Crime: ਅਮਰੀਕਾ ਵਿੱਚ ਇੱਕ ਭਾਰਤੀ ਡਾਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ ਹੈ ਕਿ ਉਹ ਲੜਕੀਆਂ ਅਤੇ ਔਰਤਾਂ ਦੀਆਂ ਨਗਨ ਫੋਟੋਆਂ ਅਤੇ ਵੀਡੀਓ ਰਿਕਾਰਡ ਕਰਦਾ ਸੀ। ਇਸ ਸਬੰਧੀ ਉਸ ਖ਼ਿਲਾਫ਼ ਦਸ ਵੱਖ-ਵੱਖ ਮਾਮਲਿਆਂ ਵਿੱਚ ਕੇਸ ਦਰਜ ਕੀਤਾ ਗਿਆ ਹੈ ਅਤੇ ਦੋ ਲੱਖ ਡਾਲਰ ਦਾ ਮੁਚੱਲਕਾ ਲਾਇਆ ਗਿਆ ਹੈ।


ਪੁਲਿਸ ਨੇ ਜਾਂਚ ਦੌਰਾਨ ਇੱਕ ਹਾਰਡ ਡ੍ਰਾਈਵ ਅਤੇ 15 External Device ਬਰਾਮਦ ਕੀਤੇ, ਜਿਨ੍ਹਾਂ ਵਿੱਚ 13,000 ਵੀਡੀਓਜ਼ ਸਨ। Internal Medicine ਵਿੱਚ ਮਾਹਰ ਡਾਕਟਰ ਦੀ ਪਛਾਣ ਓਮੇਰ ਇਜਾਜ਼ ਦੇ ਤੌਰ 'ਤੇ ਹੋਈ ਹੈ, ਜੋ 2011 ਵਿੱਚ ਵਰਕ ਵੀਜ਼ੇ 'ਤੇ ਅਮਰੀਕਾ ਆਇਆ ਸੀ। ਉਸ ਨੇ ਮਿਸ਼ੀਗਨ ਦੇ ਸਿਨਾਈ ਗ੍ਰੇਸ ਹਸਪਤਾਲ ਵਿੱਚ ਆਪਣੀ ਰੈਸੀਡੈਂਸੀ ਪੂਰੀ ਕੀਤੀ ਜਿਸ ਤੋਂ ਬਾਅਦ ਉਹ ਅਲਬਾਮਾ ਵਿੱਚ ਸ਼ਿਫਟ ਹੋ ਗਿਆ।



ਉਹ Internal Medicine ਵਿੱਚ ਪ੍ਰੈਕਟਿਸ ਜਾਰੀ ਰੱਖਣ ਲਈ 2018 ਵਿੱਚ ਓਕਲੈਂਡ ਕਾਉਂਟੀ, ਮਿਸ਼ੀਗਨ ਵਾਪਸ ਪਰਤ ਆਇਆ ਸੀ। ਉਹ ਵੱਖ-ਵੱਖ ਹਸਪਤਾਲਾਂ ਵਿੱਚ ਕੰਮ ਕਰ ਚੁੱਕਿਆ ਹੈ। ਇਜਾਜ਼ ਨੂੰ 8 ਅਗਸਤ ਨੂੰ ਕਥਿਤ ਤੌਰ 'ਤੇ ਬਾਥਰੂਮ, ਚੇਂਜਿੰਗ ਏਰੀਆ, ਹਸਪਤਾਲ ਦੇ ਕਮਰਿਆਂ ਅਤੇ ਇੱਥੋਂ ਤੱਕ ਕਿ ਆਪਣੇ ਘਰ ਵਿੱਚ ਵੀ ਗੁਪਤ ਕੈਮਰੇ ਲਗਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।


ਕੈਮਰਿਆਂ ਨੇ ਕਥਿਤ ਤੌਰ 'ਤੇ ਦੋ ਸਾਲ ਦੀ ਉਮਰ ਦੇ ਬੱਚਿਆਂ ਅਤੇ ਬੇਹੋਸ਼ ਜਾਂ ਸੁੱਤੀਆਂ ਹੋਈਆਂ ਔਰਤਾਂ ਦੀਆਂ ਪਰੇਸ਼ਾਨ ਕਰਨ ਵਾਲੀਆਂ ਫੁਟੇਜ ਨੂੰ ਕੈਦ ਕੀਤਾ, ਸਾਰੇ ਹੀ ਵੱਖ-ਵੱਖ ਸਥਿਤੀ ਵਿੱਚ ਨਗਨ ਅਵਸਥਾ ਵਿੱਚ ਸਨ। ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਇਜਾਜ਼ ਨੇ ਕਲਾਊਡ ਸਟੋਰੇਜ 'ਤੇ ਕੁਝ ਗੈਰ-ਕਾਨੂੰਨੀ ਵੀਡੀਓ ਅਪਲੋਡ ਕੀਤੇ ਹੋ ਸਕਦੇ ਹਨ।



ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇਜਾਜ਼ ਦੀ ਪਤਨੀ ਨੇ ਪ੍ਰਸ਼ਾਸਨ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਕੁਝ ਫੋਟੋ-ਵੀਡੀਓ ਵੀ ਦਿੱਤੀ। ਬਾਅਦ ਵਿੱਚ ਪੁਲਿਸ ਟੀਮ ਨੇ ਉਸਦੇ ਘਰ ਦੀ ਤਲਾਸ਼ੀ ਲਈ। ਇਸ ਤੋਂ ਪਹਿਲਾਂ ਇਜਾਜ਼ ਖ਼ਿਲਾਫ਼ ਕੋਈ ਕੇਸ ਨਹੀਂ ਸੀ। 13 ਅਗਸਤ ਨੂੰ ਇਜਾਜ਼ 'ਤੇ ਰਸਮੀ ਤੌਰ 'ਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ, ਨਗਨ ਹਾਲਤ ਵਿੱਚ ਔਰਤਾਂ ਦੀਆਂ ਫੋਟੋਆਂ ਖਿੱਚਣ ਦੇ ਚਾਰ ਮਾਮਲੇ ਅਤੇ ਅਪਰਾਧ ਕਰਨ ਲਈ ਕੰਪਿਊਟਰ ਦੀ ਵਰਤੋਂ ਕਰਨ ਦੇ ਪੰਜ ਮਾਮਲੇ ਦਰਜ ਕੀਤੇ ਗਏ ਹਨ।