ਬਰਨਾਲਾ: ਬਰਨਾਲਾ ਦੇ ਪਿੰਡ ਟੱਲੇਵਾਲ ਵਿੱਚ ਦੋ ਕਿਸਾਨ ਭਰਾਵਾਂ ਦੀ 70 ਏਕੜ ਖੜ੍ਹੀ ਕਣਕ ਦੀ ਫਸਲ ਤਬਾਹ ਹੋ ਗਈ।ਇਨਾਂ ਭਰਾਵਾਂ ਨੇ ਇਸ ਨੁਕਸਾਨ ਦਾ ਜਿੰਨਮੇਵਾਰ ਇੱਕ ਕੀਟਨਾਸ਼ਕ ਕੰਪਨੀ ਨੂੰ ਦੱਸਿਆ ਹੈ। ਇਹਨਾਂ ਕਿਸਾਨਾਂ ਦਾ ਲੱਗਭਗ 1 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਧਰ ਕਿਸਾਨ ਜੱਥੇਬੰਦੀਆਂ ਵੱਲੋਂ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਨਾ ਹੋਣ ਤੇ ਸੰਘਰਸ਼ ਦੀ ਚੇਤਾਵਨੀ ਦਿੱਤੀ ਹੈ।
ਮਾਮਲਾ ਬਰਨਾਲਾ ਦੇ ਪਿੰਡ ਟੱਲੇਵਾਲ ਦਾ ਹੈ ਜਿੱਥੇ ਦੋ ਕਿਸਾਨ ਭਾਰਵਾਂ ਨੇ 70 ਏਕੜ ਜ਼ਮੀਨ ਠੇਕੇ ਤੇ ਲੈ ਕੇ ਕਣਕ ਦੀ ਫਸਲ ਬੀਜੀ ਸੀ।ਫਸਲ ਨੂੰ ਕੋਈ ਬਿਮਾਰੀ ਨਾ ਲੱਗੇ ਇਸ ਲਈ ਉਨ੍ਹਾਂ ਨੇ ਇੱਕ ਅੰਤਰ ਰਾਸ਼ਟਰੀ ਕੀਟਨਾਸ਼ਕ ਕੰਪਨੀ ਦੇ ਅਧਿਕਾਰੀਆਂ ਦੇ ਕਹਿਣ ਤੇ ਵੱਧ ਮਾਤਰਾ 'ਚ ਕੀਟਨਾਸ਼ਕ ਖੇਤਾਂ
'ਚ ਪਾ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਦੀ ਸਾਰੀ ਫਸਲ ਤਬਾਹ ਹੋ ਗਈ।
ਉਥੇ ਹੀ ਮੌਕੇ ਤੇ ਪਹੁੰਚੇ ਕਿਸਾਨ ਸੰਗਠਨਾਂ ਦੇ ਆਗੂਆਂ ਨੇ ਮੌਕਾ ਵੇਖਣ ਆਏ ਕੰਪਨੀ ਦੇ ਅਧਿਕਾਰੀਆਂ ਅਤੇ ਦੁਕਾਨਦਾਰ ਨੂੰ ਬੰਦਕ ਬਣਾ ਲਿਆ ਅਤੇ ਕਿਹਾ ਕਿ ਜਦ ਤੱਕ ਨੁਕਸਾਨ ਦੀ ਭਰਪਾਈ ਨਹੀਂ ਹੋ ਜਾਂਦੀ ਉਨਾਂ ਨੂੰ ਨਹੀਂ ਛੱਡਿਆ ਜਾਵੇਗਾ।
ਪੀੜਤ ਕਿਸਾਨ ਭਰਾਵਾਂ ਪਰਮਜੀਤ ਸਿੰਘ ਅਤੇ ਜਗਤਾਰ ਸਿੰਘ ਨੇ ਕਿਹਾ ਕਿ ਕੰਪਨੀ ਦੀ ਕੀਟਨਾਸ਼ਕ ਦਵਾਈ ਨਕਲੀ ਸੀ ਜਿਸ ਕਾਰਨ ਉਨ੍ਹਾਂ ਨੂੰ ਇੰਨਾ ਵੱਡਾ ਨੁਕਸਾਨ ਹੋਇਆ ਹੈ।ਉਥੇ ਹੀ ਦੋਨਾਂ ਭਰਾਵਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੰਪਨੀ ਨੂੰ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ।
ਉਧਰ ਕੰਪਨੀ ਦੇ ਅਧਿਕਾਰੀ ਦਾ ਕਿਹਣਾ ਹੈ ਕਿ ਇਹ ਨੁਕਸਾਨ ਦਵਾਈ ਦੇ ਸਪਰੇਅ ਕਰਨ ਤੋਂ ਬਾਅਦ ਹੋਈ ਬਾਰਿਸ਼ ਨਾਲ ਹੋਇਆ ਹੈ। ਇਸ ਸਬੰਧੀ ਕੰਪਨੀ ਨੇ ਉੱਚ ਅਧਿਕਾਰੀਆਂ ਨੂੰ ਜਾਣੋ ਕਰਵਾ ਦਿੱਤਾ ਹੈ। ਕੰਪਨੀ ਨੇ ਕਿਸਾਨ ਭਾਰਵਾਂ ਤੋਂ ਇੱਕ ਹਫ਼ਤੇ ਦੀ ਮੁਹੋਲਤ ਮੰਗੀ ਹੈ।
ਨਕਲੀ ਕੀਟਨਾਸ਼ਕ ਨਾਲ 70 ਏਕੜ ਫ਼ਸਲ ਤਬਾਹ, 1 ਕਰੋੜ ਰੁਪਏ ਦਾ ਹੋਇਆ ਨੁਕਸਾਨ
ਰੌਬਟ
Updated at:
30 Jan 2020 07:58 PM (IST)
ਬਰਨਾਲਾ ਦੇ ਪਿੰਡ ਟੱਲੇਵਾਲ ਵਿੱਚ ਦੋ ਕਿਸਾਨ ਭਰਾਵਾਂ ਦੀ 70 ਏਕੜ ਖੜ੍ਹੀ ਕਣਕ ਦੀ ਫਸਲ ਤਬਾਹ ਹੋ ਗਈ।ਇਨਾਂ ਭਰਾਵਾਂ ਨੇ ਇਸ ਨੁਕਸਾਨ ਦਾ ਜਿੰਨਮੇਵਾਰ ਇੱਕ ਕੀਟਨਾਸ਼ਕ ਕੰਪਨੀ ਨੂੰ ਦੱਸਿਆ ਹੈ। ਇਹਨਾਂ ਕਿਸਾਨਾਂ ਦਾ ਲੱਗਭਗ 1 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਧਰ ਕਿਸਾਨ ਜੱਥੇਬੰਦੀਆਂ ਵੱਲੋਂ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਨਾ ਹੋਣ ਤੇ ਸੰਘਰਸ਼ ਦੀ ਚੇਤਾਵਨੀ ਦਿੱਤੀ ਹੈ।
- - - - - - - - - Advertisement - - - - - - - - -