Nitin Gadkari: ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਉਹ 29 ਅਗਸਤ ਨੂੰ 100 ਪ੍ਰਤੀਸ਼ਤ ਈਥਾਨੌਲ ਨਾਲ ਚੱਲਣ ਵਾਲੀ ਟੋਇਟਾ ਦੀ ਇਨੋਵਾ ਕਾਰ ਦਾ ਉਦਘਾਟਨ ਕਰਨਗੇ। ਬਦਲਵੇਂ ਈਂਧਨ ਨਾਲ ਚੱਲਣ ਵਾਲੇ ਤੇ ਗਰੀਨ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਕਦਮ ਚੁੱਕਦੇ ਹੋਏ ਕੇਂਦਰੀ ਮੰਤਰੀ ਨੇ ਪਿਛਲੇ ਸਾਲ ਹਾਈਡ੍ਰੋਜਨ ਨਾਲ ਚੱਲਣ ਵਾਲੀ ਟੋਇਟਾ ਮਿਰਾਈ ਕਾਰ ਨੂੰ ਲਾਂਚ ਕੀਤਾ ਸੀ।
ਦਿੱਲੀ ਵਿੱਚ ਮਿੰਟ ਸਸਟੇਨੇਬਿਲਟੀ ਸਮਿਟ ਨੂੰ ਸੰਬੋਧਨ ਕਰਦਿਆਂ ਗਡਕਰੀ ਨੇ ਕਿਹਾ, "29 ਅਗਸਤ ਨੂੰ ਮੈਂ 100 ਫੀਸਦੀ ਈਥਾਨੌਲ ਨਾਲ ਚੱਲਣ ਵਾਲੀ (ਟੋਇਟਾ) ਇਨੋਵਾ ਕਾਰ ਨੂੰ ਲਾਂਚ ਕਰਨ ਜਾ ਰਿਹਾ ਹਾਂ।" ਇਹ ਕਾਰ ਦੁਨੀਆ ਦੀ ਪਹਿਲੀ BS-VI (Stage-II), ਇਲੈਕਟ੍ਰੀਫਾਈਡ ਫਲੈਕਸ-ਫਿਊਲ ਕਾਰ ਹੋਵੇਗੀ।
ਟੀਚਾ ਤੇਲ ਦੀ ਦਰਾਮਦ ਨੂੰ ਜ਼ੀਰੋ ਕਰਨਾ
ਗਡਕਰੀ ਨੇ ਕਿਹਾ ਕਿ ਉਨ੍ਹਾਂ ਨੇ 2004 'ਚ ਦੇਸ਼ 'ਚ ਪੈਟਰੋਲ ਦੀਆਂ ਕੀਮਤਾਂ 'ਚ ਵਾਧੇ ਤੋਂ ਬਾਅਦ ਬਾਇਓ ਫਿਊਲ 'ਚ ਦਿਲਚਸਪੀ ਲੈਣੀ ਸ਼ੁਰੂ ਕੀਤੀ ਸੀ। ਇਸ ਲਈ ਉਹ ਬ੍ਰਾਜ਼ੀਲ ਗਏ ਸਨ। ਉਨ੍ਹਾਂ ਕਿਹਾ ਕਿ ਇਹ ਬਾਲਣ ਚਮਤਕਾਰ ਕਰ ਸਕਦਾ ਹੈ ਤੇ ਭਾਰੀ ਮਾਤਰਾ ਵਿੱਚ ਵਿਦੇਸ਼ੀ ਮੁਦਰਾ ਬਚਾ ਸਕਦਾ ਹੈ ਜੋ ਪੈਟਰੋਲੀਅਮ ਦੀ ਦਰਾਮਦ 'ਤੇ ਖਰਚ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਤਮ ਨਿਰਭਰ ਬਣਨਾ ਹੈ ਤਾਂ ਸਾਨੂੰ ਤੇਲ ਦੀ ਦਰਾਮਦ ਨੂੰ ਜ਼ੀਰੋ 'ਤੇ ਲਿਆਉਣਾ ਹੋਵੇਗਾ। ਇਸ ਸਮੇਂ ਦੇਸ਼ ਇਸ 'ਤੇ 16 ਲੱਖ ਕਰੋੜ ਰੁਪਏ ਖਰਚ ਕਰਦਾ ਹੈ, ਜੋ ਇੱਥੋਂ ਦੀ ਅਰਥਵਿਵਸਥਾ ਲਈ ਵੱਡਾ ਨੁਕਸਾਨ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੂੰ ਹੋਰ ਟਿਕਾਊ ਉਪਾਅ ਅਪਣਾਉਣ ਦੀ ਲੋੜ ਹੈ ਕਿਉਂਕਿ ਦੇਸ਼ ਵਿੱਚ ਪ੍ਰਦੂਸ਼ਣ ਦੀ ਸਥਿਤੀ ਗੰਭੀਰ ਹੈ ਤੇ ਸਾਨੂੰ ਹੋਰ ਪਹਿਲਕਦਮੀਆਂ ਕਰਨ ਦੀ ਲੋੜ ਹੈ ਕਿਉਂਕਿ ਪ੍ਰਦੂਸ਼ਣ ਇੱਕ ਗੰਭੀਰ ਸਮੱਸਿਆ ਹੈ।
