Indian Navy Recruitment 2021: ਭਾਰਤੀ ਜਲ ਸੈਨਾ ਵਿੱਚ ਮਲਾਹ (MR) ਅਹੁਦਿਆਂ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਈ ਹੈ। ਜੋ ਉਮੀਦਵਾਰ ਮਲਾਹ ਦੀਆਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਭਾਰਤੀ ਜਲ ਸੈਨਾ ਦੀ ਅਧਿਕਾਰਤ ਵੈੱਬਸਾਈਟ joinindiannavy.gov.in ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਦੱਸ ਦਈਏ ਕਿ ਅਰਜ਼ੀ ਦੀ ਪ੍ਰਕਿਰਿਆ 2 ਨਵੰਬਰ, 2021 ਨੂੰ ਖ਼ਤਮ ਹੋਵੇਗੀ। ਇਸ ਭਰਤੀ ਰਾਹੀਂ 300 ਅਹੁਦਿਆਂ 'ਤੇ ਨਿਯੁਕਤੀਆਂ ਕੀਤੀਆਂ ਜਾਣੀਆਂ ਹਨ। ਕੁੱਲ 300 ਅਸਾਮੀਆਂ ਲਈ ਲਗਪਗ 1500 ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਤੇ ਸਰੀਰਕ ਕੁਸ਼ਲਤਾ ਟੈਸਟ ਲਈ ਬੁਲਾਇਆ ਜਾਵੇਗਾ। ਲਿਖਤੀ ਪ੍ਰੀਖਿਆ ਵਿੱਚ ਹਾਜ਼ਰ ਹੋਣ ਲਈ ਕੱਟ-ਆਫ ਅੰਕ ਰਾਜ ਤੋਂ ਰਾਜ ਵਿੱਚ ਵੱਖ-ਵੱਖ ਹੋ ਸਕਦੇ ਹਨ।
ਪੋਸਟ ਦਾ ਨਾਂ – ਮਲਾਹ (Navy Sailor)
ਅਹੁਦਿਆਂ ਦੀ ਗਿਣਤੀ - 300
ਤਨਖਾਹ - ਇਸ ਨੌਕਰੀ ਲਈ ਚੁਣੇ ਗਏ ਨੌਜਵਾਨਾਂ ਨੂੰ ਪਹਿਲਾਂ ਸਿਖਲਾਈ ਦਿੱਤੀ ਜਾਵੇਗੀ। ਸਿਖਲਾਈ ਦੌਰਾਨ ਉਨ੍ਹਾਂ ਨੂੰ ਹਰ ਮਹੀਨੇ 14,600 ਰੁਪਏ ਦਿੱਤੇ ਜਾਣਗੇ। ਸਿਖਲਾਈ ਪੂਰੀ ਹੋਣ ਤੋਂ ਬਾਅਦ ਡਿਫੈਂਸ ਪੇ ਮੈਟ੍ਰਿਕਸ 21,700 ਰੁਪਏ ਤੋਂ 69,100 ਰੁਪਏ ਤੱਕ ਦਿੱਤੀ ਜਾਵੇਗੀ। ਲੈਵਲ 3 ਦੇ ਅਨੁਸਾਰ ਬਾਕੀ ਸਾਰੇ ਭੱਤਿਆਂ ਦੇ ਨਾਲ ਪੂਰੀ ਤਨਖਾਹ ਮਿਲੇਗੀ। ਸ਼ੁਰੂਆਤੀ ਤਨਖਾਹ ਲਗਪਗ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੋਵੇਗੀ।
ਕੌਣ ਕਰ ਸਕਦਾ ਅਪਲਾਈ
ਉਹ ਉਮੀਦਵਾਰ ਨੇਵੀ ਐਮਆਰ ਵੈਕੈਂਸੀ 2021 ਲਈ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਨੇ ਦੇਸ਼ ਦੇ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ। ਇਸ ਤੋਂ ਇਲਾਵਾ ਤੁਹਾਡੀ ਉਮਰ (ਨੇਵੀ ਐਮਆਰ ਉਮਰ ਸੀਮਾ) ਸੀਮਾ ਵੀ ਮਾਇਨੇ ਰੱਖਦੀ ਹੈ। ਨੋਟੀਫਿਕੇਸ਼ਨ ਮੁਤਾਬਕ, ਇਸ ਭਰਤੀ ਵਿੱਚ ਸ਼ਾਮਲ ਹੋਣ ਲਈ ਜ਼ਰੂਰੀ ਹੈ ਕਿ ਤੁਹਾਡਾ ਜਨਮ 01 ਅਪ੍ਰੈਲ 2002 ਤੋਂ 31 ਮਾਰਚ 2005 ਦਰਮਿਆਨ ਹੋਇਆ ਹੋਵੇ।
