ ਵਲੋਂ ਕੀਤੀ ਗਈ ਸਖਤ, ਵਿਸ਼ੇਸ਼ ਅਤੇ ਨਿਯਮਤ ਚੈਕਿੰਗ ਦੌਰਾਨ ਉਪਨਗਰੀਏ ਅਤੇ ਵਿਸ਼ੇਸ਼ ਲੰਬੀ ਦੂਰੀ ਦੀਆਂ ਰੇਲ ਗੱਡੀਆਂ ਵਿਚ ਕੇਂਦਰੀ ਰੇਲਵੇ ਦੇ ਮੁੰਬਈ ਡਵੀਜ਼ਨ ਨੇ ਕੁਲ 43,526 ਕੇਸ ਅਤੇ ਇੱਕ ਕਰੋੜ 50 ਲੱਖ ਰੁਪਏ ਜ਼ੁਰਮਾਨੇ ਵਜੋਂ ਇੱਕਠੇ ਕੀਤੇ ਗਏ।
43,526 ਮਾਮਲਿਆਂ ਚੋਂ 39,516 ਮਾਮਲਿਆਂ ਵਿਚ ਉਪਨਗਰੀਏ ਰੇਲ ਗੱਡੀਆਂ ਵਿਚ 1 ਕਰੋੜ 10 ਲੱਖ ਰੁਪਏ ਜ਼ੁਰਮਾਨੇ ਵਜੋਂ ਅਤੇ 40,000 ਲੰਬੀ ਦੂਰੀ ਦੀਆਂ ਮੇਲ ਐਕਸਪ੍ਰੈਸ ਰੇਲ ਗੱਡੀਆਂ ਦੇ 40 ਹਜ਼ਾਰ ਰੁਪਏ ਦੀ ਵਸੂਲੀ ਕੀਤੀ ਗਈ।
ਕੇਂਦਰੀ ਰੇਲਵੇ ਨੇ ਮੁਸਾਫਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਸੁਵਿਧਾ ਤੋਂ ਬਚਣ ਲਈ ਸਹੀ ਅਤੇ ਯੋਗ ਰੇਲਵੇ ਟਿਕਟਾਂ ਨਾਲ ਯਾਤਰਾ ਕਰਨ ਅਤੇ ਨਿਯਮ ਮੁਤਾਬਕ ਯਾਤਰਾ ਕਰਨ ਅਤੇ ਕੋਵਿਡ 19 ਦੇ ਵਿਰੁੱਧ ਲੜਾਈ ਵਿਚ ਰੇਲਵੇ ਦੀ ਮਦਦ ਕਰਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਬਗੈਰ ਟਿਕਟ ਸਫਰ ਕਰਨ ਵਾਲਿਆਂ ਨੇ ਭਰੇ ਰੇਲਵੇ ਦੇ ਖਜਾਨੇ, ਸੈਂਟ੍ਰਲ ਰੇਲਵੇ ਨੇ ਇੱਕਠਾ ਕੀਤਾ ਡੇਢ ਕਰੋੜ ਰੁਪਏ ਜ਼ੁਰਮਾਨਾ
ਏਬੀਪੀ ਸਾਂਝਾ
Updated at:
01 Dec 2020 06:14 PM (IST)
ਬਕਾਇਦਾ ਟਿਕਟ ਚੈਕਿੰਗ ਮੁਹਿੰਮ ਦੌਰਾਨ ਅੰਤਰ ਕੇਂਦਰੀ ਰੇਲਵੇ ਵੱਲੋਂ ਇਹ ਕਾਰਵਾਈ ਕੀਤੀ ਗਈ, ਇਸ ਮੁਹਿੰਮ ਤਹਿਤ ਤਕਰੀਬਨ 43, 526 ਬਗੈਰ ਟਿਕਟ ਯਾਤਰੀਆਂ ਨੂੰ ਫੜਿਆ ਗਿਆ, ਜ਼ੁਰਮਾਨੇ ਵਜੋਂ ਤਕਰੀਬਨ ਡੇਢ ਕਰੋੜ ਰੁਪਏ ਦਾ ਜ਼ੁਰਮਾਨਾ ਵਸੂਲਿਆ ਗਿਆ।
- - - - - - - - - Advertisement - - - - - - - - -