Fortune Goodwill Ambassdor: ਦੇਸ਼ ਦੀ ਸਭ ਤੋਂ ਵੱਡੀ ਨਿੱਜੀ ਖੇਤਰ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦੀ ਗੁੱਡਵਿਲ ਅੰਬੈਸਡਰ ਨੀਤਾ ਅੰਬਾਨੀ ਦੇਸ਼ ਦੀ ਦੂਜੀ ਸਭ ਤੋਂ ਸ਼ਕਤੀਸ਼ਾਲੀ ਔਰਤ ਹੈ। ਫਾਰਚਿਊਨ ਇੰਡੀਆ ਨੇ ਦੇਸ਼ ਦੀਆਂ 50 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਜਾਰੀ ਕੀਤੀ ਹੈ। ਨੀਤਾ ਅੰਬਾਨੀ ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ ਤੇ ਚੇਅਰਪਰਸਨ ਵੀ ਹੈ।


ਕੋਰੋਨਾ ਯੁੱਗ ਵਿੱਚ ਬਹੁਤ ਵੱਡਾ ਯੋਗਦਾਨ


ਦਰਅਸਲ ਮਾਰਚ 2020 'ਚ ਦੇਸ਼ 'ਚ ਕੋਰੋਨਾ ਮਹਾਮਾਰੀ ਦੇ ਦਸਤਕ ਦੇਣ ਤੋਂ ਬਾਅਦ ਨੀਤਾ ਅੰਬਾਨੀ ਨੇ ਕਈ ਅਹਿਮ ਕਦਮ ਚੁੱਕੇ। ਜਿਵੇਂ ਕਿ ਭਾਰਤ ਲੌਕਡਾਊਨ 'ਚ ਸੀ, ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ ਤੇ ਚੇਅਰਮੈਨ ਨੀਤਾ ਅੰਬਾਨੀ ਨੇ ਹਾਸ਼ੀਏ 'ਤੇ ਤੇ ਗਰੀਬਾਂ 'ਤੇ ਮਹਾਂਮਾਰੀ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਸਰ ਐਚਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ, ਮੁੰਬਈ ਦੀ ਸੀਨੀਅਰ ਪ੍ਰਬੰਧਨ ਟੀਮ ਦੀ ਮੀਟਿੰਗ ਬੁਲਾਈ। ਉਨ੍ਹਾਂ ਨੇ BMC ਦੇ ਸਹਿਯੋਗ ਨਾਲ ਮੁੰਬਈ ਵਿੱਚ ਭਾਰਤ ਦੀ ਪਹਿਲੀ ਸਮਰਪਿਤ 250 ਬਿਸਤਰਿਆਂ ਵਾਲੀ ਕੋਵਿਡ-19 ਇਲਾਜ ਸਹੂਲਤ ਦੀ ਸਥਾਪਨਾ ਨਾਲ ਸ਼ੁਰੂਆਤ ਕੀਤੀ।


ਕੋਰੋਨਾ ਮਿਆਦ ਦੌਰਾਨ ਰਿਲਾਇੰਸ ਫਾਊਂਡੇਸ਼ਨ ਤੇ ਨੀਤਾ ਅੰਬਾਨੀ ਨੇ ਗੁਜਰਾਤ ਦੇ ਜਾਮਨਗਰ ਵਿੱਚ ਕੋਰੋਨਾ ਮਰੀਜ਼ਾਂ ਲਈ 1000 ਬੈੱਡ ਤਿਆਰ ਕੀਤੇ ਹਨ। ਇਸ ਤੋਂ ਪਹਿਲਾਂ, ਉਨ੍ਹਾਂ ਨੇ NSCI, Seven Hills Hospital ਅਤੇ the Trident, BKC '775 ਮੁਫਤ ਬਿਸਤਰੇ ਪ੍ਰਦਾਨ ਕੀਤੇ ਸੀ।


ਹੈਲਥਕੇਅਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ


ਜਦੋਂ ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਆਈ ਤਾਂ ਨੀਤਾ ਅੰਬਾਨੀ ਨੇ ਕਿਹਾ ਸੀ ਕਿ ਭਾਰਤ ਇੱਕ ਬੇਮਿਸਾਲ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਸਾਨੂੰ ਇਸ ਗੱਲ 'ਤੇ ਧਿਆਨ ਦੇਣਾ ਹੋਵੇਗਾ ਕਿ ਅਸੀਂ ਕੋਵਿਡ ਨਾਲ ਕਿਵੇਂ ਲੜ ਸਕਦੇ ਹਾਂ। ਅਜਿਹੇ 'ਚ ਇਹ ਸਭ ਤੋਂ ਜ਼ਰੂਰੀ ਹੈ ਕਿ ਦੇਸ਼ 'ਚ ਸਿਹਤ ਸੰਭਾਲ ਢਾਂਚੇ ਨੂੰ ਜਲਦੀ ਤੋਂ ਜਲਦੀ ਕਿਵੇਂ ਮਜ਼ਬੂਤ ਕੀਤਾ ਜਾਵੇ। ਰਿਲਾਇੰਸ ਫਾਊਂਡੇਸ਼ਨ ਜਾਮਨਗਰ ਵਿੱਚ ਕੋਰੋਨਾ ਮਰੀਜ਼ਾਂ ਲਈ ਆਕਸੀਜਨ ਵਾਲਾ 1000 ਬਿਸਤਰਿਆਂ ਵਾਲਾ ਹਸਪਤਾਲ ਬਣਿਆ। ਜਿਸ ਦਾ ਪਹਿਲਾ ਪੜਾਅ 400 ਬੈੱਡਾਂ ਦਾ ਇੱਕ ਹਫ਼ਤੇ ਵਿੱਚ ਤੇ ਦੂਜੇ ਹਫ਼ਤੇ ਵਿੱਚ 600 ਬੈੱਡਾਂ ਦਾ ਫੇਜ਼ ਤਿਆਰ ਹੋ ਜਾਵੇਗਾ।


