Best Tea For Night: ਕਿਸੇ ਵੀ ਸਮੇਂ ਚਾਹ ਪੀਣ ਦਾ ਦਿਲ ਕਰ ਸਕਦਾ ਹੈ। ਇਸ ਗੱਲ ਨੂੰ ਚਾਹ ਦੇ ਸ਼ੌਕੀਨ ਲੋਕਾਂ ਤੋਂ ਬਿਹਤਰ ਕੋਈ ਨਹੀਂ ਸਮਝ ਸਕੇਗਾ। ਚਾਹ ਦੇ ਸ਼ੌਕੀਨਾਂ ਲਈ ਤਾਂ ਇੰਜ ਹੈ ਜਿਵੇਂ ਚਾਹ ਦੀ ਹਰ ਚੁਸਕੀ ਉਨ੍ਹਾਂ ਦੇ ਸਰੀਰ 'ਚ ਨਵੀਂ ਜਾਨ ਪਾ ਦਿੰਦੀ ਹੈ। ਹੁਣ ਜੇਕਰ ਤੁਹਾਨੂੰ ਰਾਤ ਨੂੰ ਚਾਹ ਪੀਣ ਦਾ ਦਿਲ ਕਰਦਾ ਹੈ ਤਾਂ ਕੀ ਕਰਨਾ ਚਾਹੀਦਾ ਹੈ… ਕਿਉਂਕਿ ਰਾਤ ਨੂੰ ਚਾਹ ਪੀਣ ਨਾਲ ਤੁਹਾਨੂੰ ਨੀਂਦ ਵੀ ਆ ਸਕਦੀ ਹੈ ਤੇ ਛਾਤੀ 'ਚ ਜਲਨ ਜਾਂ ਐਸੀਡਿਟੀ ਵੀ ਹੋ ਸਕਦੀ ਹੈ। ਅਜਿਹੇ 'ਚ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਚਾਹ ਦੇ ਉਨ੍ਹਾਂ ਸ਼ਾਨਦਾਰ ਫਲੇਵਰ ਬਾਰੇ, ਜੋ ਨਾ ਤਾਂ ਨੀਂਦ ਨੂੰ ਖਰਾਬ ਕਰਦੇ ਹਨ ਤੇ ਨਾ ਹੀ ਤੇਜ਼ਾਬ ਬਣਾਉਂਦੇ ਹਨ। ਸਗੋਂ ਇਹ ਥਕਾਵਟ ਤੇ ਕਮਜ਼ੋਰੀ ਨੂੰ ਦੂਰ ਕਰਕੇ ਚੰਗੀ ਨੀਂਦ ਲੈਣ 'ਚ ਮਦਦ ਕਰਦੇ ਹਨ।



1. ਮੈਗਨੋਲੀਆ ਚਾਹ
ਇਹ ਚਾਹ ਤੁਹਾਨੂੰ ਬਾਜ਼ਾਰ 'ਚ ਕਰਿਆਨੇ ਦੀਆਂ ਦੁਕਾਨਾਂ ਜਾਂ ਆਨਲਾਈਨ ਸਟੋਰਾਂ 'ਤੇ ਆਸਾਨੀ ਨਾਲ ਮਿਲ ਜਾਵੇਗੀ। ਰਾਤ ਦੀ ਚੰਗੀ ਨੀਂਦ ਲੈਣ ਅਤੇ ਦਿਨ ਦੀ ਥਕਾਵਟ ਨੂੰ ਦੂਰ ਕਰਨ ਲਈ ਇਹ ਇੱਕ ਵਧੀਆ ਹਰਬਲ ਚਾਹ ਹੈ। ਇਹ ਚਾਹ ਮੈਗਨੋਲੀਆ ਪੌਦੇ ਦੀਆਂ ਸੁੱਕੀਆਂ ਪੱਤੀਆਂ ਤੇ ਸ਼ਾਖਾਵਾਂ ਤੋਂ ਤਿਆਰ ਕੀਤੀ ਜਾਂਦੀ ਹੈ। ਇਹ ਪੌਦਾ ਇੱਕ ਕੁਦਰਤੀ ਜੜੀ ਬੂਟੀ ਹੈ।

