ਨਵੀਂ ਦਿੱਲੀ: ਪਿਛਲੇ ਦਿਨਾਂ 'ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਵਾਧਾ ਹੋਇਆ ਸੀ। ਇਸ ਦੌਰਾਨ ਏਅਰਕ੍ਰਾਫਟ ਫਿਊਲ (ਏਟੀਐਫ) ਦੀ ਕੀਮਤ ਵਿੱਚ ਵਾਧੇ ਕਾਰਨ ਹਵਾਈ ਕਿਰਾਏ ਵਿੱਚ ਵਾਧਾ ਕੀਤਾ ਗਿਆ ਹੈ। ਇਸ ਨਾਲ ਲੋਕਾਂ ਦੀਆਂ ਜੇਬਾਂ 'ਤੇ ਵੀ ਵੱਡਾ ਅਸਰ ਪੈ ਰਿਹਾ ਹੈ। ਹਵਾਈ ਕਿਰਾਏ ਵਿੱਚ ਪੰਜ ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ।


 


ਸਰਕਾਰ ਨੇ ਹਵਾਈ ਕਿਰਾਏ ਦੇ ਹੇਠਲੇ ਬੈਂਡ 'ਚ 5 ਪ੍ਰਤੀਸ਼ਤ ਵਾਧੇ ਦਾ ਐਲਾਨ ਕੀਤਾ ਹੈ। ਉਥੇ ਹੀ ਹਵਾਈ ਕਿਰਾਏ ਦੇ ਉਪਰਲੇ ਬੈਂਡ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।



ਉਨ੍ਹਾਂ ਨੇ ਟਵੀਟ ਕੀਤਾ, 'ਏਟੀਐਫ ਦੀ ਕੀਮਤ 'ਚ ਨਿਰੰਤਰ ਵਾਧਾ ਹੋਇਆ ਹੈ, ਇਸ ਲਈ ਉਪਰਲੇ ਕਿਰਾਏ ਦੇ ਬੈਂਡ ਨੂੰ ਕੋਈ ਤਬਦੀਲੀ ਨਹੀਂ ਰੱਖਦੇ ਹੋਏ ਹੇਠਲੇ ਕਿਰਾਏ ਵਾਲੇ ਬੈਂਡ ਨੂੰ 5% ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਜੇ 3.5 ਲੱਖ ਯਾਤਰੀ ਇਕ ਮਹੀਨੇ 'ਚ ਤਿੰਨ ਵਾਰ ਹਵਾਈ ਆਵਾਜਾਈ ਦੀ ਹੱਦ ਪਾਰ ਕਰਦੇ ਹਨ, ਤਾਂ ਅਸੀਂ ਇਸ ਸੈਕਟਰ ਨੂੰ 100% ਓਪਰੇਸ਼ਨ ਲਈ ਖੋਲ੍ਹ ਸਕਦੇ ਹਾਂ।'


 


ਦੱਸ ਦੇਈਏ ਕਿ ਦੂਰੀ ਅਤੇ ਯਾਤਰਾ ਦੇ ਸਮੇਂ ਦੇ ਅਨੁਸਾਰ, ਕੋਰੋਨਾ ਪੀਰੀਅਡ ਦੇ ਦੌਰਾਨ, ਸਰਕਾਰ ਨੇ ਹਵਾਈ ਕਿਰਾਏ ਦਾ ਹੇਠਲਾ ਅਤੇ ਉਪਰਲਾ ਬੈਂਡ ਤੈਅ ਕੀਤਾ ਸੀ। 


 



 


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904