UPI for Fund Transfer : NRI ਲੋਕਾਂ ਲਈ ਇੱਕ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 10 ਦੇਸ਼ਾਂ ਦੇ ਪ੍ਰਵਾਸੀ ਭਾਰਤੀ ਹੁਣ ਬਿਨਾਂ ਭਾਰਤੀ ਨੰਬਰ ਦੇ ਵੀ UPI ਭੁਗਤਾਨ ਕਰ ਸਕਣਗੇ। ਹੁਣ ਉਨ੍ਹਾਂ ਨੂੰ ਇੰਟਰਨੈਸ਼ਨਲ ਨੰਬਰ ਤੋਂ ਹੀ UAPI ਪੇਮੈਂਟ ਕਰਨ ਦੀ ਸੁਵਿਧਾ ਮਿਲਣ ਜਾ ਰਹੀ ਹੈ। ਅਸੀਂ ਤੁਹਾਨੂੰ ਇਸ ਖਬਰ ਵਿੱਚ NRI UPI ਪੇਮੈਂਟ ਨਾਲ ਜੁੜੇ ਨਵੇਂ ਅਪਡੇਟ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ। ਆਖਿਰ ਕਿਹੜੇ-ਕਿਹੜੇ ਦੇਸ਼ਾਂ ਦੇ NRI ਲੋਕਾਂ ਨੂੰ ਇਹ ਸਹੂਲਤ ਮਿਲਣੀ ਹੈ।
ਕੀ ਕਿਹਾ NPCI ਨੇ
NPCI ਦਾ ਕਹਿਣਾ ਹੈ ਕਿ ਉਸ ਨੂੰ UPI ਪਲੇਟਫਾਰਮ ਰਾਹੀਂ ਲੈਣ-ਦੇਣ ਲਈ ਵਿਦੇਸ਼ੀ ਲੋਕਾਂ ਨੂੰ ਅੰਤਰਰਾਸ਼ਟਰੀ ਮੋਬਾਈਲ ਨੰਬਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਲਈ ਬੇਨਤੀਆਂ ਪ੍ਰਾਪਤ ਹੋ ਰਹੀਆਂ ਹਨ। ਇਸ ਦੇ ਮੱਦੇਨਜ਼ਰ NPCI ਨੇ 10 ਜਨਵਰੀ, 2023 ਨੂੰ UPI ਸੁਵਿਧਾ ਪ੍ਰਦਾਨ ਕਰਨ ਵਾਲੇ ਭਾਗੀਦਾਰਾਂ ਨੂੰ 30 ਅਪ੍ਰੈਲ ਤੱਕ ਪ੍ਰਬੰਧ ਕਰਨ ਲਈ ਕਿਹਾ ਹੈ। ਭਵਿੱਖ ਵਿੱਚ ਇਹ ਸਹੂਲਤ ਦੂਜੇ ਦੇਸ਼ਾਂ ਨੂੰ ਵੀ ਮਿਲੇਗੀ।
ਜਾਣੋ ਕੀ ਹੈ ਸਹੂਲਤ
ਦੇਸ਼ ਤੋਂ ਬਾਹਰ ਰਹਿ ਰਹੇ ਗੈਰ-ਨਿਵਾਸੀ ਭਾਰਤੀ (NRIs) ਜਲਦੀ ਹੀ ਅੰਤਰਰਾਸ਼ਟਰੀ ਮੋਬਾਈਲ ਨੰਬਰਾਂ ਰਾਹੀਂ UPI ਭੁਗਤਾਨ ਕਰਨ ਦੇ ਯੋਗ ਹੋਣਗੇ। ਇਸ ਸਬੰਧ ਵਿੱਚ, NPCI ਨੇ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਈਕੋਸਿਸਟਮ ਤੋਂ ਕੁਝ ਦੇਸ਼ਾਂ ਦੇ ਉਪਭੋਗਤਾਵਾਂ ਨੂੰ ਗੈਰ-ਨਿਵਾਸੀ ਖਾਤਾ ਕਿਸਮਾਂ ਜਿਵੇਂ ਕਿ ਗੈਰ-ਨਿਵਾਸੀ ਬਾਹਰੀ (NRE) ਅਤੇ ਗੈਰ-ਨਿਵਾਸੀ ਆਮ (NRO) ਅੰਤਰਰਾਸ਼ਟਰੀ ਖਾਤਿਆਂ ਲਈ UPI ਸਹੂਲਤ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਹੈ। ਮੋਬਾਈਲ ਨੰਬਰ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਲਈ ਕਿਹਾ।
ਇਨ੍ਹਾਂ ਦੇਸ਼ਾਂ 'ਚ ਮਿਲੇਗੀ ਸਹੂਲਤ
ਸ਼ੁਰੂਆਤੀ ਤੌਰ 'ਤੇ ਇਹ ਸਹੂਲਤ ਇਨ੍ਹਾਂ 10 ਦੇਸ਼ਾਂ ਦੇ ਪ੍ਰਵਾਸੀਆਂ ਲਈ ਉਪਲਬਧ ਹੋਣ ਜਾ ਰਹੀ ਹੈ। ਇਨ੍ਹਾਂ 10 ਦੇਸ਼ਾਂ 'ਚ ਸਿੰਗਾਪੁਰ, ਆਸਟ੍ਰੇਲੀਆ, ਕੈਨੇਡਾ, ਹਾਂਗਕਾਂਗ, ਓਮਾਨ, ਕਤਰ, ਅਮਰੀਕਾ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਬ੍ਰਿਟੇਨ ਸ਼ਾਮਲ ਹਨ। ਜਿੱਥੇ ਭਾਰਤੀ NRI ਅਤੇ ਭਾਰਤੀ ਮੂਲ ਦੇ ਲੋਕ (PIO) NRE (NRI) ਬੈਂਕ ਖਾਤਾ ਖੋਲ੍ਹ ਸਕਦੇ ਹਨ। ਦੂਜੇ ਪਾਸੇ, ਭਾਰਤ ਤੋਂ ਬਾਹਰ ਰਹਿਣ ਵਾਲਾ ਕੋਈ ਵੀ ਵਿਅਕਤੀ ਰੁਪਏ ਵਿੱਚ ਲੈਣ-ਦੇਣ ਲਈ ਇੱਕ NRO ਖਾਤਾ ਖੋਲ੍ਹ ਸਕਦਾ ਹੈ।