2. ਸੌਂਫ ਦੀ ਚਾਹ
ਸੌਂਫ ਦੀ ਮਿੱਠੀ ਖੁਸ਼ਬੂ ਤੇ ਖੰਡ ਦੀ ਮਿਠਾਸ ਨਾਲ ਸਰੀਰ 'ਚ ਗਲੂਕੋਜ਼ ਦੀ ਕਮੀ ਵੀ ਪੂਰੀ ਹੁੰਦੀ ਹੈ ਤੇ ਖੁਸ਼ੀ ਦੇ ਹਾਰਮੋਨਜ਼ ਦੇ ਸੀਕ੍ਰੇਸ਼ ਨੂੰ ਵੀ ਵਧਾਉਂਦਾ ਹੈ। ਇਸ ਲਈ ਇਹ ਚਾਹ ਰਾਤ ਨੂੰ ਚੰਗੀ ਨੀਂਦ ਲੈਣ 'ਚ ਮਦਦ ਕਰਦੀ ਹੈ।

3. ਗ੍ਰੀਨ-ਟੀ
ਇਹ ਅਜਿਹੀ ਚਾਹ ਹੈ, ਜਿਸ ਨੂੰ ਤੁਸੀਂ ਦਿਨ 'ਚ ਜਦੋਂ ਚਾਹੇ ਪੀ ਸਕਦੇ ਹੋ। ਗ੍ਰੀਨ-ਟੀ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ। ਇਸ ਲਈ ਇਹ ਸਰੀਰ ਦੇ ਨਾਲ-ਨਾਲ ਚਮੜੀ ਤੇ ਦਿਮਾਗ ਨੂੰ ਵੀ ਬਹੁਤ ਰਾਹਤ ਦਿੰਦੀ ਹੈ।

4. ਕੀਮੋਮਾਈਲ-ਟੀ
ਕੈਮੋਮਾਈਲ-ਟੀ ਕੈਮੋਮਾਈਲ ਫੁੱਲਾਂ ਤੋਂ ਤਿਆਰ ਕੀਤਾ ਜਾਂਦਾ ਹੈ। ਇਨ੍ਹਾਂ 'ਚ ਸੈਡੇਟਿਵ ਪ੍ਰਭਾਵ ਦੇ ਨਾਲ ਬਹੁਤ ਸਾਰੇ ਸਿਹਤ ਗੁਣ ਹੁੰਦੇ ਹਨ। ਮਤਲਬ ਅਜਿਹੇ ਗੁਣ, ਜੋ ਐਂਜ਼ਾਇਟੀ ਨੂੰ ਘੱਟ ਕਰਨ, ਸਾਹ ਲੈਣ ਨੂੰ ਸੰਤੁਲਿਤ ਕਰਨ, ਘਬਰਾਹਟ ਨੂੰ ਘੱਟ ਕਰਨ, ਸਿਰ ਘੁੰਮਣ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਤੁਸੀਂ ਰਾਤ ਨੂੰ ਇਸ ਚਾਹ ਦਾ ਆਨੰਦ ਲੈ ਸਕਦੇ ਹੋ।

5. ਲੈਵੇਂਡਰ ਚਾਹ
ਇਹ ਚਾਹ ਲਵੈਂਡਰ ਦੇ ਫੁੱਲਾਂ ਦੀਆਂ ਕਲੀਆਂ ਤੋਂ ਤਿਆਰ ਕੀਤੀ ਜਾਂਦੀ ਹੈ। ਕਈ ਖੋਜਾਂ ਨੇ ਇਸ ਤੱਥ ਦਾ ਸਮਰਥਨ ਕੀਤਾ ਹੈ ਕਿ ਲੈਵੈਂਡਰ ਦੀ ਖੁਸ਼ਬੂ ਮਨ ਨੂੰ ਸ਼ਾਂਤ ਕਰਨ ਦਾ ਕੰਮ ਕਰਦੀ ਹੈ। ਇਸ ਦੀ ਚਾਹ ਪੀਣ ਨਾਲ ਨੀਂਦ ਚੰਗੀ ਤੇ ਡੂੰਘੀ ਆਉਂਦੀ ਹੈ। ਇਨਸੋਮਨੀਆ ਤੋਂ ਪੀੜਤ ਲੋਕਾਂ ਲਈ ਵੀ ਇਹ ਚਾਹ ਬਹੁਤ ਫ਼ਾਇਦੇਮੰਦ ਹੈ।

Disclaimer: ਇਸ ਲੇਖ 'ਚ ਦੱਸੇ ਗਏ ਤਰੀਕਿਆਂ ਅਤੇ ਦਾਅਵਿਆਂ ਨੂੰ ਸਿਰਫ਼ ਸੁਝਾਵਾਂ ਵਜੋਂ ਲਿਆ ਜਾਣਾ ਹੈ। ਏਬੀਪੀ ਨਿਊਜ਼ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।