Trending News: ਪੂਰਾ ਉੱਤਰ ਭਾਰਤ ਇਸ ਸਮੇਂ ਕੜਾਕੇ ਦੀ ਠੰਢ ਦਾ ਸਾਹਮਣਾ ਕਰ ਰਿਹਾ ਹੈ। ਸਾਰਾ ਦਿਨ ਸੂਰਜ ਨਹੀਂ ਨਿਕਲਦਾ ਤੇ ਇੱਕ ਵਾਰ ਰਜਾਈ ਦੇ ਅੰਦਰ ਜਾ ਕੇ ਮੁੜ ਤੋਂ ਉੱਠਣ ਦਾ ਮਨ ਨਹੀਂ ਹੁੰਦਾ। ਇਹ ਤੁਹਾਡੇ ਨਾਲ ਹੋ ਸਕਦਾ ਹੈ, ਪਰ ਭਾਰਤੀ ਫੌਜ ਦੇ ਜਵਾਨਾਂ ਨਾਲ ਅਜਿਹਾ ਬਿਲਕੁਲ ਨਹੀਂ। ਸਰਦੀ ਹੋਵੇ ਜਾਂ ਗਰਮੀ, ਹਨ੍ਹੇਰੀ ਹੋਵੇ ਜਾਂ ਤੂਫ਼ਾਨ, ਕੋਈ ਵੀ ਇਨ੍ਹਾਂ ਨੂੰ ਆਪਣੇ ਟਾਈਮ ਟੇਬਲ ਤੋਂ ਨਹੀਂ ਰੋਕ ਸਕਦਾ। ਉਹ ਸਾਰੇ ਕੰਮ ਸਮੇਂ ਸਿਰ ਕਰਦੇ ਹਨ।
ਸਰਹੱਦ ਦੀ ਰਾਖੀ ਲਈ ਉਨ੍ਹਾਂ ਨੂੰ ਹਮੇਸ਼ਾ ਪੂਰੀ ਤਰ੍ਹਾਂ ਫਿੱਟ ਰਹਿਣਾ ਪੈਂਦਾ ਹੈ। ਕੋਈ ਨਹੀਂ ਜਾਣਦੇ ਕਿ ਕਦੋਂ ਕਿਸ ਸਥਿਤੀ ਦਾ ਸਾਹਮਣਾ ਕਰਨਾ ਪੈ ਜਾਵੇ, ਇਸ ਲਈ ਉਹ ਹਮੇਸ਼ਾ ਆਪਣੇ ਆਪ ਨੂੰ ਫਿੱਟ ਰੱਖਦੇ ਹਨ। ਸੋਸ਼ਲ ਮੀਡੀਆ 'ਤੇ BSF ਦੇ ਜਵਾਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਵੀਡੀਓ 'ਚ ਫੌਜ ਦੇ ਜਵਾਨ ਦੀ ਫਿਟਨੈੱਸ ਦੇਖ ਕੇ ਤੁਸੀਂ ਵੀ ਕਾਇਲ ਹੋ ਜਾਵੋਗੇ।
ਜਵਾਨ ਨੇ 40 ਸਕਿੰਟਾਂ ਵਿੱਚ 47 ਪੁਸ਼ਅੱਪ ਕੀਤੇ
ਵੀਡੀਓ 'ਚ ਤੁਸੀਂ ਦੇਖੋਂਗੇ ਕਿ ਕਸ਼ਮੀਰ ਦੀਆਂ ਬਰਫੀਲੀਆਂ ਚੋਟੀਆਂ ਵਿਚਾਲੇ ਕੜਾਕੇ ਦੀ ਠੰਢ 'ਚ ਭਾਰਤੀ ਫੌਜ ਦਾ ਇੱਕ ਸਿਪਾਹੀ ਪੁਸ਼ਅੱਪ ਕਰਦਾ ਨਜ਼ਰ ਆ ਰਿਹਾ ਹੈ। ਦੇਖਦੇ ਹੀ ਦੇਖਦੇ ਇਹ ਨੌਜਵਾਨ ਸਿਰਫ 40 ਸੈਕਿੰਡ 'ਚ 47 ਪੁਸ਼ ਅੱਪ ਕਰਦਾ ਹੈ। ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਜਿੱਥੇ ਲੋਕ ਇਸ ਸਮੇਂ ਦੁਪਹਿਰ ਤੱਕ ਰਜਾਈ ਤੋਂ ਬਾਹਰ ਨਿਕਲਣ ਦੀ ਹਿੰਮਤ ਨਹੀਂ ਕਰ ਰਹੇ ਹਨ, ਅਜਿਹੇ 'ਚ ਇਸ ਨੌਜਵਾਨ ਦਾ ਜੋਸ਼ ਦੇਖਣਯੋਗ ਹੈ।
ਬੀਐਸਐਫ ਨੇ ਇਸ ਵੀਡੀਓ ਨੂੰ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। ਵੀਡੀਓ ਨੂੰ ਹੁਣ ਤੱਕ 27,300 ਵਾਰ ਦੇਖਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਇਸ ਵੀਡੀਓ 'ਤੇ ਕਾਫੀ ਕਮੈਂਟਸ ਆ ਰਹੇ ਹਨ। ਬੀਐਸਐਫ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਫੌਜ ਦਾ ਇੱਕ ਬਹਾਦਰ ਜਵਾਨ ਇੱਕ ਹੱਥ ਨਾਲ ਪੁਸ਼-ਅੱਪ ਕਰਦਾ ਨਜ਼ਰ ਆ ਰਿਹਾ ਹੈ।
ਹੈਰਾਨੀ ਦੀ ਗੱਲ ਹੈ ਕਿ ਇੰਨੀ ਜ਼ਬਰਦਸਤ ਬਰਫਬਾਰੀ ਦੇ ਦੌਰਾਨ ਵੀ ਉਸ ਨੇ ਆਪਣੇ ਹੱਥਾਂ ਵਿੱਚ ਕੋਈ ਦਸਤਾਨੇ ਨਹੀਂ ਪਾਏ ਹੋਏ ਹਨ। ਇਹ ਵੀਡੀਓ ਉਨ੍ਹਾਂ ਲੋਕਾਂ ਲਈ ਸਬਕ ਹੈ ਜੋ ਆਲਸੀ ਹਨ ਅਤੇ ਕਦੇ ਗਰਮੀ ਅਤੇ ਕਦੇ ਠੰਢ ਦਾ ਬਹਾਨਾ ਬਣਾ ਕੇ ਆਪਣੀ ਸਿਹਤ ਨੂੰ ਅਣਗੌਲਿਆ ਕਰਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin