ਨਵੀਂ ਦਿੱਲੀ: ਤਾਜ਼ਾ ਰਿਪੋਰਟ ਦੇ ਮੁਤਾਬਕ ਫੇਸਬੁੱਕ ਦੀ ਮੈਸੇਜਿੰਗ ਸਰਵਿਸ ਵਟਸਐਪ ਓਨੀ ਨਿੱਜੀ ਨਹੀਂ ਹੈ ਜਿੰਨਾ ਕਿ ਦਾਅਵਾ ਕੀਤਾ ਜਾਂਦਾ ਹੈ। ਮਸ਼ਹੂਰ ਚੈਟ ਐਪ ਪ੍ਰਾਈਵੇਸੀ ਦੀ ਵਿਸ਼ੇਸ਼ਤਾ ਦਾ ਦਾਅਵਾ ਕਰਦੀ ਹੈ ਕਿ ਇਸ ਦੀ ਪੇਰੈਂਟ ਫੇਸਬੁੱਕ ਉਪਭੋਗਤਾਵਾਂ ਦੇ ਮੈਸੇਜ ਨਹੀਂ ਪੜ੍ਹ ਸਕਦੀ ਪਰ ProPublica ਦੀ ਇੱਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਸੀ ਕਿ ਫੇਸਬੁੱਕ ਦੁਨੀਆ ਭਰ ਦੇ 1,000 ਤੋਂ ਵੱਧ ਕਾਂਟਰੈਕਟ ਕਰਮਚਾਰੀਆਂ ਨੂੰ ਵਟਸਐਪ ਸੰਦੇਸ਼ ਪੜ੍ਹਨ ਤੇ ਸੰਚਾਲਨ ਕਰਨ ਲਈ ਭੁਗਤਾਨ ਕਰ ਰਿਹਾ ਹੈ।
ਇਹ ਕਿਹਾ ਗਿਆ ਕਿ ਕੰਪਨੀ ਕਥਿਤ ਤੌਰ 'ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਜਿਵੇਂ ਕਿ ਯੂਐਸ ਡਿਪਾਰਟਮੈਂਟ ਆਫ ਜਸਟਿਸ ਨਾਲ ਕੁਝ ਨਿੱਜੀ ਡਾਟਾ ਸਾਂਝਾ ਕਰਦੀ ਹੈ। ਹਾਲਾਂਕਿ ਫੇਸਬੁੱਕ ਦੇ ਮੁਖੀ ਮਾਰਕ ਜੁਕਰਬਰਗ ਵਾਰ-ਵਾਰ ਕਹਿੰਦੇ ਹਨ ਕਿ ਵਟਸਐਪ ਮੈਸੇਜ ਕੰਪਨੀ ਵੱਲੋਂ ਨਹੀਂ ਦੇਖੇ ਜਾਂਦੇ। 2018 'ਚ ਯੂਐਸ ਸੈਨੇਟ ਦੇ ਸਾਹਮਣੇ ਗਵਾਹੀ ਦੌਰਾਨ ਸੀਈਓ ਨੇ ਕਿਹਾ, 'ਸਾਨੂੰ ਵਟਸਐਪ 'ਚ ਕੋਈ ਵੀ ਸਮੱਗਰੀ ਦਿਖਾਈ ਨਹੀਂ ਦਿੰਦੀ।'
ਜਦੋਂ ਨਵੇਂ ਯੂਜ਼ਰ ਆਈਨ ਅਪ ਕਰਦੇ ਹਨ ਤਾਂ ਉਦੋਂ ਵੀ ਪ੍ਰਾਈਵੇਸੀ ਦਾ ਦਾਅਵਾ ਕੀਤਾ ਜਾਂਦਾ ਹੈ। ਐਪ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਤੁਹਾਡੇ ਸੰਦੇਸ਼ ਤੇ ਕਾਲਾਂ ਸੁਰੱਖਿਅਤ ਹਨ, ਇਸ ਲਈ ਸਿਰਫ਼ ਤੁਸੀਂ ਤੇ ਉਹ ਵਿਅਕਤੀ ਜਿਸ ਨਾਲ ਤੁਸੀਂ ਸੰਪਰਕ ਕਰ ਰਹੇ ਹੋ ਉਹ ਪੜ੍ਹ ਜਾਂ ਸੁਣ ਸਕਦੇ ਹਨ ਹੋਰ ਕੋਈ ਨਹੀਂ, ਇੱਥੋਂ ਤਕ ਕਿ ਵਟਸਐਪ ਵੀ ਨਹੀਂ।
ਰਿਪੋਰਟ 'ਚ ਖੁਲਾਸਾ ਕੀਤਾ ਗਿਆ ਕਿ ਐਪ ਵੱਲੋਂ ਕੀਤੇ ਦਾਅਵੇ ਸੱਚ ਨਹੀਂ ਹਨ। ਵਟਸਐਪ ਕੋਲ ਆਸਟਿਨ, ਟੈਕਸਾਸ, ਡਬਲਿਨਤੇ ਸਿੰਗਾਪੁਰ 'ਚ ਦਫ਼ਤਰੀ ਇਮਾਰਤਾਂ 1000 ਤੋਂ ਵੱਧ ਕਾਂਟਰੈਕਟ ਕਰਮਚਾਰੀਆਂ ਨਾਲ ਭਰੀਆਂ ਹਨ ਜੋ ਯੂਜ਼ਰਸ ਦੇ ਕੰਟੈਂਟ ਦੀ ਜਾਂਚ ਕਰਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904