ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਡੀਐਮ ਕੀਮਤਾਂ 'ਚ ਵਾਧਾ ਰੁਕ ਨਹੀਂ ਰਿਹਾ। ਪੈਟਰੋਲ ਦੀ ਕੀਮਤ 'ਚ ਅੱਜ 30 ਪੈਸੇ ਦਾ ਵਾਧਾ ਹੋਇਆ। ਮੁੰਬਈ ਵਿੱਚ ਪੈਟਰੋਲ 100 ਰੁਪਏ ਨੇੜੇ ਪਹੁੰਚ ਗਿਆ ਹੈ। ਇਸ ਵੇਲੇ ਮੁੰਬਈ 'ਚ ਪੈਟਰੋਲ ਦੀ ਕੀਮਤ 94 ਰੁਪਏ 12 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 84 ਰੁਪਏ 63 ਪੈਸੇ ਪ੍ਰਤੀ ਲੀਟਰ ਹੈ।

 

ਦਿੱਲੀ 'ਚ ਪੈਟਰੋਲ 87 ਰੁਪਏ 60 ਪੈਸੇ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ। ਕੱਲ੍ਹ ਤੱਕ ਦਿੱਲੀ 'ਚ ਪੈਟਰੋਲ ਦੀ ਕੀਮਤ 87 ਰੁਪਏ 30 ਪੈਸੇ ਸੀ। ਇਸ ਦੇ ਨਾਲ ਹੀ ਇੱਕ ਲੀਟਰ ਡੀਜ਼ਲ 77 ਰੁਪਏ 73 ਪੈਸੇ 'ਚ ਵਿਕ ਰਿਹਾ ਹੈ।

 

ਇਸ ਸਾਲ ਹੁਣ ਤੱਕ ਪੈਟਰੋਲ ਦੀਆਂ ਕੀਮਤਾਂ 'ਚ 3.89 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3.86 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਸ ਦੌਰਾਨ ਗਲੋਬਲ ਤੇਲ ਦੇ ਬੈਂਚਮਾਰਕ ਬ੍ਰੈਂਟ ਕਰੂਡ ਦੀ ਕੀਮਤ 60 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਈ ਹੈ, ਜੋ ਪਿਛਲੇ ਸਾਲ ਦੀ ਸਭ ਤੋਂ ਵੱਧ ਹੈ। 

ਆਖਰ ਕਿਹੜੀ ਪੰਜਾਬੀ ਅਦਾਕਰਾ ਦੇ ਰਹੀ ਸੀ ਦੀਪ ਸਿੱਧੂ ਦਾ ਸਾਥ? ਅਮਰੀਕਾ ਤੋਂ ਕਰ ਰਹੀ ਸੀ ਵੀਡੀਓ ਅਪਲੋਡ

ਸ਼ਹਿਰ  ਪੈਟਰੋਲ  ਡੀਜ਼ਲ 
ਦਿੱਲੀ  87.60 ਰੁਪਏ   77.73 ਰੁਪਏ 
ਮੁੰਬਈ   94.12 ਰੁਪਏ   84.63 ਰੁਪਏ 
ਕੋਲਕਾਤਾ  88.92 ਰੁਪਏ  81.31 ਰੁਪਏ 
ਚੇਨਈ  89.96 ਰੁਪਏ  82.90 ਰੁਪਏ 
ਲਖਨਊ  86.57 ਰੁਪਏ  78.09 ਰੁਪਏ 
ਚੰਡੀਗੜ੍ਹ  84.31 ਰੁਪਏ  77.44 ਰੁਪਏ 
ਬੰਗਲੁਰੂ  90.53 ਰੁਪਏ  82.40 ਰੁਪਏ 
ਨੋਇਡਾ  86.64 ਰੁਪਏ  78.15 ਰੁਪਏ 
ਪਟਨਾ  90.03 ਰੁਪਏ  82.92 ਰੁਪਏ 
 
 
ਡੀਲਰ ਕਮਿਸ਼ਨ ਤੇ ਸਰਕਾਰ ਦੁਆਰਾ ਇਕੱਤਰ ਕੀਤੇ ਟੈਕਸ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਸ਼ਾਮਲ ਹਨ ਜਿਸ ਕਾਰਨ ਆਮ ਲੋਕਾਂ ਨੂੰ ਤੇਲ ਮਹਿੰਗਾ ਪੈਂਦਾ ਹੈ। ਤੇਲ ਦੀ ਪ੍ਰਚੂਨ ਕੀਮਤ, ਕੇਂਦਰ ਤੇ ਰਾਜਾਂ ਦੇ ਟੈਕਸਾਂ ਤੋਂ ਇਲਾਵਾ ਡੀਲਰ ਕਮਿਸ਼ਨ ਨੂੰ ਜੋੜ ਕੇ ਉਤਪਾਦਨ ਦੀ ਕੀਮਤ ਦੇ ਉੱਪਰ ਬਣ ਜਾਂਦੀ ਹੈ।  ਪੈਟਰੋਲ ਪੰਪਾਂ 'ਤੇ ਪੈਟਰੋਲ ਤੇ ਡੀਜ਼ਲ ਦੀ ਪ੍ਰਚੂਨ ਕੀਮਤ ਦਾ ਸਿਰਫ 25 ਤੋਂ 30 ਪ੍ਰਤੀਸ਼ਤ ਅੰਤਰਰਾਸ਼ਟਰੀ ਬੈਂਚਮਾਰਕ ਦੀ ਲਾਗਤ 'ਤੇ ਨਿਰਭਰ ਕਰਦਾ ਹੈ।