ਨਵੀਂ ਦਿੱਲੀ: ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਆਈ ਹੋਈ ਹੈ। ਇਸੇ ਲਈ ਭਾਰਤੀ ਬਾਜ਼ਾਰ ਵਿੱਚ ਅੱਜ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਸਮਾਨੀਂ ਚੜ੍ਹ ਗਈ ਹੈ। ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਦੋ ਦਿਨਾਂ ਦੀ ਸ਼ਾਂਤੀ ਪਿੱਛੋਂ ਅੱਜ ਵਾਧਾ ਕਰ ਦਿੱਤਾ ਹੈ। ਮੁੰਬਈ ’ਚ ਪੈਟਰੋਲ ਕੀਮਤ ਹੁਣ 92.04 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਇਸ ਤੋਂ ਪਹਿਲਾਂ 19 ਜਨਵਰੀ, ਨੂੰ ਮੁੰਬਈ ’ਚ ਇਹ ਕੀਮਤ 91.80 ਰੁਪਏ ਪ੍ਰਤੀ ਲਿਟਰ ਉੱਤੇ ਚਲੀ ਗਈ ਸੀ।

ਅੱਜ ਦਿੱਲੀ ’ਚ ਪੈਟਰੋਲ 85.45 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ 75.63 ਰੁਪਏ ’ਤੇ ਪੁੱਜ ਗਿਆ ਹੈ; ਜੋ ਹੁਣ ਤੱਕ ਦਾ ਰਿਕਾਰਡ (All Time High) ਹੈ। ਅੱਜ ਦੇਸ਼ ’ਚ ਪੈਟਰੋਲ 22 ਤੋਂ 26 ਪੈਸੇ ਤੇ ਡੀਜ਼ਲ 23 ਤੋਂ 26 ਪੈਸੇ ਮਹਿੰਗਾ ਹੋ ਗਿਆ ਹੈ।

ਦਿੱਲੀ ’ਚ 1 ਜਨਵਰੀ ਤੋਂ ਹੁਣ ਤੱਕ ਪੈਟਰੋਲ 1.74 ਰੁਪਏ ਤੇ ਡੀਜ਼ਲ 1.76 ਰੁਪਏ ਮਹਿੰਗਾ ਹੋ ਗਿਆ ਹੈ।

ਕੋਲਕਾਤਾ ’ਚ ਅੱਜ 24 ਪੈਸੇ ਮਹਿੰਗਾ ਹੋ ਕੇ ਪੈਟਰੋਲ 86.87 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ 26 ਪੈਸੇ ਵਧ ਕੇ 78.23 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ।

ਉੱਧਰ ਚੇਨਈ ’ਚ ਪੈਟਰੋਲ 22 ਪੈਸਾ ਮਹਿੰਗਾ ਹੋ ਕੇ 88.07 ਰੁਪਏ ਤੇ ਡੀਜ਼ਲ 23 ਪੈਸੇ ਮਹਿੰਗਾ ਹੋ ਕੇ 80.90 ਰੁਪਏ ਪ੍ਰਤੀ ਲਿਟਰ ’ਤੇ ਚਲਾ ਗਿਆ ਹੈ।

ਬੈਂਗਲੁਰੂ ’ਚ ਵੀ ਪੈਟਰੋਲ ਦੀ ਕੀਮਤ 26 ਪੈਸੇ ਵਧ ਕੇ 88.33 ਰੁਪਏ ਅਤੇ ਡੀਜ਼ਲ ਦੀ ਕੀਮਤ 26 ਪੈਸੇ ਵਧ ਕੇ 80.20 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਪੈਟਰੋਲ ਤੇ ਡੀਜ਼ਲ ਦੀ ਕੀਮਤ ਰੋਜ਼ਾਨਾ ਸਵੇਰੇ 6 ਵਜੇ ਅਪਡੇਟ ਹੁੰਦੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904