ਕਾਮੇਡੀਅਨ ਭਜਨਾ ਅਮਲੀ ਨੂੰ ਸ਼ੋਅ 'ਚ ਅਧਰੰਗ ਅਟੈਕ, ਹੁਣ ਸਿਹਤ 'ਚ ਸੁਧਾਰ
ਏਬੀਪੀ ਸਾਂਝਾ | 31 Jan 2020 12:33 PM (IST)
ਪੰਜਾਬੀ ਕਾਮੇਡੀਅਨ ਭਜਨਾ ਅਮਲੀ ਯਾਨੀ ਗੁਰਦੇਵ ਸਿੰਘ ਢਿੱਲੋਂ ਕਿਸੇ ਪਛਾਣ ਦੇ ਮੋਹਤਾਜ਼ ਨਹੀਂ। ਉਨ੍ਹਾਂ ਨੇ ਆਪਣੇ ਕਿਰਦਾਰ ਭਜਨਾ ਅਮਲੀ ਨਾਲ ਲੋਕਾਂ ਨੂੰ ਹਸਾ ਕੇ ਆਪਣੀ ਵੱਖਰੀ ਪਛਾਣ ਬਣਾਈ। ਉਨ੍ਹਾਂ ਦੀ ਸਿਹਤ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਕਿ ਗੁਰਦੇਵ ਢਿੱਲੋਂ ਦੀ ਸਿਹਤ 'ਚ ਪਹਿਲਾਂ ਤੋਂ ਕਾਫੀ ਸੁਧਾਰ ਹੈ।
ਚੰਡੀਗੜ੍ਹ: ਪੰਜਾਬੀ ਕਾਮੇਡੀਅਨ ਭਜਨਾ ਅਮਲੀ ਯਾਨੀ ਗੁਰਦੇਵ ਸਿੰਘ ਢਿੱਲੋਂ ਕਿਸੇ ਪਛਾਣ ਦੇ ਮੋਹਤਾਜ਼ ਨਹੀਂ। ਉਨ੍ਹਾਂ ਨੇ ਆਪਣੇ ਕਿਰਦਾਰ ਭਜਨਾ ਅਮਲੀ ਨਾਲ ਲੋਕਾਂ ਨੂੰ ਹਸਾ ਕੇ ਆਪਣੀ ਵੱਖਰੀ ਪਛਾਣ ਬਣਾਈ। ਉਨ੍ਹਾਂ ਦੀ ਸਿਹਤ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਕਿ ਗੁਰਦੇਵ ਢਿੱਲੋਂ ਦੀ ਸਿਹਤ 'ਚ ਪਹਿਲਾਂ ਤੋਂ ਕਾਫੀ ਸੁਧਾਰ ਹੈ। ਉਨ੍ਹਾਂ ਨੂੰ ਬੀਤੇ ਕੁਝ ਦਿਨ ਪਹਿਲਾਂ ਇੱਕ ਸ਼ੋਅ ਕਰਦੇ ਹੋਏ ਅਧਰੰਗ ਦਾ ਦੌਰਾ ਪੈ ਗਿਆ ਸੀ। ਇਸ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਹਸਪਤਾਲ ਲੈ ਜਾਂਦਾ ਗਿਆ। ਖ਼ਬਰਾਂ ਮੁਤਾਬਕ ਗੁਰਦੇਵ ਸਿੰਘ ਢਿੱਲੋਂ ਜਲਾਲਾਬਾਦ ਦੇ ਕਿਸੇ ਪਿੰਡ 'ਚ ਸ਼ੋਅ ਕਰ ਰਹੇ ਸੀ ਜਦੋਂ ਉਨ੍ਹਾਂ ਨੂੰ ਅਧਰੰਗ ਦਾ ਦੌਰਾ ਪਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ਼ ਲਈ ਲੁਧਿਆਣਾ ਦੇ ਹਸਪਤਾਲ ਭੇਜ ਦਿੱਤਾ ਗਿਆ ਸੀ।