Aadhaar Card: ਅੱਜ ਦੇ ਸਮੇਂ ਵਿੱਚ ਆਧਾਰ ਕਾਰਡ (Aadhaar Card) ਅਤੇ ਪੈਨ ਕਾਰਡ (PAN Card) ਸਭ ਤੋਂ ਮਹੱਤਵਪੂਰਨ ਦਸਤਾਵੇਜ਼ਾਂ ਚੋਂ ਇੱਕ ਹੈ। ਆਧਾਰ ਕਾਰਡ ਨੂੰ ਪਤੇ ਦੇ ਸਬੂਤ (Address Proof) ਵਜੋਂ ਵਰਤਿਆ ਜਾਂਦਾ ਹੈ। ਜਦੋਂਕਿ ਪੈਨ ਕਾਰਡ ਦੀ ਵਰਤੋਂ ਵਿੱਤੀ ਲੈਣ-ਦੇਣ ਲਈ ਕੀਤੀ ਜਾਂਦੀ ਹੈ। ਪੈਨ ਕਾਰਡ ਦੀ ਵਰਤੋਂ ਜ਼ਿਆਦਾਤਰ ਉਹ ਲੋਕ ਕਰਦੇ ਹਨ, ਜਿਨ੍ਹਾਂ ਕੋਲ ਬੈਂਕਿੰਗ ਲੈਣ-ਦੇਣ ਨਾਲ ਸਬੰਧਤ ਕੋਈ ਕੰਮ ਹੁੰਦਾ ਹੈ। ਪੈਨ ਕਾਰਡ ਇਨਕਮ ਟੈਕਸ ਲੈਣ-ਦੇਣ ਵਿੱਚ ਵੀ ਬਹੁਤ ਉਪਯੋਗੀ ਹੈ। ਅੱਜ ਕੱਲ੍ਹ ਬੈਂਕ ਖਾਤਾ ਖੋਲ੍ਹਣ ਲਈ ਪੈਨ ਕਾਰਡ ਹੋਣਾ ਬਹੁਤ ਜ਼ਰੂਰੀ ਹੈ। ਇਸ ਤੋਂ ਬਿਨਾਂ ਤੁਸੀਂ ਕੋਈ ਵਿੱਤੀ ਕੰਮ ਨਹੀਂ ਕਰ ਸਕਦੇ। ਇਸ ਕਾਰਡ ਦੀ ਵਰਤੋਂ EPF ਦੇ ਪੈਸੇ ਜਮ੍ਹਾ ਕਰਨ ਲਈ ਵੀ ਕੀਤੀ ਜਾਂਦੀ ਹੈ।
ਇਸ ਦੇ ਨਾਲ ਹੀ ਆਧਾਰ ਕਾਰਡ ਨੂੰ ਜ਼ਿਆਦਾਤਰ ਐਡਰੈੱਸ ਪਰੂਫ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਦੇਸ਼ ਵਿੱਚ ਡਿਜੀਟਲੀਕਰਨ ਬਹੁਤ ਤੇਜ਼ੀ ਨਾਲ ਵਧਿਆ ਹੈ। ਅਜਿਹੇ 'ਚ ਹਸਪਤਾਲ 'ਚ ਭਰਤੀ ਹੋਣ ਤੋਂ ਲੈ ਕੇ ਹੋਟਲ ਬੁਕਿੰਗ ਤੱਕ ਹਰ ਥਾਂ ਆਧਾਰ ਕਾਰਡ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਹਰ ਥਾਂ ਸਭ ਤੋਂ ਮਹੱਤਵਪੂਰਨ ਆਈਡੀ ਪਰੂਫ਼ ਵਜੋਂ ਵਰਤਿਆ ਜਾਂਦਾ ਹੈ।
ਦੱਸ ਦੇਈਏ ਕਿ ਸਰਕਾਰੀ ਨਿਰਦੇਸ਼ਾਂ ਮੁਤਾਬਕ 31 ਮਾਰਚ (Last Date of Linking of PAN and Aadhaar Card) ਤੱਕ ਪੈਨ ਅਤੇ ਆਧਾਰ ਕਾਰਡ ਨੂੰ ਲਿੰਕ ਕਰਨਾ ਬਹੁਤ ਜ਼ਰੂਰੀ ਹੈ। ਅਜਿਹਾ ਕਰਨ ਵਿੱਚ ਅਸਫਲ ਰਹਿਣ ਦੇ ਨਤੀਜੇ ਵਜੋਂ ਤੁਹਾਡਾ ਪੈਨ ਕਾਰਡ ਰੱਦ ਹੋ ਜਾਵੇਗਾ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਸਮੇਂ ਸਿਰ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਚਾਹੀਦਾ ਹੈ। ਪਰ, ਪੈਨ ਕਾਰਡ ਅਤੇ ਆਧਾਰ ਕਾਰਡ ਨੂੰ ਲਿੰਕ ਕਰਦੇ ਸਮੇਂ ਕਈ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਹਾਡੇ ਪੈਨ ਅਤੇ ਆਧਾਰ ਕਾਰਡ 'ਚ ਜਨਮ ਮਿਤੀ ਵੱਖ-ਵੱਖ ਹੈ, ਤਾਂ ਤੁਹਾਨੂੰ ਇਸ ਨੂੰ ਲਿੰਕ ਕਰਨ 'ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਹਾਡੇ ਨਾਲ ਵੀ ਇਹ ਸਮੱਸਿਆ ਹੈ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਤੁਸੀਂ ਇਸ ਸਮੱਸਿਆ ਨੂੰ ਜਲਦੀ ਤੋਂ ਜਲਦੀ ਦੂਰ ਕਰ ਸਕਦੇ ਹੋ। ਤਾਂ ਆਓ ਇਸ ਬਾਰੇ ਜਾਣਦੇ ਹਾਂ-
ਪੈਨ ਕਾਰਡ ਅਤੇ ਆਧਾਰ ਕਾਰਡ 'ਚ ਵਖਰੀ ਜਨਮ ਮਿਤੀ ਦੇ ਮਾਮਲੇ ਵਿੱਚ ਇਸ ਤਰ੍ਹਾਂ ਕਰੋ ਲਿੰਕ-
- ਜੇਕਰ ਤੁਹਾਡੇ ਪੈਨ ਅਤੇ ਆਧਾਰ ਕਾਰਡ ਵਿੱਚ ਜਨਮ ਮਿਤੀ ਵੱਖ-ਵੱਖ ਹੈ, ਤਾਂ ਉਨ੍ਹਾਂ ਚੋਂ ਇੱਕ ਨੂੰ ਠੀਕ ਕਰਨਾ ਹੋਵੇਗਾ।
- ਪੈਨ ਕਾਰਡ ਨੂੰ ਠੀਕ ਕਰਨ ਲਈ ਸਾਰੇ ਦਸਤਾਵੇਜ਼ਾਂ ਦੇ ਨਾਲ ਇਨਕਮ ਟੈਕਸ ਦੀ ਵੈੱਬਸਾਈਟ 'ਤੇ ਜਾ ਕੇ ਇਸ ਨੂੰ ਠੀਕ ਕਰੋ।
- ਇਸ ਤੋਂ ਇਲਾਵਾ ਆਧਾਰ ਕਾਰਡ ਨੂੰ ਦਰੁਸਤ ਕਰਨ ਲਈ ਨਜ਼ਦੀਕੀ ਆਧਾਰ ਕਾਰਡ ਕੇਂਦਰ 'ਤੇ ਜਾ ਕੇ ਸਾਰੇ ਦਸਤਾਵੇਜ਼ ਠੀਕ ਕਰਵਾਓ।
- ਇਸ ਤੋਂ ਬਾਅਦ, ਤੁਸੀਂ ਜ਼ਰੂਰੀ ਫੀਸ ਦਾ ਭੁਗਤਾਨ ਕਰਕੇ ਜਨਮ ਮਿਤੀ ਨੂੰ ਸਹੀ ਕਰਵਾਓ ਅਤੇ ਦੋਵਾਂ ਦੀ ਜਨਮ ਮਿਤੀ ਨੂੰ ਲਿੰਕ ਕਰਵਾ ਲਓ।
ਇਹ ਵੀ ਪੜ੍ਹੋ: Trending: ਕੜਾਕੇ ਦੀ ਠੰਢ 'ਚ BSF ਦੇ ਜਵਾਨ ਨੇ 40 ਸਕਿੰਟਾਂ 'ਚ ਕੀਤੇ ਇੰਨੇ ਪੁਸ਼ਅੱਪ ਕਿ ਹੋ ਗਏ ਹੈਰਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin