Visa-Free Access: ਗੁਆਂਢੀ ਦੇਸ਼ ਸ਼੍ਰੀਲੰਕਾ ਨੇ ਭਾਰਤੀ ਪਾਸਪੋਰਟ ਧਾਰਕਾਂ ਨੂੰ ਇੱਕ ਸ਼ਾਨਦਾਰ ਖੁਸ਼ਖਬਰੀ ਦਿੱਤੀ ਹੈ। ਗੁਆਂਢੀ ਦੇਸ਼ ਨੇ ਭਾਰਤ ਸਮੇਤ ਕਈ ਦੇਸ਼ਾਂ ਦੇ ਨਿਵਾਸੀਆਂ ਲਈ Visa Free Excess ਦਾ ਐਲਾਨ ਕੀਤਾ ਹੈ। ਐਲਾਨ ਦੇ ਅਨੁਸਾਰ, ਭਾਰਤੀ ਯਾਤਰੀਆਂ ਨੂੰ ਜਲਦੀ ਹੀ ਸ਼੍ਰੀਲੰਕਾ ਦਾ Visa Free Excess ਮਿਲਣਾ ਸ਼ੁਰੂ ਹੋ ਜਾਵੇਗਾ। 


35 ਦੇਸ਼ਾਂ ਨੂੰ 6 ਮਹੀਨਿਆਂ ਲਈ ਮਿਲੇਗਾ ਫਾਇਦਾ


ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਸ਼੍ਰੀਲੰਕਾ ਨੇ 35 ਦੇਸ਼ਾਂ ਲਈ Visa Free Excess ਸਹੂਲਤ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚ ਭਾਰਤ, ਅਮਰੀਕਾ ਅਤੇ ਬ੍ਰਿਟੇਨ ਵਰਗੇ ਦੇਸ਼ ਸ਼ਾਮਲ ਹਨ। ਇਹ ਬਦਲਾਅ 1 ਅਕਤੂਬਰ ਤੋਂ ਲਾਗੂ ਹੋਣ ਜਾ ਰਿਹਾ ਹੈ। ਇਸ ਨੂੰ 6 ਮਹੀਨਿਆਂ ਲਈ ਲਾਗੂ ਕੀਤਾ ਜਾ ਰਿਹਾ ਹੈ। ਇਸ ਬਦਲਾਅ ਨੂੰ ਸ਼੍ਰੀਲੰਕਾ ਸਰਕਾਰ ਦੀ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ।



ਭਾਰਤ ਤੋਂ ਇਲਾਵਾ ਇਨ੍ਹਾਂ ਦੇਸ਼ਾਂ ਨੂੰ ਮਿਲਿਆ ਲਾਭ


ਰਿਪੋਰਟ 'ਚ ਸ਼੍ਰੀਲੰਕਾ ਦੇ ਸੈਰ-ਸਪਾਟਾ ਮੰਤਰੀ ਹਾਰੀਨ ਫਰਨਾਂਡੋ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ 1 ਅਕਤੂਬਰ ਤੋਂ 35 ਦੇਸ਼ਾਂ ਦੇ ਯਾਤਰੀਆਂ ਨੂੰ ਸ਼੍ਰੀਲੰਕਾ ਜਾਣ ਲਈ ਵੀਜ਼ੇ ਦੀ ਲੋੜ ਨਹੀਂ ਪਵੇਗੀ। ਇਹ ਨੀਤੀ ਛੇ ਮਹੀਨਿਆਂ ਲਈ ਹੈ। ਜਿਨ੍ਹਾਂ ਦੇਸ਼ਾਂ ਦੇ ਲੋਕ ਇਸ ਸਹੂਲਤ ਦਾ ਲਾਭ ਲੈਣ ਜਾ ਰਹੇ ਹਨ, ਉਨ੍ਹਾਂ ਵਿਚ ਭਾਰਤ, ਅਮਰੀਕਾ ਅਤੇ ਬ੍ਰਿਟੇਨ ਤੋਂ ਇਲਾਵਾ ਚੀਨ, ਜਰਮਨੀ, ਨੀਦਰਲੈਂਡ, ਬੈਲਜੀਅਮ, ਸਪੇਨ, ਆਸਟ੍ਰੇਲੀਆ, ਡੈਨਮਾਰਕ, ਪੋਲੈਂਡ, ਕਜ਼ਾਕਿਸਤਾਨ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਨੇਪਾਲ, ਇੰਡੋਨੇਸ਼ੀਆ, ਰੂਸ ਅਤੇ ਥਾਈਲੈਂਡ ਦੇ ਨਾਂ ਸ਼ਾਮਲ ਹਨ।



ਇਨ੍ਹਾਂ ਦੇਸ਼ਾਂ ਦੇ ਪਾਸਪੋਰਟ ਧਾਰਕਾਂ ਨੂੰ ਵੀ ਮਿਲੇਗੀ ਸਹੂਲਤ


ਮਲੇਸ਼ੀਆ, ਜਾਪਾਨ, ਫਰਾਂਸ, ਕੈਨੇਡਾ, ਚੈੱਕ ਗਣਰਾਜ, ਇਟਲੀ, ਸਵਿਟਜ਼ਰਲੈਂਡ, ਆਸਟ੍ਰੀਆ, ਇਜ਼ਰਾਈਲ, ਬੇਲਾਰੂਸ, ਈਰਾਨ, ਸਵੀਡਨ, ਦੱਖਣੀ ਕੋਰੀਆ, ਕਤਰ, ਓਮਾਨ, ਬਹਿਰੀਨ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਦੇ ਪਾਸਪੋਰਟ ਧਾਰਕ ਨੂੰ ਵੀ 6 ਮਹੀਨੇ ਲਈ Visa Free Excess ਦੀ ਸਹੂਲਤ ਮਿਲਣ ਵਾਲੀ ਹੈ।


ਸ਼੍ਰੀਲੰਕਾ ਦੀ ਆਰਥਿਕਤਾ ਲਈ ਸੈਰ-ਸਪਾਟਾ ਬਹੁਤ ਮਹੱਤਵਪੂਰਨ ਹੈ। ਹਰ ਸਾਲ ਵੱਖ-ਵੱਖ ਦੇਸ਼ਾਂ ਤੋਂ ਲੱਖਾਂ ਸੈਲਾਨੀ ਸ਼੍ਰੀਲੰਕਾ ਦਾ ਦੌਰਾ ਕਰਨ ਲਈ ਆਉਂਦੇ ਹਨ। ਅਜੇ ਕੁਝ ਦਿਨ ਪਹਿਲਾਂ ਹੀ ਸ਼੍ਰੀਲੰਕਾ 'ਚ ਵੀਜ਼ਾ-ਆਨ-ਅਰਾਈਵਲ ਫੀਸ ਵਧਾ ਦਿੱਤੀ ਗਈ ਸੀ, ਜਿਸ ਨੇ ਵਿਵਾਦ ਖੜ੍ਹਾ ਕਰ ਦਿੱਤਾ ਸੀ। ਸ਼੍ਰੀਲੰਕਾ ਵਿੱਚ ਵੀਜ਼ਾ-ਆਨ-ਅਰਾਈਵਲ ਸਹੂਲਤ ਇੱਕ ਵਿਦੇਸ਼ੀ ਕੰਪਨੀ ਦੁਆਰਾ ਹੈਂਡਲ ਕੀਤੀ ਜਾ ਰਹੀ ਸੀ। ਸ੍ਰੀਲੰਕਾ ਵਿੱਚ ਭਾਰਤ, ਚੀਨ, ਜਾਪਾਨ, ਰੂਸ, ਮਲੇਸ਼ੀਆ, ਥਾਈਲੈਂਡ ਅਤੇ ਇੰਡੋਨੇਸ਼ੀਆ ਦੇ ਲੋਕ ਬਿਨਾਂ ਕਿਸੇ ਫੀਸ ਦੇ ਟੂਰਿਸਟ ਵੀਜ਼ਾ ਪ੍ਰਾਪਤ ਕਰਦੇ ਹਨ।