ਪ੍ਰਦੂਸ਼ਣ ਨੂੰ ਘੱਟ ਕਰਨ 'ਤੇ ਜ਼ੋਰ ਦਿੱਤਾ
ਉਨ੍ਹਾਂ ਕਿਹਾ ਕਿ ਵਾਤਾਵਰਣ ਬਹੁਤ ਮਹੱਤਵਪੂਰਨ ਹੈ। ਸਾਨੂੰ ਹਵਾ ਤੇ ਪਾਣੀ ਦੇ ਪ੍ਰਦੂਸ਼ਣ ਨੂੰ ਘਟਾਉਣ ਦੀ ਲੋੜ ਹੈ। ਸਾਨੂੰ ਆਪਣੀਆਂ ਨਦੀਆਂ ਦੇ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ ਹੋਵੇਗਾ, ਜੋ ਇੱਕ ਵੱਡੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਵਾਤਾਵਰਣ ਨੂੰ ਬਚਾਉਣ ਦੀ ਲੋੜ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ 65,000 ਕਰੋੜ ਰੁਪਏ ਦੇ ਵੱਖ-ਵੱਖ ਸੜਕੀ ਪ੍ਰੋਜੈਕਟਾਂ ਦੇ ਇਸ ਸਾਲ ਦੇ ਅੰਤ ਤੱਕ ਮੁਕੰਮਲ ਹੋਣ ਦੀ ਉਮੀਦ ਹੈ, ਜਿਸ ਵਿੱਚ ਦਵਾਰਕਾ ਐਕਸਪ੍ਰੈਸ ਵੇਅ ਦਾ ਨਿਰਮਾਣ ਵੀ ਸ਼ਾਮਲ ਹੈ। ਉਨ੍ਹਾਂ ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੇ ਹਾਨੀਕਾਰਕ ਪ੍ਰਭਾਵਾਂ 'ਤੇ ਵੀ ਜ਼ੋਰ ਦਿੱਤਾ ਜੋ ਕੈਂਸਰ ਵਰਗੀਆਂ ਬਿਮਾਰੀਆਂ ਦਾ ਕਾਰਨ ਬਣਦੇ ਹਨ, ਜਦਕਿ ਜੈਵਿਕ ਖੇਤੀ ਬਹੁਤ ਸਾਰੀ ਸੰਪਤੀ ਪੈਦਾ ਕਰ ਸਕਦੀ ਹੈ ਤੇ ਸਾਨੂੰ ਆਰਥਿਕ ਸਥਿਰਤਾ ਪ੍ਰਦਾਨ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕੂੜੇ ਨੂੰ ਧਨ ਵਿੱਚ ਬਦਲਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਉਨ੍ਹਾਂ ਨੇ ਇਹ ਵੀ ਉਮੀਦ ਜਤਾਈ ਕਿ ਹੋਰ ਹਾਈਵੇਅ ਦੇ ਨਿਰਮਾਣ ਨਾਲ ਲੌਜਿਸਟਿਕਸ ਲਾਗਤ ਮੌਜੂਦਾ 14 ਤੋਂ 16 ਫੀਸਦੀ ਤੋਂ ਘੱਟ ਕੇ 9 ਫੀਸਦੀ 'ਤੇ ਆ ਜਾਵੇਗੀ।
Car loan Information:
Calculate Car Loan EMI