Punjab Police Recruitment 2021: ਪੰਜਾਬ ਪੁਲਿਸ 7 ਸਤੰਬਰ 2021 ਯਾਨੀ ਅੱਜ ਸਿਵਲੀਅਨ ਸਪੋਰਟ ਸਟਾਫ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਬੰਦ ਕਰੇਗੀ। ਦਿਲਚਸਪੀ ਰੱਖਣ ਵਾਲੇ ਤੇ ਯੋਗ ਉਮੀਦਵਾਰ ਜਿਨ੍ਹਾਂ ਨੇ ਅਜੇ ਤੱਕ ਇਨ੍ਹਾਂ ਅਹੁਦਿਆਂ ਲਈ ਅਰਜ਼ੀ ਨਹੀਂ ਦਿੱਤੀ ਹੈ, ਉਨ੍ਹਾਂ ਕੋਲ ਅੱਜ ਦਾ ਹੀ ਮੌਕਾ ਹੈ, ਉਹ ਤੁਰੰਤ ਪੰਜਾਬ ਪੁਲਿਸ ਦੀ ਅਧਿਕਾਰਤ ਸਾਈਟ punjabpolice.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਦੱਸ ਦੇਈਏ ਕਿ 17 ਅਗਸਤ 2021 ਨੂੰ ਪੰਜਾਬ ਪੁਲਿਸ ਦੇ ਇਨਵੈਸਟੀਗੇਸ਼ਨ ਕਾਡਰ 'ਚ 'ਸਿਵਲੀਅਨ ਸਪੋਰਟ ਸਟਾਫ' (ਗੈਰ ਯੂਨੀਫਾਰਮ) ਦੀਆਂ 634 ਖਾਲੀ ਅਸਾਮੀਆਂ ਦੀ ਭਰਤੀ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਨਾਗਰਿਕ ਸਹਾਇਤਾ ਸਟਾਫ ਦੇ ਕੇਡਰ 'ਚ ਭਰਤੀ ਇੱਕ ਆਮ ਅਰਜ਼ੀ ਫਾਰਮ (ਸੀਏਐਫ) ਤੇ ਕੰਪਿਊਟਰ ਅਧਾਰਤ ਟੈਸਟ (ਸੀਬੀਟੀ) ਰਾਹੀਂ ਕੀਤੀ ਜਾਏਗੀ ਤੇ ਇਸ ਦੇ ਬਾਅਦ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਏਗੀ।
ਕਿਵੇਂ ਦੇਣੀ ਪੰਜਾਬ ਪੁਲਿਸ ਭਰਤੀ 2021 ਲਈ ਅਰਜ਼ੀ
ਸਭ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਅਧਿਕਾਰਤ ਸਾਈਟ punjabpolice.gov.in 'ਤੇ ਜਾਓ।
ਹੋਮ ਪੇਜ 'ਤੇ ਉਪਲਬਧ ਸਿਵਲੀਅਨ ਸਪੋਰਟ ਸਟਾਫ ਲਿੰਕ 'ਤੇ ਕਲਿਕ ਕਰੋ।
ਇੱਕ ਨਵਾਂ ਪੰਨਾ ਖੁੱਲ੍ਹੇਗਾ ਜਿੱਥੇ ਉਮੀਦਵਾਰਾਂ ਨੂੰ ਅਰਜ਼ੀ ਦੇਣ ਲਈ ਸਿੱਧਾ ਲਿੰਕ ਮਿਲੇਗਾ।
ਲਿੰਕ 'ਤੇ ਕਲਿਕ ਕਰੋ ਤੇ ਅਰਜ਼ੀ ਫਾਰਮ ਭਰੋ।
ਅਰਜ਼ੀ ਫੀਸ ਦਾ ਭੁਗਤਾਨ ਕਰੋ ਤੇ ਸਬਮਿਟ 'ਤੇ ਕਲਿਕ ਕਰੋ।
ਤੁਹਾਡੀ ਅਰਜ਼ੀ ਜਮ੍ਹਾਂ ਕਰ ਦਿੱਤੀ ਗਈ ਹੈ।
ਕੰਫਰਮੇਸ਼ਨ ਪੰਜ਼ ਡਾਊਨਲੋਡ ਕਰੋ ਤੇ ਅੱਗੇ ਦੀ ਜ਼ਰੂਰਤ ਲਈ ਇਸਦੀ ਇੱਕ ਹਾਰਡ ਕਾਪੀ ਰੱਖੋ।
ਅਰਜ਼ੀ ਫੀਸ
ਇਮਤਿਹਾਨ ਲਈ ਬਿਨੈ ਕਰਨ ਵਾਲੇ ਜਨਰਲ ਵਰਗ ਦੇ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 1500 ਰੁਪਏ ਦੇਣੇ ਪੈਣਗੇ। ਇਸ ਦੇ ਨਾਲ ਹੀ ਸਾਬਕਾ ਫੌਜੀਆਂ ਦੀ ਸ਼੍ਰੇਣੀ ਲਈ ਅਰਜ਼ੀ ਫੀਸ 700 ਰੁਪਏ ਹੈ। ਜਦੋਂ ਕਿ ਐਸਸੀ/ਐਸਟੀ ਤੇ ਈਡਬਲਯੂਐਸ ਸ਼੍ਰੇਣੀ ਦੇ ਉਮੀਦਵਾਰਾਂ ਨੂੰ 900 ਅਰਜ਼ੀ ਫੀਸ ਦਾ ਭੁਗਤਾਨ ਕਰਨਾ ਪਏਗਾ।
ਇਹ ਵੀ ਪੜ੍ਹੋ: Unemployed in America: ਅਮਰੀਕਾ 'ਚ ਬੇਰੁਜ਼ਗਾਰਾਂ ਨੂੰ ਵੱਡਾ ਝਟਕਾ, ਵਿੱਤੀ ਮਦਦ ਨਾਲ ਜੁੜੀਆਂ ਦੋ ਯੋਜਨਾਵਾਂ ਖ਼ਤਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI