ਨਵੀਂ ਦਿੱਲੀ: ਦੇਸ਼ ਦੇ ਦੋ ਸਭ ਤੋਂ ਪ੍ਰਮੁੱਖ ਇੰਟਰਨੈੱਟ ਸਰਵਿਸ ਪ੍ਰੋਵਾਈਡਰ ਬੀਐਸਐਨਐਲ ਤੇ ਜੀਓ ਬਰਾਬਰ ਕੀਮਤਾਂ 'ਤੇ 150 ਐਮਬੀਪੀਐਸ ਸਪੀਡ ਵਾਲੇ ਪਲਾਨ ਪੇਸ਼ ਕਰਦੇ ਹਨ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਕੰਪਨੀ ਦੇ ਪਲਾਨ ਬਾਰੇ ਦੱਸਣ ਜਾ ਰਹੇ ਹਾਂ ਜੋ ਜੀਓ-ਏਅਰਟੈੱਲ ਵਾਂਗ ਮਸ਼ਹੂਰ ਨਹੀਂ, ਪਰ ਇਸ ਦੇ ਪਲਾਨ ਕਾਫੀ ਦਮਦਾਰ ਹਨ। ਅਸੀਂ ਗੱਲ ਕਰ ਰਹੇ ਹਾਂ ਨੈੱਟਪਲੱਸ (Netplus) ਦੀ, ਜੋ ਭਾਰਤ ਦੇ ਚੋਣਵੇਂ ਸੂਬਿਆਂ 'ਚ ਬ੍ਰਾਡਬੈਂਡ ਸੇਵਾ ਪ੍ਰਦਾਨ ਕਰਦਾ ਹੈ।



ਨੈਟਪਲੱਸ ਜਿਓ ਤੇ ਬੀਐਸਐਨਐਲ ਨਾਲੋਂ ਘੱਟ ਪੈਸੇ 'ਚ ਚੰਗੀ ਸਪੀਡ ਦਿੰਦੀ ਹੈ। ਇਸ ਦੇ ਨਾਲ ਹੀ ਕਈ OTT ਪਲੇਟਫ਼ਾਰਮਾਂ ਲਈ ਫ੍ਰੀ ਸਬਸਕ੍ਰਿਪਸ਼ਨ ਡਾਟਾ ਵੀ ਹੈ। ਇੱਥੇ ਅਸੀਂ Netplus, Jio ਤੇ BSNL ਦੇ 999 ਰੁਪਏ ਵਾਲੇ ਬ੍ਰਾਡਬੈਂਡ ਪਲਾਨ ਦੀ ਤੁਲਨਾ ਕਰ ਰਹੇ ਹਾਂ। ਜਾਣੋ ਤੇ ਤੈਅ ਕਰੋ ਕਿ ਤੁਹਾਡੇ ਲਈ ਕਿਹੜਾ ਬਿਹਤਰ ਹੈ?

Netplus ਦਾ 200 Mbps ਪਲਾਨ
Netplus ਇੱਕ ਆਈਐਸਪੀ ਹੈ, ਜੋ ਉੱਤਰ 'ਚ 7 ਭਾਰਤੀ ਸੂਬਿਆਂ 'ਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। Netplus 1 Gbps ਤੱਕ ਇੰਟਰਨੈੱਟ ਸਪੀਡ ਦੇ ਨਾਲ ਕਨੈਕਟੀਵਿਟੀ ਪ੍ਰਦਾਨ ਕਰ ਸਕਦਾ ਹੈ। ਕੰਪਨੀ ਅਸਲ 'ਚ ਅਸੀਮਤ ਯੋਜਨਾਵਾਂ ਦੀ ਪੇਸ਼ਕਸ਼ ਕਰਦੀ ਹੈ, ਜੋ OTT ਪਲੇਟਫ਼ਾਰਮ ਤੱਕ ਪਹੁੰਚ ਪ੍ਰਦਾਨ ਕਰਦੇ ਹਨ। Netplus 999 ਰੁਪਏ ਪ੍ਰਤੀ ਮਹੀਨਾ 'ਤੇ 200 Mbps ਇੰਟਰਨੈੱਟ ਸਪੀਡ ਪ੍ਰਦਾਨ ਕਰਦਾ ਹੈ।

ਇਸ ਪਲਾਨ ਨਾਲ ਯੂਜ਼ਰਸ ਨੂੰ ਅਨਲਿਮਟਿਡ ਡਾਟਾ ਤੇ ਕਾਲਿੰਗ ਦਾ ਫ਼ਾਇਦਾ ਮਿਲਦਾ ਹੈ। ਇਹ ਪਲਾਨ ਯੂਜਰਾਂ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ, Zee5 ਪ੍ਰੀਮੀਅਮ, ਵੂਟ ਸਿਲੈਕਟ ਤੇ EROS ਨਾਓ ਵਰਗੇ OTT ਪਲੇਟਫ਼ਾਰਮਾਂ ਦੀ ਫ੍ਰੀ ਸਬਸਕ੍ਰਿਪਸ਼ਨ ਦਿੰਦਾ ਹੈ। ਇਸ ਤੋਂ ਇਲਾਵਾ ਨੈਟਪਲੱਸ ਵੱਲੋਂ ਪੇਸ਼ ਕੀਤਾ ਗਿਆ ਡਾਟਾ ਅਸਲ 'ਚ ਅਸੀਮਤ ਹੈ ਤੇ ਕੋਈ FUP ਡਾਟਾ ਨਹੀਂ ਲਗਾਇਆ ਜਾਂਦਾ ਹੈ।

Reliance Jio 150 Mbps Plan
ਜੀਓ 150 Mbps ਬ੍ਰੌਡਬੈਂਡ ਪਲਾਨ ਪੇਸ਼ ਕਰਦਾ ਹੈ ਜੋ ਕੁਝ ਖ਼ਾਸ OTT ਪਲੇਟਫ਼ਾਰਮਾਂ ਤੱਕ ਪਹੁੰਚ ਨਾਲ ਆਉਂਦਾ ਹੈ। ਭਾਰਤ 'ਚ ਸਭ ਤੋਂ ਭਰੋਸੇਮੰਦ ਸਰਵਿਸ ਪ੍ਰੋਵਾਈਡਰਾਂ ਦੀ ਸੂਚੀ ਵਿੱਚੋਂ ਇੱਕ ਹੋਣ ਕਰਕੇ JioFiber 30 ਦਿਨਾਂ ਦੀ ਵੈਧਤਾ ਲਈ 999 ਰੁਪਏ 'ਚ 150 Mbps ਇੰਟਰਨੈਟ ਸਪੀਡ ਡਾਟਾ ਪਲਾਨ ਦੀ ਆਫ਼ਰ ਕਰਦਾ ਹੈ। ਇਸ ਪਲਾਨ ਦੀ FUP ਸੀਮਾ 3300Gb ਜਾਂ 3.3TB ਹੈ।

ਯੂਜਰਾਂ ਨੂੰ ਇਸ ਪਲਾਨ ਨਾਲ ਸਿਮੇਟ੍ਰਿਕਲ ਅਪਲੋਡ ਤੇ 150 Mbps ਦੀ ਡਾਊਨਲੋਡ ਸਪੀਡ ਦਾ ਅਸੈੱਸ ਮਿਲਦਾ ਹੈ। ਇਹ 15 OTT ਪਲੇਟਫ਼ਾਰਮਾਂ ਲਈ ਸਬਸਕ੍ਰਿਪਸ਼ਨ ਦੀ ਪੇਸ਼ਕਸ਼ ਕਰਦਾ ਹੈ, ਜਿਸ 'ਚ Amazon Prime Video, Disney + Hotstar, Eros Now ਅਤੇ ਹੋਰ ਸ਼ਾਮਲ ਹਨ।

BSNL 150 Mbps ਪਲਾਨ
ਸਰਕਾਰੀ ਟੈਲੀਕਾਮ ਕੰਪਨੀ BSNL ਆਪਣੇ ਭਾਰਤ ਫਾਈਬਰ ਕਨੈਕਸ਼ਨ ਰਾਹੀਂ ਇੱਕ ਪਲਾਨ ਪੇਸ਼ ਕਰਦੀ ਹੈ, ਜੋ OTT ਲਾਭ ਦੇ ਨਾਲ ਆਉਂਦੀ ਹੈ ਅਤੇ 150 Mbps ਦੀ ਸਪੀਡ ਆਫ਼ਰ ਕਰਦੀ ਹੈ। BSNL ਦਾ ਸੁਪਰਸਟਾਰ ਪ੍ਰੀਮੀਅਮ ਪਲੱਸ ਪੈਕ 999 ਰੁਪਏ ਦੀ ਮਹੀਨਾਵਾਰ ਲਾਗਤ 'ਤੇ ਆਉਂਦਾ ਹੈ ਤੇ 150 Mbps ਦੀ ਸਪੀਡ ਆਫ਼ਰ ਕਰਦਾ ਹੈ।

ਪਲਾਨ 2000 GB ਡਾਟਾ ਸੀਮਾ ਪ੍ਰਧਾਨ ਕਰਦਾ ਹੈ ਜਿਸ ਤੋਂ ਬਾਅਦ ਸਪੀਡ ਘੱਟ ਕੇ 10 Mbps ਰਹਿ ਜਾਂਦੀ ਹੈ। ਕੰਪਨੀ ਦਾ ਸੁਪਰਸਟਾਰ ਪ੍ਰੀਮੀਅਮ ਪਲੱਸ ਪੈਕ ਕਈ OTT ਸਬਸਕ੍ਰਿਪਸ਼ਨ ਨਾਲ ਆਉਂਦਾ ਹੈ, ਜਿਸ 'ਚ Disney+ Hotstar, Lionsgate, Sony LIV ਅਤੇ ਹੋਰ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਯੂਜਰ ਆਪਣੇ ਪਹਿਲੇ ਮਹੀਨੇ ਦੇ ਕਿਰਾਏ 'ਤੇ 500 ਰੁਪਏ ਤੱਕ 90% ਤੱਕ ਦੀ ਛੋਟ ਵੀ ਪ੍ਰਾਪਤ ਕਰ ਸਕਦੇ ਹਨ।