Petrol Price: ਇਸ ਸਮੇਂ ਆਰਥਿਕ ਸੰਕਟ ਨਾਲ ਜੂਝ ਰਹੇ ਗੁਆਂਢੀ ਦੇਸ਼ ਪਾਕਿਸਤਾਨ ਦੀ ਹਾਲਤ ਕਿਸੇ ਤੋਂ ਲੁਕੀ-ਛਿਪੀ ਨਹੀਂ ਹੈ। ਦੇਸ਼ ਵਿੱਚ ਬਿਜਲੀ, ਪਾਣੀ ਤੇ ਆਟੇ ਤੋਂ ਲੈ ਕੇ ਰੇਲ ਸਫ਼ਰ ਤੱਕ ਸਭ ਕੁਝ ਮਹਿੰਗਾ ਹੁੰਦਾ ਜਾ ਰਿਹਾ ਹੈ। ਪੈਟਰੋਲ ਪਹਿਲਾਂ ਹੀ ਮਹਿੰਗਾ ਸੀ, ਇਸ ਦੌਰਾਨ ਪੈਟਰੋਲ ਦੀ ਕੀਮਤ 10 ਰੁਪਏ ਹੋਰ ਵਧ ਗਈ ਹੈ। ਦਿ ਨਿਊ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਇਸ ਵਾਧੇ ਤੋਂ ਬਾਅਦ ਪਾਕਿਸਤਾਨ 'ਚ ਪੈਟਰੋਲ ਦੀ ਕੀਮਤ 282 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ। ਪਰ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ ਦੇ ਮੁਕਾਬਲੇ ਉੱਥੇ ਪੈਟਰੋਲ ਦੀ ਕੀਮਤ ਅਜੇ ਵੀ ਸਸਤੀ ਹੈ।
ਅਸਲ 'ਚ ਜੇ ਭਾਰਤੀ ਰੁਪਏ 'ਤੇ ਨਜ਼ਰ ਮਾਰੀਏ ਤਾਂ ਪਾਕਿਸਤਾਨ 'ਚ ਪੈਟਰੋਲ 81.70 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ, ਜਦਕਿ ