PM Vaya Vandana Yojana: ਕੇਂਦਰ ਸਰਕਾਰ (Central Government) ਵੱਲੋਂ ਆਮ ਲੋਕਾਂ ਲਈ ਕਈ ਖ਼ਾਸ ਸਕੀਮਾਂ ਚਲਾਈਆਂ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਸਰਕਾਰ ਦੀ ਇੱਕ ਅਜਿਹੀ ਸਕੀਮ ਬਾਰੇ ਦੱਸਾਂਗੇ, ਜਿਸ 'ਚ ਤੁਹਾਨੂੰ 1,11,000 ਰੁਪਏ ਦੀ ਪੈਨਸ਼ਨ ਮਿਲ ਸਕਦੀ ਹੈ। ਇਸ ਸਕੀਮ 'ਚ ਤੁਹਾਨੂੰ ਇੱਕਮੁਸ਼ਤ ਰਕਮ ਨਿਵੇਸ਼ ਕਰਨੀ ਪਵੇਗੀ। ਹਰ ਸਾਲ 1 ਅਪ੍ਰੈਲ ਨੂੰ ਸਕੀਮ ਦੀ ਸਮੀਖਿਆ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਇਸ ਦੀ ਰਿਟਰ ਨੂੰ ਸੋਧਿਆ ਜਾਂਦਾ ਹੈ। ਇਸ 'ਚ ਤਿਮਾਹੀ, ਮਾਸਿਕ, ਛਿਮਾਹੀ ਤੇ ਸਾਲਾਨਾ ਆਧਾਰ 'ਤੇ ਪੈਨਸ਼ਨ ਦਿੱਤੀ ਜਾਂਦੀ ਹੈ।



ਇਸ ਸਕੀਮ 'ਚ ਤੁਹਾਨੂੰ ਘੱਟੋ-ਘੱਟ 1000 ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ। ਇਸ ਤੋਂ ਇਲਾਵਾ ਗਾਹਕਾਂ ਨੂੰ ਘੱਟੋ-ਘੱਟ 1.62 ਲੱਖ ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ। ਇਸ ਦੇ ਨਾਲ ਹੀ ਤਿਮਾਹੀ ਦੇ ਹਿਸਾਬ ਨਾਲ ਤੁਹਾਨੂੰ 1.61 ਲੱਖ, 6 ਮਹੀਨੇ 'ਚ 1.59 ਲੱਖ ਤੇ ਸਾਲਾਨਾ ਆਧਾਰ 'ਤੇ ਤੁਹਾਨੂੰ 1.56 ਲੱਖ ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ।

ਇਸ ਦੇ ਨਾਲ ਹੀ ਵੱਧ ਤੋਂ ਵੱਧ 15 ਲੱਖ ਦਾ ਨਿਵੇਸ਼ ਕਰਨਾ ਹੋਵੇਗਾ। ਇਸ ਸਕੀਮ 'ਚ ਨਿਵੇਸ਼ਕਾਂ ਨੂੰ ਵੱਧ ਤੋਂ ਵੱਧ 9250 ਰੁਪਏ ਪੈਨਸ਼ਨ ਮਿਲੇਗੀ। ਇਸ ਤੋਂ ਇਲਾਵਾ ਤਿਮਾਹੀ ਆਧਾਰ 'ਤੇ ਇਸ ਸਕੀਮ 'ਚ ਤੁਹਾਨੂੰ 27750 ਰੁਪਏ, 6 ਮਹੀਨਿਆਂ ਦੇ ਹਿਸਾਬ ਨਾਲ 55500 ਰੁਪਏ ਤੇ ਸਾਲਾਨਾ ਤੁਹਾਨੂੰ 1,11,000 ਰੁਪਏ ਪੈਨਸ਼ਨ ਮਿਲੇਗੀ।

ਜੇਕਰ ਤੁਸੀਂ ਹੁਣ ਮਤਲਬ ਸਾਲ 2022 'ਚ 15 ਲੱਖ ਦਾ ਨਿਵੇਸ਼ ਕਰਦੇ ਹੋ ਤਾਂ ਸਾਲ 2032 ਤੱਕ ਤੁਹਾਨੂੰ 7.4 ਫ਼ੀਸਦੀ ਦਾ ਰਿਟਰਨ ਫਿਕਸਡ ਰੂਪ 'ਚ ਮਿਲੇਗਾ। ਜੇਕਰ ਪੈਨਸ਼ਨਰ 10 ਸਾਲਾਂ ਦੀ ਪਾਲਿਸੀ ਮਿਆਦ ਦੇ ਦੌਰਾਨ ਵੀ ਜਿਉਂਦਾ ਰਹਿੰਦਾ ਹੈ ਤਾਂ ਉਸ ਨੂੰ ਪੈਨਸ਼ਨ ਦੀ ਆਖਰੀ ਕਿਸ਼ਤ ਦੇ ਨਾਲ ਨਿਵੇਸ਼ ਕੀਤੀ ਰਕਮ ਵਾਪਸ ਮਿਲ ਜਾਂਦੀ ਹੈ। ਇਸ ਦੇ ਨਾਲ ਹੀ ਜੇਕਰ ਪਾਲਿਸੀਧਾਰਕ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਸਾਰੇ ਪੈਸੇ ਨਾਮਜ਼ਦ ਵਿਅਕਤੀ ਨੂੰ ਦੇ ਦਿੱਤੇ ਜਾਂਦੇ ਹਨ।

ਇਸ ਸਕੀਮ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ 022-67819281 ਜਾਂ 022-67819290 ਨੰਬਰ 'ਤੇ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਟੋਲ ਫ੍ਰੀ ਨੰਬਰ - 1800-227-717 ਤੇ ਈਮੇਲ ਆਈਡੀ - onlinedmc@licindia.com ਰਾਹੀਂ ਵੀ ਸਕੀਮ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।