ਰੂਸ ਦੀ ਰਾਜਧਾਨੀ ਮਾਸਕੋ ਦੇ ਉੱਤਰ ਵਿੱਚ ਇੱਕ ਨਿੱਜੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਰਕੇ ਵੈਗਨਰ ਦੇ ਮੁਖੀ ਯੇਵਗੇਨੀ ਪ੍ਰਿਗੋਜਿਨ ਸਮੇਤ 10 ਲੋਕਾਂ ਦੀ ਮੌਤ ਹੋ ਗਈ। ਰੂਸੀ ਹਵਾਬਾਜ਼ੀ ਏਜੰਸੀ ਨੇ ਪੁਸ਼ਟੀ ਕੀਤੀ ਹੈ ਕਿ Plane Crash  - ਕਰੈਸ਼ ਹੋਏ ਜਹਾਜ਼ ਵਿੱਚ ਵੈਗਨਰ ਮੁਖੀ ਸਵਾਰ ਸਨ। ਇਹ ਦਾਅਵਾ ਕੀਤਾ ਗਿਆ ਹੈ ਕਿ ਹਾਦਸਾਗ੍ਰਸਤ ਜਹਾਜ਼ ਵਿੱਚ ਸਵਾਰ ਯਾਤਰੀਆਂ ਦੀ ਸੂਚੀ ਵਿੱਚ ਵੈਗਨਰ ਦੇ ਮੁਖੀ ਯੇਵਗੇਨੀ ਪ੍ਰਿਗੋਜਿਨ ਦਾ ਨਾਮ ਵੀ ਸ਼ਾਮਲ ਸੀ ਅਤੇ ਹਾਦਸੇ ਵਿਚ ਕੋਈ ਵੀ ਯਾਤਰੀ ਨਹੀਂ ਬਚਿਆ।


  ਦੱਸ ਦਈਏ ਕਿ ਮਾਸਕੋ ਤੋਂ ਸੇਂਟ ਪੀਟਰਸਬਰਗ ਜਾ ਰਹੇ ਜਹਾਜ਼ ਵਿੱਚ ਸੱਤ ਯਾਤਰੀ ਅਤੇ ਤਿੰਨ ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਹ ਜਹਾਜ਼ ਮਾਸਕੋ ਦੇ ਉੱਤਰੀ ਟਾਵਰ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ। ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਗਈਆਂ ਕਈ ਵੀਡੀਓਜ਼ ਵਿੱਚ ਕਥਿਤ ਤੌਰ 'ਤੇ ਜੈੱਟ ਕਰੈਸ਼ ਹੁੰਦਾ ਦਿਖਾਇਆ ਗਿਆ ਹੈ । ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। 


ਵੈਗਨਰ ਸਮੂਹ ਇੱਕ ਕ੍ਰੇਮਲਿਨ-ਸਬੰਧਤ ਫੌਜ ਹੈ ਅਤੇ ਇਸਦੀ ਅਗਵਾਈ ਯੇਵਗੇਨੀ ਪ੍ਰਿਗੋਜ਼ਿਨ ਕਰ ਰਹੇ ਹਨ। ਯੇਵਗੇਨੀ ਪ੍ਰਿਗੋਜਿਨ ਨੇ ਜੂਨ ਵਿੱਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਵਿਰੁੱਧ ਬਗਾਵਤ ਕੀਤੀ ਅਤੇ ਆਪਣੀਆਂ ਫੌਜਾਂ ਨਾਲ ਮਾਸਕੋ ਵੱਲ ਮਾਰਚ ਕੀਤਾ, ਪਰ ਬੇਲਾਰੂਸ ਦੇ ਦਖਲ ਤੋਂ ਬਾਅਦ ਪਿੱਛੇ ਹਟ ਗਿਆ। ਇਸ ਤੋਂ ਪਹਿਲਾਂ, ਯੇਵਗੇਨੀ ਪ੍ਰਿਗੋਜਿਨ ਦੀ ਨਿੱਜੀ ਫੌਜੀ ਫੋਰਸ ਵੈਗਨਰ ਰੂਸੀ ਨਿਯਮਤ ਫੌਜ ਦੇ ਨਾਲ ਯੂਕਰੇਨ ਦੇ ਖਿਲਾਫ ਲੜ ਚੁੱਕੀ ਹੈ।


ਪ੍ਰਿਗੋਜਿਨ ਦਾ ਜਨਮ 1 ਜੂਨ 1961 ਨੂੰ ਲੈਨਿਨਗ੍ਰਾਦ ਵਿੱਚ ਹੋਇਆ ਸੀ। ਇਹ ਸ਼ਹਿਰ ਹੁਣ ਸੇਂਟ ਪੀਟਰਸਬਰਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪ੍ਰਿਗੋਜਿਨ ਦੇ ਬਚਪਨ ਵਿੱਚ ਹੀ ਉਸਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਉਸਦਾ ਪਾਲਣ ਪੋਸ਼ਣ ਉਸਦੀ ਮਾਂ ਨੇ ਕੀਤਾ ਸੀ। ਆਪਣੀ ਮਾਂ ਬਾਰੇ ਗੱਲ ਕਰਦਿਆਂ ਪ੍ਰਿਗੋਜਿਨ ਨੇ ਦੱਸਿਆ ਸੀ ਕਿ ਉਸ ਦੀ ਮਾਂ ਹਸਪਤਾਲ ਵਿੱਚ ਕੰਮ ਕਰਦੀ ਸੀ। ਪ੍ਰਿਗੋਜਿਨ ਪ੍ਰਾਇਮਰੀ ਸਿੱਖਿਆ ਤੋਂ ਬਾਅਦ ਸਪੋਰਟਸ ਅਕੈਡਮੀ ਵਿੱਚ ਸ਼ਾਮਲ ਹੋ ਗਿਆ, ਉਹ ਖੇਡਾਂ ਵਿੱਚ ਬਹੁਤ ਵਧੀਆ ਸੀ।


  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ । ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :



Join Our Official Telegram Channel : - 
https://t.me/abpsanjhaofficial