Tax on Vehicle: ਨਵੀਂ ਗੱਡੀ ਖਰੀਦਣ ਵਾਲੇ ਲੋਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਸੂਬੇ ਦੇ ਟਰਾਂਸਪੋਰਟ ਵਿਭਾਗ ਨੇ ਨਵੇਂ ਵਾਹਨ ਖਰੀਦਣ ਵਾਲੇ ਲੋਕਾਂ 'ਤੇ ਟੈਕਸ ਵਧਾ ਦਿੱਤਾ ਹੈ। ਨਵੀਂ ਟੈਕਸ ਸਲੈਬ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਜਾਵੇਗੀ। ਹੁਣ ਨਵੇਂ 2 ਪਹੀਆ ਵਾਹਨ ਜਿਸ ਦੀ ਕੀਮਤ ਇੱਕ ਲੱਖ ਰੁਪਏ ਤੋਂ ਘੱਟ ਹੈ, ਉਸ ਦੀ ਆਰ.ਸੀ. ਬਣਾਉਣ ਲਈ 7.5 ਫੀਸਦੀ ਦੀ ਦਰ ਨਾਲ ਮੋਟਰ ਵਹੀਕਲ ਟੈਕਸ ਵਸੂਲਿਆ ਜਾਵੇਗਾ।


ਇਸ ਤੋਂ ਬਾਅਦ 1 ਤੋਂ 2 ਲੱਖ ਰੁਪਏ ਦੀ ਕੀਮਤ ਵਾਲੇ ਦੋ ਪਹੀਆ ਵਾਹਨਾਂ ਤੋਂ 10 ਫੀਸਦੀ ਮੋਟਰ ਵਹੀਕਲ ਟੈਕਸ ਵਸੂਲਿਆ ਜਾਵੇਗਾ ਅਤੇ 2 ਲੱਖ ਰੁਪਏ ਤੋਂ ਵੱਧ ਕੀਮਤ ਵਾਲੇ ਦੋ ਪਹੀਆ ਵਾਹਨਾਂ ਤੋਂ 11 ਫੀਸਦੀ ਮੋਟਰ ਵਹੀਕਲ ਟੈਕਸ ਵਸੂਲਿਆ ਜਾਵੇਗਾ। ਇਸੇ ਤਰ੍ਹਾਂ ਪ੍ਰਾਈਵੇਟ ਚਾਰ ਪਹੀਆ ਵਾਹਨਾਂ 'ਤੇ ਵੀ ਮੋਟਰ ਵਹੀਕਲ ਟੈਕਸ ਵਧਾ ਦਿੱਤਾ ਗਿਆ ਹੈ। 15 ਲੱਖ ਰੁਪਏ ਤੱਕ ਦੀ ਕੀਮਤ ਵਾਲੇ ਚਾਰ ਪਹੀਆ ਵਾਹਨਾਂ 'ਤੇ 9.5 ਫੀਸਦੀ ਦੀ ਦਰ ਨਾਲ ਮੋਟਰ ਵਹੀਕਲ ਟੈਕਸ ਲਗਾਇਆ ਜਾਵੇਗਾ।



15 ਤੋਂ 25 ਲੱਖ ਰੁਪਏ ਦੀ ਕੀਮਤ ਵਾਲੇ ਚਾਰ ਪਹੀਆ ਵਾਹਨਾਂ 'ਤੇ 12 ਫੀਸਦੀ ਅਤੇ 25 ਲੱਖ ਰੁਪਏ ਤੋਂ ਵੱਧ ਕੀਮਤ ਵਾਲੇ ਚਾਰ ਪਹੀਆ ਵਾਹਨਾਂ 'ਤੇ 13 ਫੀਸਦੀ ਦੀ ਦਰ ਨਾਲ ਮੋਟਰ ਵਹੀਕਲ ਟੈਕਸ ਵਸੂਲਿਆ ਜਾਵੇਗਾ। ਇਸ ਦੇ ਨਾਲ ਹੀ ਜੋ ਇਕ ਫੀਸਦੀ ਸੈੱਸ ਪਹਿਲਾਂ ਤੋਂ ਲਗਾਇਆ ਜਾ ਰਿਹਾ ਹੈ, ਉਸ ਦਾ ਵੀ ਭੁਗਤਾਨ ਕਰਨਾ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਮੋਟਰ ਵਹੀਕਲ ਟੈਕਸ ਦਾ ਭੁਗਤਾਨ ਕਰਨ ਤੋਂ ਬਾਅਦ ਹੀ ਕੋਈ ਪ੍ਰਾਈਵੇਟ ਵਾਹਨ ਟਰਾਂਸਪੋਰਟ ਵਿਭਾਗ ਕੋਲ ਰਜਿਸਟਰਡ ਹੋ ਸਕਦਾ ਹੈ।



ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।