ਨਵੀਂ ਦਿੱਲੀ: ਆਟੋ ਡੈਬਿਟ ਭੁਗਤਾਨ ਪ੍ਰਣਾਲੀ 'ਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਨਵੀਂ ਡੈਬਿਟ ਭੁਗਤਾਨ ਪ੍ਰਣਾਲੀ 1 ਅਕਤੂਬਰ ਤੋਂ ਲਾਗੂ ਕੀਤੀ ਜਾਵੇਗੀ। ਇਸ ਨਵੀਂ ਡੈਬਿਟ ਭੁਗਤਾਨ ਪ੍ਰਣਾਲੀ ਦੇ ਅਨੁਸਾਰ, ਹੁਣ ਬੈਂਕਾਂ ਤੇ ਡਿਜੀਟਲ ਪਲੇਟਫਾਰਮਾਂ ਜਿਵੇਂ ਕਿ ਫੋਨਪੇ, ਪੇਟੀਐਮ ਨੂੰ ਕਿਸ਼ਤ ਜਾਂ ਬਿੱਲ ਕੱਟਣ ਤੋਂ ਪਹਿਲਾਂ ਤੁਹਾਡੀ ਇਜਾਜ਼ਤ ਲੈਣੀ ਪਏਗੀ। ਉਨ੍ਹਾਂ ਨੂੰ ਆਪਣੇ ਸਿਸਟਮ ਵਿੱਚ ਅਜਿਹੇ ਬਦਲਾਅ ਕਰਨੇ ਪੈਣਗੇ ਕਿ ਉਹ ਬਿਨਾਂ ਇਜਾਜ਼ਤ ਦੇ ਤੁਹਾਡੇ ਪੈਸੇ ਨਹੀਂ ਕੱਟ ਸਕਣਗੇ।


ਆਟੋ ਡੈਬਿਟ ਸਿਸਟਮ ਕੀ


ਜਦੋਂ ਤੁਸੀਂ ਮੋਬਾਈਲ, ਪਾਣੀ ਦੇ ਬਿੱਲ ਅਤੇ ਬਿਜਲੀ ਆਦਿ ਦੇ ਬਿੱਲਾਂ ਲਈ ਆਟੋ ਡੈਬਿਟ ਮੋਡ ਦੀ ਚੋਣ ਕਰਦੇ ਹੋ, ਤਾਂ ਤੁਹਾਡੇ ਖਾਤੇ ਵਿੱਚੋਂ ਇੱਕ ਤੈਅ ਮਿਤੀ ਨੂੰ ਪੈਸੇ ਕੱਟੇ ਜਾਂਦੇ ਹਨ। ਇਸ ਨੂੰ ਆਟੋ ਡੈਬਿਟ ਭੁਗਤਾਨ ਪ੍ਰਣਾਲੀ ਕਿਹਾ ਜਾਂਦਾ ਹੈ।


ਕੀ ਬਦਲਾਅ ਕੀਤਾ ਗਿਆ


ਨਵੀਂ ਆਟੋ ਡੈਬਿਟ ਪ੍ਰਣਾਲੀ ਦੇ ਤਹਿਤ ਬੈਂਕਾਂ ਨੂੰ ਭੁਗਤਾਨ ਦੀ ਨਿਰਧਾਰਤ ਮਿਤੀ ਤੋਂ 5 ਦਿਨ ਪਹਿਲਾਂ ਆਪਣੇ ਗਾਹਕਾਂ ਦੇ ਮੋਬਾਈਲ 'ਤੇ ਨੋਟੀਫਿਕੇਸ਼ਨ ਭੇਜਣਾ ਹੋਵੇਗਾ। ਨੋਟੀਫਿਕੇਸ਼ਨ ਦੇਣ ਤੋਂ ਬਾਅਦ, ਗਾਹਕ ਦੀ ਮਨਜ਼ੂਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ 5000 ਰੁਪਏ ਤੋਂ ਜ਼ਿਆਦਾ ਦੇ ਭੁਗਤਾਨ ਲਈ ਓਟੀਪੀ ਸਿਸਟਮ ਲਾਜ਼ਮੀ ਕਰ ਦਿੱਤਾ ਗਿਆ ਹੈ।


ਨਵੀਂ ਪ੍ਰਣਾਲੀ ਦੀ ਸਹੂਲਤ ਪ੍ਰਾਪਤ ਕਰਨ ਲਈ ਤੁਹਾਡਾ ਮੋਬਾਈਲ ਨੰਬਰ ਬੈਂਕ ਵਿੱਚ ਅਪਡੇਟ ਕੀਤਾ ਜਾਣਾ ਚਾਹੀਦਾ ਹੈ। ਇਹ ਇਸ ਲਈ ਹੈ ਕਿਉਂਕਿ ਡੈਬਿਟ ਦੀ ਨੋਟੀਫਿਕੇਸ਼ਨ ਤੁਹਾਡੇ ਦੁਆਰਾ ਅਪਡੇਟ ਕੀਤੇ ਇਸ ਨੰਬਰ ਉਤੇ ਐਸਐਮਐਸ ਦੁਆਰਾ ਆਵੇਗੀ। ਯਾਦ ਰੱਖੋ ਕਿ ਨਵੀਂ ਡੈਬਿਟ ਪ੍ਰਣਾਲੀ ਸਿਰਫ ਡੈਬਿਟ ਤੇ ਕ੍ਰੈਡਿਟ ਕਾਰਡਾਂ ਜਾਂ ਉਨ੍ਹਾਂ 'ਤੇ ਸਥਾਪਤ ਆਟੋ ਡੈਬਿਟ ਭੁਗਤਾਨਾਂ ਦੇ ਢੰਗ' ਤੇ ਲਾਗੂ ਹੋਵੇਗੀ।


ਕੀ ਬਦਲਾਅ ਹੋਵੇਗਾ


ਨਵੀਂ ਆਟੋ ਡੈਬਿਟ ਪ੍ਰਣਾਲੀ ਦਾ ਮੁੱਖ ਉਦੇਸ਼ ਧੋਖਾਧੜੀ ਨੂੰ ਰੋਕਣਾ ਹੈ। ਡਿਜੀਟਲ ਭੁਗਤਾਨ ਪਲੇਟਫਾਰਮ ਜਾਂ ਬੈਂਕ ਗਾਹਕ ਤੋਂ ਇਜਾਜ਼ਤ ਲੈਣ ਤੋਂ ਬਾਅਦ ਬਿਨਾਂ ਕੋਈ ਜਾਣਕਾਰੀ ਦਿੱਤੇ ਹਰ ਮਹੀਨੇ ਗਾਹਕ ਦੇ ਖਾਤੇ ਵਿੱਚੋਂ ਕੱਟ ਲੈਂਦੇ ਹਨ। ਇਸ ਕਾਰਨ ਧੋਖਾਧੜੀ ਹੋਣ ਦੀ ਸੰਭਾਵਨਾ ਹੈ। ਇਸ ਸਮੱਸਿਆ ਨੂੰ ਖਤਮ ਕਰਨ ਲਈ ਇਹ ਮਹੱਤਵਪੂਰਨ ਤਬਦੀਲੀ ਕੀਤੀ ਗਈ ਹੈ।


ਇਹ ਵੀ ਪੜ੍ਹੋ: New Chairman of Amritsar: ਕੈਪਟਨ ਦੇ ਹਮਾਇਤੀਆਂ ਨੂੰ ਝਟਕੇ ਲੱਗਣੇ ਸ਼ੁਰੂ, ਸਿੱਧੂ ਧੜੇ ਦਾ ਚੇਅਰਮੈਨ ਨਿਯੁਕਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904