ਨਵੀਂ ਦਿੱਲੀ: ਧਰਤੀ ਦੇ ਸੂਰਜ ਦੁਆਲੇ ਘੁੰਮਣ ਕਾਰਨ ਦਿਨ ਅਤੇ ਰਾਤ ਹੁੰਦੇ ਹਨ। ਹਰ ਦੇਸ਼ ਵਿਚ ਰਾਤ ਦਾ ਹਨੇਰਾ ਸ਼ਾਮ ਨੂੰ 6 ਤੋਂ 7 ਦੇ ਵਿਚਕਾਰ ਹੁੰਦਾ ਹੈ। ਜੋ ਅਗਲੇ ਦਿਨ ਦੀ ਸਵੇਰ ਨੂੰ ਰਾਤ ਦੇ 10 ਘੰਟਿਆਂ ਬਾਅਦ ਹੱਟਦਾ ਹੈ। ਉਧਰ ਦੁਨੀਆ ਦਾ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਲੋਕਾਂ ਨੂੰ ਸਿਰਫ 40 ਮਿੰਟ ਦੀ ਰਾਤ ਵੇਖਣ ਲਈ ਮਿਲਦੀ ਹੈ।
40 ਮਿੰਟ ਹਨੇਰਾ ਦਰਅਸਲ ਯੂਰਪ ਮਹਾਦੀਪ ਦੇ ਉੱਤਰੀ ਪਾਸੇ ਸਥਿਤ ਨਾਰਵੇ ਦੇ ਸ਼ਹਿਰ ਹੈਮਰਫੈਸਟ ਵਿਚ ਸੂਰਜ ਸਿਰਫ 40 ਮਿੰਟਾਂ ਲਈ ਡੁੱਬਦਾ ਹੈ। ਇਹ ਕਿਹਾ ਜਾਂਦਾ ਹੈ ਕਿ ਰਾਤ ਦੇ 12:40 ਵਜੇ ਦੇ ਆਸ ਪਾਸ ਹਨੇਰਾ ਹੁੰਦਾ ਹੈ ਅਤੇ 40 ਮਿੰਟ ਦੇ ਅੰਦਰ 01:30 ਵਜੇ ਦੇ ਆਸ ਪਾਸ ਰੋਸ਼ਨੀ ਵੇਖਣ ਨੂੰ ਮਿਲ ਜਾਂਦੀ ਹੈ। ਇਸ ਲਈ ਇਸ ਨੂੰ ਦੇਸ਼ ਦਾ ਅੱਧੀ ਰਾਤ ਦਾ ਸੂਰਜ ਵੀ ਕਿਹਾ ਜਾਂਦਾ ਹੈ।
76 ਦਿਨਾਂ ਤੱਕ ਰਹਿੰਦੀ ਹੈ ਰੋਸ਼ਨੀ ਮਈ ਤੋਂ ਜੁਲਾਈ ਦੇ ਮਹੀਨੇ ਦੀ ਗੱਲ ਕਰਿਏ ਤਾਂ ਇਸ ਦੌਰਾਨ ਇੱਥੇ ਸੂਰਜ ਨਹੀਂ ਡੁੱਬਦਾ। ਇਸ ਕਰਕੇ ਨਾਰਵੇ ਦੇ ਸ਼ਹਿਰ ਹੈਮਰਫੇਸਟ ਵਿੱਚ ਸਿਰਫ 76 ਦਿਨਾਂ ਤਕ ਰੋਸ਼ਨੀ ਹੀ ਵੇਖਣ ਨੂੰ ਮਿਲਦੀ ਹੈ। ਜੋ ਕਿ ਧਰਤੀ 'ਤੇ ਕਿਸੇ ਵੀ ਹੈਰਾਨੀਜਨਕ ਨਜ਼ਾਰੇ ਵਰਗਾ ਹੈ। ਇਸ ਦੇ ਨਾਲ ਹੀ ਹਰ ਸਾਲ ਲੱਖਾਂ ਸੈਲਾਨੀ ਇਸਦਾ ਅਨੁਭਵ ਕਰਨ ਲਈ ਇੱਥੇ ਆਉਂਦੇ ਰਹਿੰਦੇ ਹਨ।
100 ਸਾਲ ਤੋਂ ਸੂਰਜ ਨਹੀਂ ਚੜਿਆ ਉਧਰ ਨਾਰਵੇ ਵਿਚ ਇੱਕ ਅਜਿਹਾ ਸ਼ਹਿਰ ਵੀ ਹੈ ਜਿੱਥੇ 100 ਸਾਲਾਂ ਤੋਂ ਵੱਧ ਸਮੇਂ ਤੋਂ ਸੂਰਜ ਦੀਆਂ ਕਿਰਨਾਂ ਨਹੀਂ ਪਹੁੰਚੀਆਂ। ਕਿਹਾ ਜਾਂਦਾ ਹੈ ਕਿ ਅਜਿਹਾ ਇਸ ਲਈ ਹੋਇਆ ਕਿਉਂਕਿ ਇਹ ਸ਼ਹਿਰ ਚਾਰੇ ਪਾਸਿਓਂ ਉੱਚੇ ਪਹਾੜਾਂ ਨਾਲ ਘਿਰਿਆ ਹੋਇਆ ਹੈ। ਇਸ ਲਈ, ਸੂਰਜ ਦੀਆਂ ਕਿਰਨਾਂ ਇਸ ਤਕ ਨਹੀਂ ਪਹੁੰਚਦੀਆਂ। ਨਾਲ ਹੀ ਵਿਗਿਆਨੀਆਂ ਨੇ ਇਸ ਸਮੱਸਿਆ ਦਾ ਹੱਲ ਲੱਭ ਲਿਆ ਹੈ।
ਨਕਲੀ ਸੂਰਜ ਬਣਾਇਆ ਵਿਗਿਆਨੀਆਂ ਨੇ ਇਸ ਸ਼ਹਿਰ ਲਈ ਇੱਕ ਨਕਲੀ ਸੂਰਜ ਬਣਾਇਆ ਹੈ। ਜਿਹੜਾ ਕੱਚ ਦਾ ਬਣਿਆ ਹੈ ਅਤੇ ਇਸ ਨੂੰ ਪਹਾੜੀ 'ਤੇ ਇਸ ਤਰੀਕੇ ਨਾਲ ਲਗਾਇਆ ਗਿਆ ਹੈ ਕਿ ਇਹ ਦੂਰੀ 'ਤੇ ਚੜ੍ਹ ਰਹੀ ਧੁੱਪ ਨੂੰ ਸ਼ਹਿਰ ਵਿਚ ਲਿਆਉਂਦਾ ਹੈ। ਇਸ ਕਰਕੇ ਇਹ ਸਥਾਨ ਆਪਣੇ ਆਪ ਵਿਚ ਵਿਲੱਖਣ ਹੈ।
ਇਹ ਵੀ ਪੜ੍ਹੋ: Petrol-Diesel Price: ਤੇਲ ਦੀਆਂ ਕੀਮਤਾਂ 'ਚ ਮੁੜ ਵਾਧਾ, ਮੁੰਬਈ ਵਿਚ ਪੈਟਰੋਲ 92 ਰੁਪਏ ਪ੍ਰਤੀ ਲੀਟਰ ਤੋਂ ਪਾਰ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904