ਇਸ ਤਰ੍ਹਾਂ ਹੋਵੇਗੀ ਚੋਣ
ਯੋਗ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਸਰੀਰਕ ਕੁਸ਼ਲਤਾ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ। ਲਿਖਤੀ ਪ੍ਰੀਖਿਆ ਵਿੱਚ ਪ੍ਰਸ਼ਨ ਪੱਤਰ ਹਿੰਦੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਹੋਵੇਗਾ। ਪ੍ਰੀਖਿਆ 30 ਮਿੰਟ ਦੀ ਹੋਵੇਗੀ। ਸਾਰੇ ਪ੍ਰਸ਼ਨ ਔਬਜੈਕਟਿਵ ਟਾਈਪ ਹੋਣਗੇ। ਵਿਗਿਆਨ, ਗਣਿਤ ਅਤੇ ਜਨਰਲ ਨਾਲੇਜ ਤੋਂ ਸਵਾਲ ਪੁੱਛੇ ਜਾਣਗੇ। ਸਾਰੇ ਪ੍ਰਸ਼ਨ 10ਵੀਂ ਜਮਾਤ ਦੇ ਪੱਧਰ ਦੇ ਹੋਣਗੇ। ਪੂਰਾ ਸਿਲੇਬਸ Join Indian Navy ਦੀ ਵੈੱਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਲਿਖਤੀ ਪ੍ਰੀਖਿਆ ਵਿੱਚ ਸਫਲ ਹੋਣ ਵਾਲੇ ਉਮੀਦਵਾਰਾਂ ਨੂੰ ਫਿਜ਼ੀਕਲ ਫਿਟਨੈਸ ਟੈਸਟ (PFT) ਵਿੱਚ ਸ਼ਾਮਲ ਹੋਣਾ ਪਵੇਗਾ।
ਇੰਝ ਕਰੋ ਅਪਲਾਈ
ਤੁਹਾਨੂੰ ਭਾਰਤੀ ਜਲ ਸੈਨਾ ਦੀ ਵੈੱਬਸਾਈਟ joinindiannavy.gov.in 'ਤੇ ਜਾ ਕੇ ਆਨਲਾਈਨ ਅਰਜ਼ੀ ਫਾਰਮ ਭਰਨਾ ਹੋਵੇਗਾ। ਉਮੀਦਵਾਰਾਂ ਨੂੰ ਅਪਲਾਈ ਕਰਨ ਲਈ 02 ਨਵੰਬਰ 2021 ਤੱਕ ਦਾ ਸਮਾਂ ਮਿਲੇਗਾ। ਧਿਆਨ ਵਿੱਚ ਰੱਖੋ ਕਿ ਤੁਸੀਂ ਫੋਕਸ ਦੇ ਨਾਲ ਸਹੀ ਜਾਣਕਾਰੀ ਦਿੰਦੇ ਹੋਏ ਸਿਰਫ਼ ਇੱਕ ਫਾਰਮ ਭਰੋ। ਜੇਕਰ ਕੋਈ ਉਮੀਦਵਾਰ ਇੱਕ ਤੋਂ ਵੱਧ ਅਰਜ਼ੀ ਫਾਰਮ ਭਰਦਾ ਅਤੇ ਜਮ੍ਹਾਂ ਕਰਦਾ ਹੈ, ਤਾਂ ਉਸਦੀ ਅਰਜ਼ੀ ਰੱਦ ਕਰ ਦਿੱਤੀ ਜਾਵੇਗੀ।
ਇੰਡੀਅਨ ਨੇਵੀ ਸੇਲਰ ਐਮਆਰ ਵੈਕੈਂਸੀ 2021 ਨੋਟੀਫਿਕੇਸ਼ਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ: Shaktikanta Das ਨੂੰ ਅਗਲੇ ਤਿੰਨ ਸਾਲਾਂ ਲਈ RBI Governor ਨਿਯੁਕਤ ਕੀਤਾ ਗਿਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904
Education Loan Information:
Calculate Education Loan EMI