Chandrayaan 3 Landing on Moon: ਅੱਜ ਦਾ ਦਿਨ ਹਰ ਭਾਰਤੀ ਲਈ ਮਾਣ ਵਾਲਾ ਪਲ ਹੈ, ਕਿਉਂਕਿ ਅੱਜ ਭਾਰਤ ਨੇ ਚੰਦਰਮਾ 'ਤੇ ਪੈਰ ਰੱਖਿਆ ਹੈ। 23 ਅਗਸਤ ਦੀ ਸ਼ਾਮ 6 ਵੱਜ ਕੇ 4 ਮਿੰਟ 'ਤੇ ਜਦੋਂ 'ਚੰਦਰਯਾਨ 3' ਨੇ ਚੰਦਰਮਾ 'ਤੇ ਕਦਮ ਰੱਖਿਆ ਤਾਂ ਹਰ ਭਾਰਤੀ ਦੀਆਂ ਅੱਖਾਂ ਨਮ ਹੋ ਗਈਆਂ। ਹਰ ਕੋਈ ਇਸਰੋ ਦੇ ਸਾਰੇ ਵਿਿਗਿਆਨੀਆਂ ਨੂੰ ਆਪਣੇ ਆਪਣੇ ਅੰਦਾਜ਼ 'ਚ ਵਧਾਈ ਦੇ ਰਿਹਾ ਹੈ।
ਸਿਆਸਤਦਾਨਾਂ ਅਤੇ ਬਾਲੀਵੁੱਡ ਹਸਤੀਆਂ ਤੋਂ ਲੈ ਕੇ ਆਮ ਲੋਕਾਂ ਤੱਕ... ਅੱਜ ਖੁਸ਼ੀ ਨਾਲ ਹਰ ਕੋਈ ਸੱਤਵੇਂ ਅਸਮਾਨ 'ਤੇ ਹੈ। ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆਵਾਂ ਦਾ ਹੜ੍ਹ ਆ ਗਿਆ ਹੈ। ਲੋਕ ਫਿਲਮ ਦੇ ਦ੍ਰਿਸ਼ਾਂ ਨੂੰ ਮੀਮ ਬਣਾ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰ ਰਹੇ ਹਨ। ਇਸ ਖਾਸ ਮੌਕੇ 'ਤੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਚੰਦਰਯਾਨ 3 ਦੇ ਚੰਦਰਮਾ 'ਤੇ ਸਾਫਟ ਲੈਂਡਿੰਗ ਤੋਂ ਬਾਅਦ ਲੋਕ ਕਿਸ ਤਰ੍ਹਾਂ ਆਪਣੀ ਖੁਸ਼ੀ ਜ਼ਾਹਰ ਕਰ ਰਹੇ ਹਨ।
ਇਸਰੋ ਦੀ ਇਸ ਸਫਲਤਾ 'ਤੇ ਬਾਲੀਵੁੱਡ ਤੋਂ ਲੈ ਕੇ ਟੀਵੀ ਸੈਲੇਬਸ ਵਧਾਈ ਦੇ ਰਹੇ ਹਨ। ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਨੇ ਵੀ ਆਪਣੇ ਅੰਦਾਜ਼ 'ਚ ਇਸਰੋ ਨੂੰ ਵਧਾਈ ਦਿੱਤੀ ਹੈ। ਸ਼ਾਹਰੁਖ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ- 'ਚਾਂਦ ਤਾਰੇ ਤੋੜ ਲਾਊਂ......ਸਾਰੀ ਦੁਨੀਆ ਪਰ ਮੈਂ ਛਾਊਂ....ਅੱਜ ਭਾਰਤ ਤੇ ਇਸਰੋ ਛਾ ਗਏ। ਸ਼ੁਭਕਾਮਨਾਵਾਂ ਸਾਰੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ, ਪੂਰੀ ਟੀਮ ਨੂੰ ਜਿਨ੍ਹਾਂ ਨੇ ਭਾਰਤ ਨੂੰ ਇੰਨਾ ਮਾਣ ਦਿਵਾਇਆ ਹੈ। ਚੰਦਰਯਾਨ-3 ਸਫਲ ਰਿਹਾ। ਚੰਦਰਮਾ 'ਤੇ ਸਾਫਟ ਲੈਂਡਿੰਗ।
'ਗਦਰ 2' 'ਚ ਪਾਕਿਸਤਾਨ ਦੇ ਛੱਕੇ ਜੜਨ ਵਾਲੇ ਸੰਨੀ ਦਿਓਲ ਨੇ ਵੀ ਚੰਦਰਯਾਨ 3 ਦੀ ਸਫਲ ਲੈਂਡਿੰਗ 'ਤੇ ਮਾਣ ਮਹਿਸੂਸ ਕੀਤਾ ਹੈ। ਅਦਾਕਾਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਟਵੀਟ ਕੀਤਾ, 'ਕਿੰਨਾ ਮਾਣ ਵਾਲਾ ਪਲ ਹੈ। #ਹਿੰਦੁਸਤਾਨ ਜ਼ਿੰਦਾਬਾਦ ਸੀ, ਹੈ ਅਤੇ ਰਹੇਗਾ.. ਮੁਬਾਰਕਾਂ @ISRO..'। ਇਨ੍ਹਾਂ ਸੈਲੇਬਸ ਤੋਂ ਇਲਾਵਾ ਕੰਗਨਾ ਰਣੌਤ, ਅਕਸ਼ੇ ਕੁਮਾਰ, ਅਨੁਪਮ ਖੇਰ, ਕਾਰਤਿਕ ਆਰੀਅਨ, ਮੀਰਾ ਰਾਜਪੂਤ ਸਮੇਤ ਕਈ ਸੈਲੇਬਸ ਨੇ ਖੁਸ਼ੀ ਜਤਾਈ ਹੈ। ਅਕਸ਼ੇ ਨੇ ਟਵੀਟ ਕੀਤਾ ਅਤੇ ਲਿਖਿਆ, 'ਕਰੋੜਾਂ ਦਿਲ ਇਸਰੋ ਦਾ ਧੰਨਵਾਦ ਕਹਿ ਰਹੇ ਹਨ.. ਤੁਸੀਂ ਸਾਨੂੰ ਮਾਣ ਮਹਿਸੂਸ ਕਰਾਇਆ ਹੈ.. ਭਾਰਤ ਨੂੰ ਇਤਿਹਾਸ ਰਚਦੇ ਹੋਏ ਦੇਖ ਕੇ ਖੁਸ਼ਕਿਸਮਤ ਮਹਿਸੂਸ ਕਰ ਰਹੇ ਹਾਂ.. ਭਾਰਤ ਚੰਦ 'ਤੇ ਹੈ.. ਅਸੀਂ ਚੰਦਰਮਾ 'ਤੇ ਹਾਂ... # ਚੰਦਰਯਾਨ3