Tomato Price Relief News: ਟਮਾਟਰ ਦੀਆਂ ਵੱਧ ਹੋਈਆਂ ਕੀਮਤਾਂ ਤੋਂ ਤੁਹਾਨੂੰ ਵੱਡੀ ਰਾਹਤ ਮਿਲਣ ਵਾਲੀ ਹੈ। ਕੇਂਦਰ ਸਰਕਾਰ ਨੇ ਐਤਵਾਰ 20 ਅਗਸਤ 2023 ਤੋਂ ਟਮਾਟਰ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਣ ਦੇ ਨਿਰਦੇਸ਼ ਦਿੱਤੇ ਹਨ। ਡਿਪਾਰਟਮੈਂਟ ਆਫ ਕਨਸਿਊਮਰ ਨੇ NCCF ਅਤੇ NAFED ਨੂੰ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਟਮਾਟਰ ਵੇਚਣ ਲਈ ਕਿਹਾ ਹੈ।


ਟਮਾਟਰ ਦੀ ਸਪਲਾਈ ਵਿੱਚ ਸੁਧਾਰ, ਥੋਕ ਅਤੇ ਪ੍ਰਚੂਨ ਬਾਜ਼ਾਰ ਵਿੱਚ ਕੀਮਤਾਂ ਵਿੱਚ ਗਿਰਾਵਟ ਤੋਂ ਬਾਅਦ ਖੁਰਾਕ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ NCCF ਅਤੇ Nafed ਨੂੰ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਟਮਾਟਰ ਵੇਚਣ ਲਈ ਕਿਹਾ ਹੈ। ਇਸ ਤੋਂ ਪਹਿਲਾਂ 15 ਅਗਸਤ ਤੋਂ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਸਰਕਾਰ ਨੇ 50 ਰੁਪਏ ਪ੍ਰਤੀ ਕਿਲੋ ਟਮਾਟਰ ਵੇਚਣ ਦੇ ਨਿਰਦੇਸ਼ ਜਾਰੀ ਕੀਤੇ ਸਨ। ਪਰ ਸਿਰਫ਼ ਪੰਜ ਦਿਨਾਂ ਵਿੱਚ ਹੀ ਸਰਕਾਰੀ ਏਜੰਸੀਆਂ ਵੱਲੋਂ ਵਿਕਣ ਵਾਲੇ ਟਮਾਟਰਾਂ ਦੀ ਕੀਮਤ ਵਿੱਚ 10 ਰੁਪਏ ਪ੍ਰਤੀ ਕਿਲੋ ਦੀ ਕਟੌਤੀ ਕਰ ਦਿੱਤੀ ਗਈ ਹੈ।


ਮੰਤਰਾਲੇ ਨੇ ਕਿਹਾ ਕਿ 14 ਜੁਲਾਈ 2023 ਤੋਂ ਦਿੱਲੀ-ਐਨਸੀਆਰ ਵਿੱਚ ਪ੍ਰਚੂਨ ਬਾਜ਼ਾਰ ਵਿੱਚ ਸਸਤੇ ਭਾਅ ’ਤੇ ਟਮਾਟਰ ਵੇਚਣਾ ਸ਼ੁਰੂ ਕੀਤੇ ਗਏ ਸਨ ਤਾਂ ਜੋ ਆਮ ਲੋਕਾਂ ਨੂੰ ਮਹਿੰਗੇ ਟਮਾਟਰਾਂ ਤੋਂ ਰਾਹਤ ਦਿੱਤੀ ਜਾ ਸਕੇ। NAFED ਅਤੇ NCCF ਨੇ 14 ਜੁਲਾਈ ਤੋਂ ਹੁਣ ਤੱਕ ਪ੍ਰਚੂਨ ਬਾਜ਼ਾਰ ਵਿੱਚ 15 ਲੱਖ ਕਿਲੋ ਟਮਾਟਰ ਦੀ ਖਰੀਦ ਅਤੇ ਵਿਕਰੀ ਕੀਤੀ ਹੈ। ਦਿੱਲੀ ਐਨਸੀਆਰ ਤੋਂ ਇਲਾਵਾ ਰਾਜਸਥਾਨ ਦੇ ਜੋਧਪੁਰ ਕੋਟਾ, ਉੱਤਰ ਪ੍ਰਦੇਸ਼ ਦੇ ਲਖਨਊ, ਕਾਨਪੁਰ, ਵਾਰਾਣਸੀ, ਪ੍ਰਯਾਗਰਾਜ ਅਤੇ ਬਿਹਾਰ ਦੇ ਪਟਨਾ, ਮੁਜ਼ੱਫਰਪੁਰ, ਅਰਰਾਹ, ਬਕਸਰ ਵਿੱਚ ਟਮਾਟਰ ਸਸਤੇ ਭਾਅ ਵਿਕ ਰਹੇ ਹਨ।


ਇਹ ਵੀ ਪੜ੍ਹੋ: UDGAM Portal: RBI ਨੇ ਬੈਂਕਾਂ 'ਚ ਪਈਆਂ ਲਾਵਾਰਿਸ ਜਮ੍ਹਾਂ ਰਕਮਾਂ ਦਾ ਪਤਾ ਲਾਉਣ ਲਈ ਲਾਂਚ ਕੀਤਾ ਪੋਰਟਲ, ਮਿਲੇਗਾ ਇਹ ਫ਼ਾਇਦਾ


ਦਰਅਸਲ, ਜ਼ਿਆਦਾ ਮੀਂਹ ਕਾਰਨ ਫਸਲ ਨੂੰ ਹੋਏ ਨੁਕਸਾਨ ਅਤੇ ਸਪਲਾਈ 'ਚ ਦਿੱਕਤ ਆਉਣ ਕਾਰਨ ਦੇਸ਼ ਦੇ ਕਈ ਸੂਬਿਆਂ 'ਚ ਟਮਾਟਰ ਦੀ ਕੀਮਤ 250 ਤੋਂ 300 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਸੀ। ਜਿਸ ਤੋਂ ਬਾਅਦ NCCF ਅਤੇ Nafed ਨੇ 90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਟਮਾਟਰ ਵੇਚਣੇ ਸ਼ੁਰੂ ਕਰ ਦਿੱਤੇ ਸਨ। 16 ਜੁਲਾਈ 2023 ਤੋਂ ਕੀਮਤਾਂ ਘਟਾ ਕੇ 80 ਰੁਪਏ ਪ੍ਰਤੀ ਕਿਲੋਗ੍ਰਾਮ ਕਰ ਦਿੱਤੀਆਂ ਗਈਆਂ ਸਨ। 20 ਜੁਲਾਈ ਤੋਂ ਕੀਮਤਾਂ 70 ਰੁਪਏ ਪ੍ਰਤੀ ਕਿਲੋ, ਆਜ਼ਾਦੀ ਦਿਵਸ ਤੋਂ 50 ਰੁਪਏ ਪ੍ਰਤੀ ਕਿਲੋ ਅਤੇ ਹੁਣ 40 ਰੁਪਏ ਪ੍ਰਤੀ ਕਿਲੋਗ੍ਰਾਮ ਕਰਨ ਦਾ ਫੈਸਲਾ ਕੀਤਾ ਗਿਆ ਹੈ।


NCCF ਨੇ ਦਿੱਲੀ, ਨੋਇਡਾ, ਗ੍ਰੇਟਰ ਨੋਇਡਾ ਵਿੱਚ ਮੋਬਾਈਲ ਵੈਨਾਂ ਲਗਾ ਕੇ ਆਮ ਲੋਕਾਂ ਨੂੰ ਸਸਤੇ ਭਾਅ 'ਤੇ ਟਮਾਟਰ ਵੇਚੇ ਹਨ। NCCF ONDC ਰਾਹੀਂ ਆਨਲਾਈਨ ਸਸਤੇ ਭਾਅ 'ਤੇ ਟਮਾਟਰ ਵੇਚ ਰਿਹਾ ਹੈ। ਖਪਤਕਾਰ ਮਾਮਲਿਆਂ ਦੇ ਵਿਭਾਗ, NCCF ਅਤੇ Nafed ਨੇ ਇਹ ਟਮਾਟਰ ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਅਤੇ ਕਰਨਾਟਕ ਵਰਗੇ ਰਾਜਾਂ ਤੋਂ ਖਰੀਦੇ ਹਨ ਅਤੇ ਉਨ੍ਹਾਂ ਥਾਵਾਂ 'ਤੇ ਵੇਚੇ ਹਨ, ਜਿੱਥੇ ਇਸ ਦੀ ਕੀਮਤ ਬਹੁਤ ਜ਼ਿਆਦਾ ਸੀ।


ਇਹ ਵੀ ਪੜ੍ਹੋ: Lok Sabha Election 2024: ਰਾਹੁਲ ਗਾਂਧੀ ਅਮੇਠੀ ਤੋਂ ਲੜਨਗੇ ਚੋਣ, ਯੂਪੀ ਕਾਂਗਰਸ ਪ੍ਰਧਾਨ ਅਜੈ ਰਾਏ ਨੇ ਕੀਤਾ ਐਲਾਨ