ਜੰਮੂ: ਜੰਮੂ-ਕਸ਼ਮੀਰ ਦੇ ਨਾਗਰੋਟਾ 'ਚ ਫੌਜ ਅਤੇ ਪੁਲਿਸ ਦੀ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ। ਅੱਤਵਾਦੀ ਟਰੱਕ ਰਾਹੀਂ ਸ੍ਰੀਨਗਰ ਜਾ ਰਹੇ ਸੀ। ਉਨ੍ਹਾਂ ਨੇ ਨਾਗੜੌਟਾ ਨੇੜੇ ਪੁਲਿਸ 'ਤੇ ਫਾਈਰਿੰਗ ਕੀਤੀ। ਇਸ ਮੁਕਾਬਲੇ 'ਚ ਇੱਕ ਪੁਲਿਸ ਮੁਲਾਜ਼ਮ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਸੁਰੱਖਿਆ ਬਲਾਂ 'ਤੇ ਫਾਈਰਿੰਗ ਕਰਨ ਤੋਂ ਬਾਅਦ ਜੰਗਲ ਵੱਲ ਭੱਜੇ। ਪੁਲਿਸ ਮੁਤਾਬਕ ਚਾਰ ਅੱਤਵਾਦੀ ਲੁਕੇ ਹੋਣ ਦੀ ਖ਼ਬਰ ਹੈ, ਜਿਨ੍ਹਾਂ ਚੋਂ ਤਿੰਨ ਅੱਤਵਾਦੀ ਨੂੰਸੁਰੱਖਿਆ ਬਲਾਂ ਨੇ ਮਾਰ ਦਿੱਤਾ ਜਦਕਿ ਇੱਕ ਦੀ ਭਾਲ ਕੀਤੀ ਜਾ ਰਹੀ ਹੈ।


ਅੱਤਵਾਦੀਆਂ ਦੇ ਹਮਲੇ ਤੋਂ ਬਾਅਦ ਜੰਮੂ-ਸ੍ਰੀਨਗਰ ਹਾਈਵੇ ਨੂੰ ਸੁਰੱਖਿਆ ਕਾਰਨਾਂ ਕਰਕੇ ਬੰਦ ਕਰ ਦਿੱਤਾ ਗਿਆ ਹੈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਅੱਤਵਾਦੀ ਟਰੱਕ ਤੋਂ ਆਏ ਸੀ। ਪੂਰਾ ਇਲਾਕਾ ਸੁਰੱਖਿਆ ਬਲਾਂ ਨਾਲ ਘਿਰਿਆ ਹੋਇਆ ਹੈ, ਸਰਚ ਮੁਹਿੰਮ ਚਲਾਇਆ ਜਾ ਰਿਹਾ ਹੈ।