Delhi Weather: ਭਾਰਤੀ ਮੌਸਮ ਵਿਭਾਗ ਨੇ ਬੁੱਧਵਾਰ ਦਿੱਲੀ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਮੌਸਮ ਵਿਭਾਗ ਨੇ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਬਾਰਸ਼ ਦਾ ਯੈਲੋ ਅਲਰਟ ਜਾਰੀ ਕੀਤਾ ਸੀ। ਫਿਲਹਾਲ ਮੌਸਮ ਵਿਭਾਗ ਨੇ ਆਰੇਂਜ ਅਲਰਟ ਜਾਰੀ ਕਰਦਿਆਂ ਬੇਹੱਦ ਖ਼ਰਾਬ ਮੌਸਮ ਦੀ ਚੇਤਾਵਨੀ ਦਿੱਤੀ ਹੈ। ਮੌਸਮ ਵਿਭਾਗ ਦੇ ਮੁਤਾਬਕ ਅੱਜ ਦਿੱਲੀ 'ਚ ਭਾਰੀ ਬਾਰਸ਼ ਕਾਰਨ ਲੋਕਾਂ ਨੂੰ ਪਾਣੀ ਭਰਨ ਦੀ ਸਮੱਸਿਆ ਦੇ ਨਾਲ ਹੀ ਟ੍ਰੈਫਿਕ ਜਾਮ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।


ਦਿੱਲੀ 'ਚ ਬਾਰਸ਼ ਦਾ ਆਰੇਂਜ ਅਲਰਟ ਜਾਰੀ


ਮੌਸਮ ਵਿਭਾਗ ਨੇ ਦਿੱਲੀ ਦੇ ਕੁਝ ਇਲਾਕਿਆਂ 'ਚ ਬੁੱਧਵਾਰ ਹਲਕੀ ਬਾਰਸ਼ ਤੇ ਗਰਜ ਦੇ ਨਾਲ ਛਿੱਟੇ ਪੈਣ ਦੀ ਸੰਭਾਵਨਾ ਦੇ ਨਾਲ ਅਸਮਾਨ 'ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਦੇ ਮੁਤਾਬਕ ਦਿੱਲੀ 'ਚ ਜ਼ਿਆਦਾਤਰ ਤਾਪਮਾਨ 32 ਡਿਗਰੀ ਸੈਲਸੀਅਸ ਤੇ ਘੱਟੋ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ।


ਆਉਣ ਵਾਲੇ ਦਿਨਾਂ 'ਚ ਹੋਵੇਗੀ ਭਾਰੀ ਬਾਰਸ਼


ਰਾਜਧਾਨੀ ਦਿੱਲੀ ਚ ਬੁੱਧਵਾਰ ਭਾਰੀ ਬਾਰਸ਼ ਦੀ ਸੰਭਾਵਨਾ ਦੇ ਵਿਚ ਮੌਸਮ ਵਿਭਾਗ ਨੇ ਵੀਰਵਾਰ, ਸ਼ਨੀਵਾਰ ਤੇ ਐਤਵਾਰ ਲਈ ਯੈਸੋ ਅਲਰਟ ਜਾਰੀ ਕਰ ਦਿੱਤਾ ਹੈ। ਉੱਥੇ ਹੀ ਸ਼ੁੱਕਰਵਾਰ ਮੌਸਮ ਵਿਭਾਗ ਨੇ ਗ੍ਰੀਨ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ  ਚਾਰ ਤਰ੍ਹਾਂ ਦੇ ਰੰਗ ਕੋਡ ਦਾ ਇਸਤੇਮਾਲ ਕਰਦਾ ਹੈ। ਜਿਸ 'ਚ ਗ੍ਰੀਨ ਦਾ ਅਰਥ ਹੁੰਦਾ ਹੈ ਸਭ ਠੀਕ ਤੇ ਯੈਲੋ ਅਲਰਟ ਖ਼ਰਾਬ ਮੌਸਮ ਦੇ ਲਈ ਦਿੱਤਾ ਜਾਂਦਾ ਹੈ।


ਉੱਥੇ ਹੀ ਸੜਕਾਂ ਤੇ ਨਾਲੇ ਬੰਦ ਹੋਣ ਤੇ ਬਿਜਲੀ ਪੂਰਤੀ 'ਚ ਰੁਕਾਵਟ ਦੇ ਨਾਲ ਆਵਾਜਾਈ ਵਿਵਸਥਾ 'ਚ ਅਸਰ ਪੈਣ ਦੀ ਸੰਭਾਵਨਾ ਦੇ ਨਾਲ ਬੇਹੱਦ ਖ਼ਰਾਬ ਮੌਸਮ ਦੀ ਚੇਤਾਵਨੀ ਦੇ ਰੂਪ 'ਚ ਆਰੇਂਜ ਅਲਰਟ ਜਾਰੀ ਕੀਤਾ ਜਾਂਦਾ ਹੈ। ਅੰਤ 'ਚ ਨਿਸਚਿਤ ਰੂਪ ਨਾਲ ਆਵਾਜਾਈ ਤੇ ਬਿਜਲੀ ਦੇ ਪ੍ਰਭਾਵਿਤ ਹੋਣ ਤੇ ਬੇਹੱਦ ਖ਼ਰਾਬ ਮੌਸਮ ਦੀ ਸਥਿਤੀ 'ਚ ਰੈੱਡ ਅਲਰਟ ਦਿੱਤਾ ਜਾਂਦਾ ਹੈ।