ਨਵੀਂ ਦਿੱਲੀ: ਡਾਲਰ ਦੀ ਰਿਕਵਰੀ ਕਰਕੇ ਸੋਨੇ ਤੇ ਸਨਅਤੀ ਧਾਤ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਪਰ ਅਮਰੀਕੀ ਕੱਚੇ ਵਸਤੂ ਪੱਧਰ ਦੀ ਗਿਰਾਵਟ ਨਾਲ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਥੋੜ੍ਹਾ ਜਿਹਾ ਉਛਾਲ ਆਇਆ। ਹਾਲਾਂਕਿ, ਘਰੇਲੂ ਬਾਜ਼ਾਰ ਵਿੱਚ ਸਰਕਾਰੀ ਤੇਲ ਕੰਪਨੀਆਂ ਨੇ ਅੱਜ ਲਗਾਤਾਰ 6ਵੇਂ ਦਿਨ ਡੀਜ਼ਲ ਦੀਆਂ ਕੀਮਤਾਂ ਵਿੱਚ ਕਮੀ ਕੀਤੀ। ਪੈਟਰੋਲ ਨੂੰ ਵੀ ਤਿੰਨ ਦਿਨਾਂ ਬਾਅਦ ਅੱਜ ਦਰਮਿਆਨੀ ਰਾਹਤ ਮਿਲੀ। ਮੰਗਲਵਾਰ ਨੂੰ ਦਿੱਲੀ ‘ਚ ਪੈਟਰੋਲ 8 ਪੈਸੇ ਘੱਟ ਕੇ 81.06 ਰੁਪਏ 'ਤੇ ਬੰਦ ਹੋਇਆ, ਜਦਕਿ ਡੀਜ਼ਲ 15 ਪੈਸੇ ਘੱਟ ਕੇ 71.28 ਰੁਪਏ ਪ੍ਰਤੀ ਲੀਟਰ 'ਤੇ ਬੰਦ ਹੋਇਆ।
ਇਸ ਮਹੀਨੇ ਡੀਜ਼ਲ 2.28 ਰੁਪਏ ਸਸਤਾ ਹੋਇਆ: ਜੇ ਜੁਲਾਈ ਦੀ ਗੱਲ ਕਰੀਆ ਤਾਂ ਸਰਕਾਰੀ ਤੇਲ ਕੰਪਨੀਆਂ ਨੇ ਸਿਰਫ ਡੀਜ਼ਲ ਦੀ ਕੀਮਤ ਵਿੱਚ ਵਾਧਾ ਕੀਤਾ। ਉਧਰ, ਡੀਜ਼ਲ ਦੀਆਂ ਕੀਮਤਾਂ 10 ਕਿਸ਼ਤਾਂ ਵਿੱਚ ਵਧਾਈਆਂ ਗਈਆਂ ਸੀ। ਇਸ ਨਾਲ ਡੀਜ਼ਲ 1.60 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ। ਇਸ ਮਹੀਨੇ ਡੀਜ਼ਲ ਪਿਛਲੇ 3 ਸਤੰਬਰ ਤੋਂ ਸਸਤਾ ਹੋ ਰਿਹਾ ਹੈ ਤੇ ਅੱਜ ਤੱਕ ਇਸ ਵਿਚ 2.28 ਰੁਪਏ ਦੀ ਕਮੀ ਆਈ ਹੈ। ਵੇਖੋ ਆਪਣੇ ਸ਼ਹਿਰ ‘ਚ ਤੇਲ ਦੀਆਂ ਕੀਮਤਾਂ:
ਸ਼ਹਿਰ ਦਾ ਨਾਂ ਪੈਟਰੋਲ ਰੁਪਏ/ਲੀਟਰ ਡੀਜ਼ਲ ਰੁਪਏ/ ਲੀਟਰ
ਦਿੱਲੀ 81.06 71.28
ਮੁੰਬਈ 87.74 77.74
ਚੇਨਈ 84.14 76.72
ਕੋਲਕਾਤਾ 82.59 74.80
ਰਾਂਚੀ 80.73 75.43
ਬੇਂਗਲੁਰੂ 83.69 75.50
ਪਟਨਾ 83.73 76.80
ਚੰਡੀਗੜ੍ਹ 77.99 70.97
ਲਖਨਊ 81.48 71.61
ਨੋਇਡਾ 81.58 71.69
ਪੁਲਿਸ ਦਾ ਸੁਮੇਧ ਸੈਣੀ 'ਤੇ ਮੁੜ ਸ਼ਿਕੰਜਾ, ਸਿੱਟ ਨੇ ਕੀਤਾ ਤਲਬ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904