ਨਵੀਂ ਦਿੱਲੀ: ਪੀਐਮ ਮੋਦੀ ਅੱਜ ਅਮਰੀਕਾ ਦੌਰੇ ਲਈ ਰਵਾਨਾ ਹੋਣਗੇ। ਤੈਅ ਸ਼ੇਡਿਉਲ ਮੁਤਾਬਕ ਪੀਐਮ ਮੋਦੀ 24 ਸਤੰਬਰ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਮੁਲਾਕਾਤ ਕਰਨਗੇ। ਦੋਵਾਂ ਵਿਚਕਾਰ ਇਹ ਮੁਲਾਕਾਤ ਵਾਸ਼ਿੰਗਟਨ ਵਿੱਚ ਹੋਵੇਗੀ। ਜੋਅ ਬਾਇਡੇਨ ਦੇ ਜਨਵਰੀ 2021 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਹਮੋ-ਸਾਹਮਣੇ ਮੁਲਾਕਾਤ ਕਰਨਗੇ।


ਪੀਐਮ ਮੋਦੀ ਅੱਜ ਰਾਤ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਪਹੁੰਚਣਗੇ। ਵ੍ਹਾਈਟ ਹਾਊਸ ਵੱਲੋਂ ਪੀਐਮ ਮੋਦੀ ਦੇ ਅਮਰੀਕਾ ਦੌਰੇ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਗਿਆ। ਰਾਸ਼ਟਰਪਤੀ ਬਾਇਡਨ ਦੇ ਹਵਾਲੇ ਤੋਂ ਜਾਰੀ ਬਿਆਨ ਵਿੱਚ ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਅਸੀਂ ਪੀਐਮ ਮੋਦੀ ਦੀ ਮੇਜ਼ਬਾਨੀ ਕਰਕੇ ਖੁਸ਼ ਹਾਂ।


ਹੁਣ ਜਾਣੋ ਕਿਉਂ ਖਾਸ ਹੈ ਪ੍ਰਧਾਨ ਮੰਤਰੀ ਦੀ ਅਮਰੀਕਾ ਫੇਰੀ?


1. ਕੋਰੋਨਾ ਯੁੱਗ ਵਿੱਚ ਪਹਿਲਾ ਅਮਰੀਕਾ ਦੌਰਾ


2. ਬਾਇਡੇਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਮੁਲਾਕਾਤ


3. ਕਵਾਡ ਦੇਸ਼ਾਂ ਦੇ ਮੁਖੀਆਂ ਦੀ ਪਹਿਲੀ ਮੀਟਿੰਗ


4. ਅਫਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਦੇ ਬਾਅਦ ਪਹਿਲੀ ਮੁਲਾਕਾਤ


5. ਪਾਕਿਸਤਾਨ ਤੇ ਚੀਨ 'ਤੇ ਸ਼ਿਕੰਜਾ ਕੱਸਣ 'ਤੇ ਗੱਲਬਾਤ


ਕਿਹੜੇ ਮੁੱਦਿਆਂ 'ਤੇ ਚਰਚਾ ਕੀਤੀ ਜਾ ਸਕਦੀ


ਅਮਰੀਕੀ ਦੌਰੇ ਦੇ ਦੌਰਾਨ ਪੀਐਮ ਮੋਦੀ ਤੇ ਜੋਅ ਬਾਇਡਨ 'ਚ ਵਪਾਰ ਦੇ ਮੁੱਦੇ 'ਤੇ ਗੱਲਬਾਤ ਹੋਵੇਗੀ। ਇਸ ਦੇ ਨਾਲ ਹੀ ਕੱਟੜਪੰਥੀਕਰਨ ਤੋਂ ਇਲਾਵਾ, ਸਰਹੱਦ ਪਾਰ ਅੱਤਵਾਦ 'ਤੇ ਵੀ ਗੱਲਬਾਤ ਹੋਵੇਗੀ। ਅਫਗਾਨਿਸਤਾਨ ਦੀ ਮੌਜੂਦਾ ਸਥਿਤੀ ਬਾਰੇ ਦੋਵਾਂ ਨੇਤਾਵਾਂ ਵਿਚਾਲੇ ਗੱਲਬਾਤ ਵੀ ਸੰਭਵ ਹੈ। ਦੋਵੇਂ ਨੇਤਾ ਨਾ ਸਿਰਫ ਇਨ੍ਹਾਂ ਮੁੱਦਿਆਂ 'ਤੇ ਗੱਲਬਾਤ ਕਰਨਗੇ ਸਗੋਂ ਇਨ੍ਹਾਂ ਦਾ ਕੋਈ ਢੁਕਵਾਂ ਹੱਲ ਲੱਭਣ 'ਤੇ ਵੀ ਜ਼ੋਰ ਦੇਣਗੇ।


ਬਿਡੇਨ ਨਾਲ ਮੁਲਾਕਾਤ ਦੌਰਾਨ ਪੀਐਮ ਮੋਦੀ ਦੁਨੀਆ ਵਿੱਚ ਫੈਲ ਰਹੇ ਅੱਤਵਾਦੀ ਨੈਟਵਰਕ ਬਾਰੇ ਗੱਲ ਕਰਨਗੇ ਤੇ ਇਸ ਕਾਰਨ ਹੋਣ ਵਾਲੇ ਖਤਰਿਆਂ ਬਾਰੇ ਵੀ ਗੱਲ ਕਰਨਗੇ ਬੈਠਕ ਵਿੱਚ ਭਾਰਤ ਅਤੇ ਅਮਰੀਕਾ ਦੇ ਵਿੱਚ ਸੁਰੱਖਿਆ ਅਤੇ ਸਹਿਯੋਗ ਦੇ ਬਾਰੇ ਵਿੱਚ ਵੀ ਗੱਲਬਾਤ ਹੋਵੇਗੀ। ਪੀਐਮ ਮੋਦੀ ਨਾਲ ਇਸ ਮੀਟਿੰਗ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ, ਐਨਐਸਏ ਅਜੀਤ ਡੋਭਾਲ ਤੋਂ ਇਲਾਵਾ ਵਿਦੇਸ਼ ਸਕੱਤਰ ਸ਼ਿੰਗਲਾ ਵੀ ਮੌਜੂਦ ਹੋ ਸਕਦੇ ਹਨ।


ਇਹ ਵੀ ਪੜ੍ਹੋ: Zee Entertainment-Sony Pictures Merger: ਵੱਡੀ ਖ਼ਬਰ! ZEE ਐਂਟਰਟੇਨਮੈਂਟ ਦਾ ਸੋਨੀ ਪਿਕਚਰਜ਼ ਨਾਲ ਰਲੇਵਾਂ, ਬੋਰਡ ਨੇ ਦਿੱਤੀ ਮਨਜ਼ੂਰੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904