Eyeliner and Kajal Side Effects : ਔਰਤਾਂ ਅਕਸਰ ਹੀ ਆਪਣੀ ਅੱਖਾਂ ਦੀ ਖੂਬਸੂਰਤੀ ਵਧਾਉਣ ਦੇ ਲਈ ਕਾਜਲ ਅਤੇ ਆਈਲਾਈਨਰ ਦੀ ਵਰਤੋਂ ਕਰਦੀਆਂ ਹਨ। ਇਹ ਉਨ੍ਹਾਂ ਦੀ ਸੁੰਦਰਤਾ ਨੂੰ ਚਾਰ-ਚੰਨ ਲਗਾ ਦਿੰਦੇ ਹਨ। ਹਾਲਾਂਕਿ, ਕੀ ਤੁਸੀਂ ਜਾਣਦੇ ਹੋ ਕਿ ਕਾਜਲ ਅਤੇ ਆਈਲਾਈਨਰ ਲਗਾਉਣ ਨਾਲ ਤੁਸੀਂ ਆਪਣੀਆਂ ਅੱਖਾਂ ਨੂੰ ਨੁਕਸਾਨ ਪਹੁੰਚਾ ਰਹੇ ਹੋ? ਲਾਈਨਰ ਜਾਂ ਕਾਜਲ ਭਾਵੇਂ ਕਿੰਨਾ ਵੀ ਮਹਿੰਗਾ ਕਿਉਂ ਨਾ ਹੋਵੇ, ਇਹ ਤੁਹਾਡੀਆਂ ਅੱਖਾਂ ਲਈ ਨੁਕਸਾਨਦਾਇਕ ਹੋ ਸਕਦਾ ਹੈ। ਕੁੱਝ ਗਲਤੀਆਂ ਕਰਨ ਨਾਲ ਅੱਖਾਂ 'ਚ ਸੋਜ, ਇਨਫੈਕਸ਼ਨ ਅਤੇ ਹੋਰ ਕਈ ਸਮੱਸਿਆਵਾਂ ਹੋ ਸਕਦੀਆਂ ਹਨ।


ਹੋਰ ਪੜ੍ਹੋ : ਕਿਡਨੀ ਫੇਲ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਜਾ ਸਕਦੀ ਜਾਨ



ਅੱਖਾਂ 'ਚ ਕਾਜਲ ਜਾਂ ਆਈਲਾਈਨਰ ਲਗਾਉਣਾ ਕਿੰਨਾ ਖਤਰਨਾਕ ਹੋ ਸਕਦਾ ਹੈ, ਇਸ ਬਾਰੇ ਇੰਸਟਾਗ੍ਰਾਮ 'ਤੇ ਚਮੜੀ ਦੇ ਮਾਹਿਰ ਡਾਕਟਰ ਆਰੂਸ਼ੀ ਸੂਰੀ ਨੇ ਵੀਡੀਓ ਰਾਹੀਂ ਜਾਣਕਾਰੀ ਦਿੱਤੀ ਹੈ। ਸਾਨੂੰ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਕਾਜਲ ਜਾਂ ਲਾਈਨਰ ਨਾਲ ਅੱਖਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਕਿਵੇਂ ਬਚਣਾ ਚਾਹੀਦਾ ਹੈ? ਆਓ ਜਾਣਦੇ ਹਾਂ।


ਅੱਖਾਂ 'ਤੇ ਰੋਜ਼ਾਨਾ ਕਾਜਲ ਕਿਉਂ ਨਹੀਂ ਲਗਾਉਣੀ ਚਾਹੀਦੀ?


ਰੋਜ਼ਾਨਾ ਅੱਖਾਂ 'ਤੇ ਕਾਜਲ ਅਤੇ ਲਾਈਨਰ ਦੋਵੇਂ ਲਗਾਉਣਾ ਗਲਤ ਹੈ। ਜੇਕਰ ਤੁਸੀਂ ਰੋਜ਼ਾਨਾ ਮੇਕਅੱਪ ਨਹੀਂ ਕਰਦੇ ਹੋ ਤਾਂ ਵੀ ਰੋਜ਼ਾਨਾ ਅੱਖਾਂ 'ਤੇ ਕਾਜਲ ਜਾਂ ਲਾਈਨਰ ਲਗਾਉਣਾ ਨੁਕਸਾਨਦੇਹ ਹੋ ਸਕਦਾ ਹੈ। ਇਸ ਨਾਲ ਅੱਖਾਂ ਦੇ ਹੇਠਾਂ ਕਾਲੇ ਘੇਰੇ, ਚਮੜੀ ਦਾ ਢਿੱਲਾਪਨ ਅਤੇ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਨਾਲ ਅੱਖਾਂ ਵਿੱਚ ਜਲਣ ਅਤੇ ਲਾਲੀ ਵੀ ਹੋ ਸਕਦੀ ਹੈ।


ਹੋਰ ਪੜ੍ਹੋ : ਮਰਦਾਂ ਲਈ ਵਰਦਾਨ ਹੈ ਲੱਸਣ ਦਾ ਸੇਵਨ! ਡਾਈਟ 'ਚ ਸ਼ਾਮਿਲ ਕਰ ਮਿਲਦੇ ਗਜ਼ਬ ਫਾਇਦੇ



ਬਚਾਅ ਦੇ ਲਈ ਇਹ ਟਿਪਸ



  • ਸਥਾਨਕ ਕੰਪਨੀ ਦੇ ਆਈਲਾਈਨਰ ਦੀ ਵਰਤੋਂ ਨਾ ਕਰੋ।

  • ਤਰਲ ਆਈਲਾਈਨਰ ਦੀ ਵਰਤੋਂ ਕਰਨਾ ਬਿਹਤਰ ਹੋਵੇਗਾ।

  • ਕਾਜਲ ਜਾਂ ਲਾਈਨਰ ਕਿਸੇ ਨਾਲ ਸਾਂਝਾ ਨਾ ਕਰੋ।

  • ਲਾਈਨਰ ਨੂੰ ਪਾਣੀ ਨਾਲ ਹਟਾਉਣ ਦੀ ਬਜਾਏ ਤੇਲ ਨਾਲ ਹਟਾਓ।

  • ਦਬਾਅ ਨਾਲ ਮਸਕਰਾ ਜਾਂ ਲਾਈਨਰ ਨਾ ਹਟਾਓ।


ਅੱਖਾਂ 'ਚ ਐਲਰਜੀ ਕਾਰਨ ਇਹ ਲੱਛਣ ਦਿਖਾਈ ਦਿੰਦੇ ਹਨ


ਜੇਕਰ ਤੁਹਾਨੂੰ ਅੱਖਾਂ 'ਚ ਕਾਜਲ ਜਾਂ ਲਾਈਨਰ ਲਗਾਉਣ ਨਾਲ ਐਲਰਜੀ ਹੋ ਰਹੀ ਹੈ ਤਾਂ ਤੁਹਾਨੂੰ ਕੁਝ ਲੱਛਣ ਨਜ਼ਰ ਆ ਸਕਦੇ ਹਨ।


ਅੱਖਾਂ ਵਿੱਚ ਖੁਜਲੀ


ਅੱਖਾਂ ਵਿੱਚ ਸੋਜ


ਅੱਖਾਂ ਵਿੱਚੋਂ ਪਾਣੀ ਆਉਣਾ


ਅੱਖਾਂ ਦੇ ਆਲੇ ਦੁਆਲੇ ਖੁਸ਼ਕੀ


ਅੱਖਾਂ ਵਿੱਚ ਲਾਲੀ


ਹੋਰ ਪੜ੍ਹੋ : ਗੁੜ ਅਤੇ ਛੋਲਿਆਂ ਦਾ ਨਾਸ਼ਤਾ ਸਰੀਰ ਨੂੰ ਬਣਾ ਦਿੰਦੇ ਕਈ ਗੁਣਾ ਮਜ਼ਬੂਤ, ਜਾਣੋ ਇਸ ਦੇ ਹੋਰ ਫਾਇਦੇ


 



Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।