ਨਵੀਂ ਦਿੱਲੀ: ਸਾਲਵੇਂਟ ਐਕਸਟ੍ਰੇਕਟਰਜ਼ ਐਸੋਸੀਏਸ਼ਨ ਆਫ ਇੰਡੀਆ ਨੇ ਸੋਮਵਾਰ ਨੂੰ ਆਪਣੇ ਮੈਂਬਰਾਂ ਤੋਂ ਤਤਕਾਲ ਪ੍ਰਭਾਵ ਤੋਂ ਖਾਣਾ ਪਕਾਉਣ ਦੇ ਤੇਲ ਦੀਆਂ ਕੀਮਤਾਂ 'ਚ ਤਿੰਨ ਤੋਂ ਪੰਜ ਰੁਪਏ ਪ੍ਰਤੀ ਕਿਲੋਗ੍ਰਾਮ ਘੱਟ ਕਰਨ ਦੀ ਅਪੀਲ ਕੀਤੀ ਹੈ। ਇਹ ਦੂਜੀ ਵਾਰ ਹੈ ਉਦਯੋਗ ਸੰਗਠਨ ਨੇ ਅਜਿਹੀ ਅਪੀਲ ਕੀਤੀ ਹੈ। ਪਿਛਲੀ ਵਾਰ ਉਸ ਨੇ ਇਸ ਤਰ੍ਹਾਂ ਦੀ ਅਪੀਲ ਦੀਵਾਲੀ ਦੇ ਆਸ-ਪਾਸ ਕੀਤੀ ਸੀ।



ਜ਼ਿਕਰਯੋਗ ਹੈ ਕਿ ਭਾਰਤੀ ਆਪਣੀ ਜ਼ਰੂਰਤ ਦੇ ਖਾਧ ਤੇਲ ਦਾ 60 ਫੀਸਦੀ ਤੋਂ ਜ਼ਿਆਦਾ ਦਰਾਮਦ ਕਰਦਾ ਹੈ। ਖਾਧ ਤੇਲ ਦੀਆਂ ਘਰੇਲੂ ਖੁਦਰਾ ਕੀਮਤਾਂ ਨੂੰ ਕੰਟਰੋਲ 'ਚ ਰੱਖਣ ਲਈ ਪਿਛਲੇ ਕੁਝ ਮਹੀਨਿਆਂ ਦੇ ਸਰਕਾਰ ਨੇ ਪਾਮ ਤੇਲ 'ਤੇ ਦਰਾਮਦ ਫੀਸ ਘਟਾਉਣ ਨਾਲ ਹੀ ਸਟਾਕ ਲਿਮਿਟ ਵਰਗੇ ਕਦਮ ਚੁੱਕੇ ਹਨ। ਹਾਲਾਂਕਿ ਇਸ ਤਰ੍ਹਾਂ ਦੇ ਕਦਮ ਉਠਾਏ ਜਾਣ ਤੋਂ ਬਾਵਜੂਦ ਪੂਰੇ ਦੇਸ਼ 'ਚ ਔਸਤ ਖੁਦਰਾ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਬਣੀ ਹੋਈ ਹੈ।

SEA ਨੇ ਇਕ ਬਿਆਨ 'ਚ ਕਿਹਾ ਖਾਧ ਤੇਲਾਂ 'ਚ ਨਰਮੀ ਦਾ ਫਿਲਹਾਲ ਕੋਈ ਸੰਕੇਤ ਨਹੀਂ ਦਿਖਾਈ ਨਹੀਂ ਦੇ ਰਿਹਾ ਹੈ। ਇੰਡੋਨੇਸ਼ੀਆ ਵਰਗੇ ਕੁਝ ਬਰਾਮਦ ਦੇਸ਼ਾਂ ਨੇ ਵੀ ਲਾਇਸੈਂਸ ਰਾਹੀਂ ਪਾਮ ਤੇਲ ਦੇ ਬਰਾਮਦ ਨੂੰ ਰੇਗੂਲੇਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਰੂਸ ਤੇ ਯੂਕ੍ਰੇਨ 'ਚ ਤਣਾਏ ਨਾਲ ਸੂਰਜਮੁਖੀ ਦੇ ਤੇਲ ਦੀਆਂ ਕੀਮਤਾਂ ਵੀ ਆਸਮਾਨ ਛੂਹ ਰਹੀ ਹੈ।

ਦੂਜੇ ਪਾਸੇ ਬ੍ਰਾਜੀਲ 'ਚ ਖਰਾਬ ਮੌਸਮ ਦੇ ਚੱਲਦਿਆਂ ਸੋਇਆ ਦੀ ਫਸਲ ਖਰਾਬ ਹੋ ਗਈ ਹੈ। ਇਨ੍ਹਾਂ ਗਲੋਬਲ ਸਥਿਤੀਆਂ ਨੂੰ ਦੇਖਦੇ ਹੋਏ SEA ਨੇ ਮੈਂਬਰਾਂ ਤੋਂ ਤਿੰਨ ਤੋਂ ਪੰਜ ਹਜ਼ਾਰ ਰੁਪਏ ਪ੍ਰਤੀ ਟਨ ਖਾਧ ਤੇਲਾਂ ਦੇ ਰੇਟ ਘੱਟ ਕਰਨ ਨੂੰ ਕਿਹਾ ਹੈ। SEA ਨੇ ਇਹ ਵੀ ਕਿਹਾ ਕਿ ਘਰੇਲੂ ਸਰ੍ਹੋਂ ਦੀ ਫਸਲ ਕਾਫੀ ਚੰਗੀ ਚਲ ਰਹੀ ਹੈ ਤੇ ਚਾਲੂ ਸਾਲ ਦੌਰਾਨ ਰਿਕਾਰਡ ਫਸਲ ਦੀ ਉਮੀਦ ਹੈ। ਇਸ ਨਾਲ ਉਪਭੋਗਤਾਵਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ।

ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਦੁਆਰਾ ਇਕੱਠੇ ਕੀਤੇ ਗਏ ਅੰਕੜਿਆਂ ਮੁਤਾਬਕ ਮੂੰਗਫਲੀ ਦੇ ਤੇਲ ਦਾ ਔਸਤ ਖੁਦਰਾ ਮੁੱਲ ਇਸ ਸਾਲ 20 ਫਰਵਰੀ ਨੂੰ 177.75 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਜੋ ਇੱਕ ਸਾਲ ਪਹਿਲਾਂ 164.55 ਰੁਪਏ ਪ੍ਰਤੀ ਕਿਲੋ ਦੇ ਪੱਧਰ 'ਤੇ ਸੀ। ਇਸ ਤਰ੍ਹਾਂ ਸਰ੍ਹੋਂ ਤੇਲ ਦਾ ਖੁਦਰਾ ਮੁੱਲ ਇਸ ਸਾਲ 20 ਫਰਵਰੀ ਨੂੰ 187.03 ਰੁਪਏ ਪ੍ਰਤੀ ਕਿਲੋਗ੍ਰਾਮ ਸੀ।