ਨਵੀਂ ਦਿੱਲੀ: ਸਰਕਾਰੀ ਤੇਲ ਕੰਪਨੀਆਂ ਵੱਲੋਂ ਅੱਜ ਲਗਾਤਾਰ 7ਵੇਂ ਦਿਨ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਵਾਧਾ ਨਹੀਂ ਹੋਇਆ। ਅੱਜ ਪੈਟਰੋਲ ਤੇ ਡੀਜ਼ਲ ਦੇ ਭਾਅ ਸਥਿਰ ਰਹੇ। ਬੀਤੇ ਮੰਗਲਵਾਰ ਪੈਟਰੋਲ 22 ਪੈਸੇ ਤੇ ਡੀਜ਼ਲ 23 ਪੈਸੇ ਸਸਤਾ ਹੋਇਆ ਸੀ। ਦਿੱਲੀ 'ਚ ਪੈਟਰੋਲ ਦੀ ਕੀਮਤ 90.56 ਰੁਪਏ ਜਦਕਿ ਡੀਜ਼ਲ ਦਾ ਰੇਟ 80.87 ਰੁਪਏ ਪ੍ਰਤੀ ਲੀਟਰ ਹੈ। ਉੱਥੇ ਹੀ ਮੁੰਬਈ 'ਚ ਪੈਟਰੋਲ ਦੀ ਕੀਮਤ 96.98 ਰੁਪਏ ਤੇ ਡੀਜ਼ਲ ਦੀ ਕੀਮਤ 87.96 ਰੁਪਏ ਪ੍ਰਤੀ ਲੀਟਰ ਹੈ।
ਇਸ ਤਰ੍ਹਾਂ ਕੋਲਕਾਤਾ 'ਚ ਪੈਟਰੋਲ ਦਾ ਭਾਅ 90.77 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦਾ ਰੇਟ 83.75 ਰੁਪਏ ਜਦਕਿ ਚੇਨੱਈ 'ਚ ਪੈਟਰੋਲ 92.58 ਰੁਪਏ ਤੇ ਡੀਜ਼ਲ ਦੀ ਕੀਮਤ 85.88 ਰੁਪਏ ਪ੍ਰਤੀ ਲੀਟਰ ਹੈ।
ਵੱਡੇ ਸ਼ਹਿਰਾਂ 'ਚ ਤੇਲ ਦੀ ਕੀਮਤ
ਅੱਜ ਦਿੱਲੀ, ਕੋਲਕਾਤਾ, ਮੁੰਬਈ ਤੇ ਚੇਨੱਈ 'ਚ ਇਕ ਲੀਟਰ ਪੈਟਰੋਲ ਤੇ ਡੀਜ਼ਲ ਦੀ ਕੀਮਤ ਇਸ ਤਰ੍ਹਾਂ ਹੈ।
ਸ਼ਹਿਰ ਡੀਜ਼ਲ ਪੈਟਰੋਲ
ਦਿੱਲੀ 80.87 ਰੁਪਏ, 90.56 ਰੁਪਏ,
ਮੁੰਬਈ 87.96 ਰੁਪਏ, 96.98 ਰੁਪਏ,
ਕੋਲਕਾਤਾ 83.75 ਰੁਪਏ, 90.77 ਰੁਪਏ,
ਚੇਨੱਈ 85.88 ਰੁਪਏ, 92.58 ਰੁਪਏ,
ਪ੍ਰਤੀ ਦਿਨ 6 ਵਜੇ ਬਦਲੀਆਂ ਕੀਮਤਾਂ
ਪ੍ਰਤੀ ਦਿਨ ਸਵੇਰੇ 6 ਵਜੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ ਹੁੰਦਾ ਹੈ। ਸੇਵੇਰ ਛੇ ਵਜੇ ਤੋਂ ਹੀ ਨਵੀਆਂ ਦਰਾਂ ਲਾਗੂ ਹੋ ਜਾਂਦੀਆਂ ਹਨ। ਪੈਟਰੋਲ ਤੇ ਡੀਜ਼ਲ ਦੇ ਰੇਟ 'ਚ ਐਕਸਾਇਜ਼ ਡਿਊਟੀ, ਡੀਲਰ ਕਮਿਸ਼ਨ ਤੇ ਹੋਰ ਚੀਜ਼ਾਂ ਜੋੜਨ ਤੋਂ ਬਾਅਦ ਇਸ ਦੀ ਕੀਮਤ ਕਰੀਬ ਦੁੱਗਣੀ ਹੋ ਜਾਂਦੀ ਹੈ।
ਇਨ੍ਹਾਂ ਮਾਪਦੰਡਾਂ 'ਤੇ ਆਧਾਰਤ ਪੈਟਰੋਲ ਤੇ ਡੀਜ਼ਲ ਰੇਟ ਤੈਅ ਹੁੰਦਾ ਹੈ। ਡੀਲਰ ਪੈਟਰੋਲ ਪੰਪ ਚਲਾਉਣ ਵਾਲੇ ਲੋਕ ਹਨ। ਉਹ ਖੁਦ ਨੂੰ ਖੁਦਰਾ ਕੀਮਤਾ ਤੇ ਉਪਭੋਗਤਾਵਾਂ ਦੇ ਅੰਤ 'ਚ ਟੈਕਸ ਤੇ ਆਪਣਾ ਮਾਰਜਨ ਜੋੜਨ ਮਗਰੋਂ ਪੈਟਰੋਲ ਵੇਚਦੇ ਹਨ। ਪੈਟਰੋਲ ਤੇ ਡੀਜ਼ਲ ਰੇਟ 'ਚ ਇਹ ਕੀਮਤ ਵੀ ਜੁੜਦੀ ਹੈ।
ਤੁਹਾਡੇ ਸ਼ਹਿਰ 'ਚ ਕੀ ਹੈ ਰੇਟ
ਪੈਟਰੋਲ-ਡੀਜ਼ਲ ਦੀ ਕੀਮਤ ਤੁਸੀਂ ਐਸਐਮਐਸ ਜ਼ਰੀਏ ਵੀ ਜਾਣ ਸਕਦੇ ਹੋ। ਇੰਡੀਅਨ ਆਇਲ ਨੂੰ ਵੈਬਸਾਈਟ ਦੇ ਮੁਤਾਬਕ ਤਹਾਨੂੰ RSP ਤੇ ਆਪਣੇ ਸ਼ਹਿਰ ਦਾ ਕੋਡ ਲਿਖ ਕੇ 9224992249 ਨੰਬਰ 'ਤੇ ਭੇਜਣਾ ਪਵੇਗਾ। ਹਰ ਸ਼ਹਿਰ ਦਾ ਕੋਡ ਵੱਖ-ਵੱਖ ਹੈ ਜੋ ਤਹਾਨੂੰ ਆਈਓਸੀਐਲ ਦੀ ਵੈਬਸਾਈਟ 'ਤੇ ਮਿਲ ਜਾਵੇਗਾ।