ਨਵੀਂ ਦਿੱਲੀ: ਇਸ ਸਮੇਂ ਦੇਸ਼ 'ਚ ਬੀਐਸ-4 ਫਿਊਲ ਵੇਚਿਆ ਜਾ ਰਿਹਾ ਹੈ ਤੇ ਸਰਕਾਰ ਨਿਕਾਸੀ ਘਟਾਉਣ ਲਈ ਅਪ੍ਰੈਲ 2020 ਤੋਂ ਬੀਐਸ-6 ਬਾਲਣ ਨੂੰ ਲਾਜ਼ਮੀ ਤੌਰ 'ਚ ਪੇਸ਼ ਕਰਨ ਜਾ ਰਹੀ ਹੈ। ਆਈਓਸੀ ਦੇ ਚੇਅਰਮੈਨ ਸੰਜੀਵ ਸਿੰਘ ਨੇ ਕਿਹਾ ਕਿ ਬੀਐਸ-6 ਈਂਧਨ ਉਤਪਾਦਨ ਸਾਰੀਆਂ ਰਿਫਾਇਨਰੀਆਂ ਵਿੱਚ ਸ਼ੁਰੂ ਹੋ ਗਿਆ ਹੈ ਤੇ ਅਗਲੇ ਮਹੀਨੇ ਤੋਂ ਇਹ ਦੇਸ਼ ਭਰ ਦੇ ਡਿਪੂਆਂ ’ਤੇ ਪਹੁੰਚਣਾ ਸ਼ੁਰੂ ਹੋ ਜਾਵੇਗਾ। ਉਸਨੇ ਕਿਹਾ ਕਿ ਇਸਦੀ ਕੀਮਤ ਦਾ ਅਜੇ ਮੁਲਾਂਕਣ ਕੀਤਾ ਜਾ ਰਿਹਾ ਹੈ, ਇਹ 50 ਪੈਸੇ ਤੋਂ 1 ਲੀਟਰ ਪ੍ਰਤੀ ਲੀਟਰ ਤੱਕ ਹੋ ਸਕਦਾ ਹੈ।

ਇੰਡੀਅਨ ਆਇਲ ਦੇ ਚੇਅਰਮੈਨ ਸੰਜੀਵ ਸਿੰਘ ਨੇ ਵੀਰਵਾਰ ਨੂੰ ਇਥੇ ਦੱਸਿਆ ਕਿ ਉਨ੍ਹਾਂ ਦੇ ਮਾਰਕੀਟਿੰਗ ਅਤੇ ਪ੍ਰਚੂਨ ਨੈੱਟਵਰਕ ਨੂੰ ਬੀਐਸ-4 ਤੋਂ ਬੀਐਸ-6 ’ਚ ਤਬਦੀਲ ਕਰਨ ਦੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ। ਇਸ ਲਈ ਕੰਪਨੀ ਨੇ ਲਗਭਪਗ 17000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਭਰ ’ਚ ਕੰਪਨੀ ਦੇ 121 ਬਲਕ ਸਟੋਰੇਜ ਟਰਮੀਨਲ ਜਾਂ ਡਿਪੂ ਹਨ। ਉਨ੍ਹਾਂ ਚੋਂ 80 ਪ੍ਰਤੀਸ਼ਤ ਨੇ ਸ਼ੁੱਕਰਵਾਰ 31 ਜਨਵਰੀ, 2020 ਤੱਕ ਬੀਐਸ-4 ਨੂੰ ਬੀਐਸ-6 ਬਾਲਣ ਵਿੱਚ ਤਬਦੀਲ ਕਰ ਦਿੱਤਾ ਹੈ।

ਉਮੀਦ ਕੀਤੀ ਜਾ ਰਹੀ ਹੈ ਕਿ ਫਰਵਰੀ ਦੇ ਅਖੀਰਲੇ ਹਫ਼ਤੇ ਤੱਕ 100% ਪੈਟਰੋਲ ਪੰਪਾਂ ਨੂੰ ਇਸ ਮਿਆਰ ਦਾ ਤੇਲ ਮਿਲਣਾ ਸ਼ੁਰੂ ਹੋ ਜਾਵੇਗਾ। ਨਾਲ ਹੀ ਦੱਸ ਦਈਏ ਕਿ 1 ਅਪ੍ਰੈਲ, 2020 ਤੋਂ ਸਰਕਾਰ ਨੇ ਦੇਸ਼ ਭਰ 'ਚ ਬੀਐਸ-6 ਸਟੈਂਡਰਡ ਦੇ ਡੀਜ਼ਲ-ਪੈਟਰੋਲ ਦੀ ਗੱਡੀਆਂ ਦੀ ਵਿਕਰੀ ਨੂੰ ਲਾਜ਼ਮੀ ਕਰ ਦਿੱਤਾ ਹੈ।