ਵੈਕਸੀਨ ਦੀ ਪਹਿਲਕਦਮੀ


ਕੋਰੋਨਾ ਮਹਾਮਾਰੀ ਦੌਰਾਨ, ਰਿਲਾਇੰਸ ਫਾਊਂਡੇਸ਼ਨ ਨੇ ਆਪਣੇ ਡਿਜੀਟਲ ਪਲੇਟਫਾਰਮ - JioHealthHub ਰਾਹੀਂ 2.5 ਮਿਲੀਅਨ ਲੋਕਾਂ ਨੂੰ ਟੀਕਾਕਰਨ ਦੀ ਜ਼ਿੰਮੇਵਾਰੀ ਲਈ ਹੈ। ਫਾਊਂਡੇਸ਼ਨ ਨੇ 19 ਸੂਬਿਆਂ ਤੇ 4 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 100 ਜ਼ਿਲ੍ਹਿਆਂ ਵਿੱਚ 8.5 ਕਰੋੜ ਕਮਜ਼ੋਰ, ਦਿਹਾੜੀਦਾਰ ਮਜ਼ਦੂਰਾਂ ਅਤੇ ਫਰੰਟਲਾਈਨ ਵਰਕਰਾਂ ਨੂੰ ਮੁਫਤ ਭੋਜਨ ਵੰਡਣ ਲਈ ਕੰਮ ਕੀਤਾ। ਇਸ ਤੋਂ ਇਲਾਵਾ 20 ਪਸ਼ੂਆਂ ਲਈ ਐਂਬੂਲੈਂਸਾਂ ਵੀ ਤਾਇਨਾਤ ਕੀਤੀਆਂ ਗਈਆਂ ਸੀ ਤਾਂ ਜੋ ਪਸ਼ੂਆਂ ਲਈ ਚਾਰਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦੀ ਦੇਖਭਾਲ ਵੀ ਕੀਤੀ ਜਾ ਸਕੇ।


Her Circle ਲਾਂਚ ਕੀਤਾ


ਇਸੇ ਸਿਲਸਿਲੇ ਵਿੱਚ ਨੀਤਾ ਅੰਬਾਨੀ ਨੇ ਵੀ ਔਰਤਾਂ ਦੀ ਭਲਾਈ ਲਈ ਕਈ ਕਦਮ ਚੁੱਕੇ ਹਨ। ਉਸ ਨੇ ਰਿਲਾਇੰਸ ਫਾਊਂਡੇਸ਼ਨ ਦੇ ਤਹਿਤ Her Circle ਦੀ ਸ਼ੁਰੂਆਤ ਕੀਤੀ। ਜਿਸ ਵਿੱਚ ਉਨ੍ਹਾਂ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਜਿਨ੍ਹਾਂ ਨੇ ਆਪਣੇ-ਆਪਣੇ ਖੇਤਰ ਵਿੱਚ ਹਰ ਤਰ੍ਹਾਂ ਦੇ ਮਾੜੇ ਹਾਲਾਤਾਂ ਦੇ ਬਾਵਜੂਦ ਆਪਣਾ ਸਥਾਨ ਬਣਾਇਆ। ਇੰਟਰਨੈਸ਼ਨਲ ਡੇਅ ਆਫ ਗਰਲਜ਼ ਦੇ ਮੌਕੇ 'ਤੇ ਨੀਤਾ ਅੰਬਾਨੀ ਨੇ ਕਿਹਾ ਸੀ ਕਿ ਮੈਨੂੰ ਔਰਤਾਂ ਨੂੰ ਵਧਦੇ ਤੇ ਚਮਕਦੇ ਦੇਖ ਕੇ ਸਭ ਤੋਂ ਜ਼ਿਆਦਾ ਖੁਸ਼ੀ ਮਿਲਦੀ ਹੈ।



ਇਹ ਵੀ ਪੜ੍ਹੋ: Corona Update: ਰਾਹਤ ਦੀ ਖ਼ਬਰ! ਮਈ, 2020 ਮਗਰੋਂ ਨਵੰਬਰ 'ਚ ਭਾਰਤ ਅੰਦਰ ਸਭ ਤੋਂ ਘੱਟ ਤਾਜ਼ਾ ਕੋਵਿਡ-19 ਕੇਸ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904