Petrol-Diesel Prices Today: ਰਾਸ਼ਟਰੀ ਤੇਲ ਕੰਪਨੀਆਂ ਦੁਆਰਾ ਹਰ ਰੋਜ਼ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਅਪਡੇਟ ਕੀਤਾ ਜਾਂਦਾ ਹੈ। ਅੱਜ ਯਾਨੀ 12 ਅਕਤੂਬਰ 2024 ਦੇ ਤਾਜ਼ਾ ਅਪਡੇਟ ਦੇ ਅਨੁਸਾਰ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ (Petrol and diesel prices) ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਦੇ ਨਾਲ ਹੀ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਜਾਰੀ ਹੈ। ਆਓ ਜਾਣਦੇ ਹਾਂ ਮਹਾਨਗਰਾਂ ਤੋਂ ਲੈ ਕੇ ਅਹਿਮ ਸ਼ਹਿਰਾਂ 'ਚ ਪੈਟਰੋਲ ਦੀ ਕੀਮਤ ਕੀ ਹੈ?


 ਹੋਰ ਪੜ੍ਹੋ : ਅਰਬਾਂ ਦੀ ਜਾਇਦਾਦ ਦੇ ਮਾਲਕ ਹਨ ਟਾਟਾ ਟਰੱਸਟ ਦੇ ਨਵੇਂ ਚੇਅਰਮੈਨ ਨੋਏਲ ਟਾਟਾ, ਜਾਣੋ ਕਿੰਨੀ ਹੈ ਨੈੱਟ ਵਰਥ



ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ ਬ੍ਰੈਂਟ ਕਰੂਡ 79.04 ਡਾਲਰ ਪ੍ਰਤੀ ਬੈਰਲ ਹੈ, ਜਦਕਿ ਡਬਲਯੂ.ਟੀ.ਆਈ. ਕੱਚਾ ਤੇਲ 75.56 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ। ਜਦੋਂ ਕਿ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਸਰਕਾਰੀ ਤੇਲ ਕੰਪਨੀਆਂ ਨੇ ਅੱਜ 12 ਅਕਤੂਬਰ 2024 ਨੂੰ ਵੀ ਸਾਰੇ ਮਹਾਨਗਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਰੱਖੀਆਂ ਹਨ।


ਮੁੰਬਈ, ਦਿੱਲੀ, ਕੋਲਕਾਤਾ ਅਤੇ ਚੇਨਈ 'ਚ ਅੱਜ ਪੈਟਰੋਲ ਦੀ ਕੀਮਤ ਕੀ ਹੈ?


ਅੱਜ ਨਵੀਂ ਦਿੱਲੀ ਵਿੱਚ ਪੈਟਰੋਲ ਦੀ ਕੀਮਤ 94.72 ਰੁਪਏ ਪ੍ਰਤੀ ਲੀਟਰ ਹੈ। ਮੁੰਬਈ 'ਚ ਪੈਟਰੋਲ ਦੀ ਕੀਮਤ 103.44 ਰੁਪਏ ਹੈ। ਕੋਲਕਾਤਾ 'ਚ ਪੈਟਰੋਲ ਦੀ ਕੀਮਤ 104.95 ਰੁਪਏ ਪ੍ਰਤੀ ਲੀਟਰ ਹੈ। ਇਸ ਦੇ ਨਾਲ ਹੀ ਚੇਨਈ 'ਚ ਪੈਟਰੋਲ ਦੀ ਕੀਮਤ 100.76 ਰੁਪਏ ਪ੍ਰਤੀ ਲੀਟਰ ਹੈ।


ਹੋਰ ਪੜ੍ਹੋ: 3 ਸ਼ੁੱਭ ਸੰਯੋਗ 'ਚ ਅੱਜ ਮਨਾਇਆ ਜਾਏਗਾ ਦੁਸਹਿਰਾ, ਜਾਣੋ ਰਾਵਣ ਦਹਿਨ ਤੋਂ ਲੈ ਕੇ ਪੂਜਾ ਦਾ ਸਮਾਂ



ਅੱਜ ਡੀਜ਼ਲ ਦੀ ਕੀਮਤ ਕੀ ਹੈ?


ਅੱਜ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਡੀਜ਼ਲ ਦੀ ਕੀਮਤ 87.62 ਰੁਪਏ ਹੈ। ਇਸ ਦੇ ਨਾਲ ਹੀ ਮੁੰਬਈ 'ਚ ਡੀਜ਼ਲ ਦੀ ਕੀਮਤ 89.97 ਰੁਪਏ ਹੈ। ਕੋਲਕਾਤਾ ਵਿੱਚ ਡੀਜ਼ਲ ਦੀ ਕੀਮਤ 91.76 ਰੁਪਏ ਪ੍ਰਤੀ ਲੀਟਰ ਅਤੇ ਚੇਨਈ ਵਿੱਚ ਡੀਜ਼ਲ ਦੀ ਕੀਮਤ 92.35 ਰੁਪਏ ਪ੍ਰਤੀ ਲੀਟਰ ਹੈ।


ਚੰਡੀਗੜ੍ਹ ਵਿੱਚ ਅੱਜ ਪੈਟਰੋਲ ਦੀ ਕੀਮਤ (Chandigarh Petrol Price Today)


ਅੱਜ ਚੰਡੀਗੜ੍ਹ 'ਚ ਪੈਟਰੋਲ ਦੀ ਕੀਮਤ 94.24 ਰੁਪਏ ਪ੍ਰਤੀ ਲੀਟਰ ਹੈ। ਜੇਕਰ ਇੱਕ ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਕੱਲ੍ਹ 11-10-2024 ਨੂੰ ਵੀ ਚੰਡੀਗੜ੍ਹ ਵਿੱਚ ਪੈਟਰੋਲ ਦੀ ਕੀਮਤ ਸਿਰਫ 94.24 ਰੁਪਏ ਪ੍ਰਤੀ ਲੀਟਰ ਸੀ। ਯਾਨੀ ਕੱਲ੍ਹ ਤੋਂ ਹੁਣ ਤੱਕ ਚੰਡੀਗੜ੍ਹ ਵਿੱਚ ਪੈਟਰੋਲ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।


ਭਾਰਤ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ 'ਤੇ ਆਧਾਰਿਤ ਹਨ। ਭਾਰਤੀ ਤੇਲ ਮਾਰਕੀਟਿੰਗ ਕੰਪਨੀਆਂ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਦੀ ਸਮੀਖਿਆ ਕਰਨ ਤੋਂ ਬਾਅਦ ਰੋਜ਼ਾਨਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੈਅ ਕਰਦੀਆਂ ਹਨ। ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਤੇਲ ਕੰਪਨੀਆਂ ਰੋਜ਼ਾਨਾ ਸਵੇਰੇ 6 ਵੱਖ-ਵੱਖ ਸ਼ਹਿਰਾਂ ਦੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਬਾਰੇ ਜਾਣਕਾਰੀ ਅਪਡੇਟ ਕਰਦੀਆਂ ਹਨ।


ਹੋਰ ਪੜ੍ਹੋ : ਹਰ ਰੋਜ਼ ਅੱਖਾਂ 'ਤੇ ਕਾਜਲ ਅਤੇ ਆਈਲਾਈਨਰ ਲਗਾਉਣਾ ਪੈ ਸਕਦੈ ਮਹਿੰਗਾ! ਇਸ ਦੇ ਨੁਕਸਾਨ ਅਤੇ ਬਚਾਅ ਦੇ ਲਈ ਜਾਣੋ ਇਹ ਟਿਪਸ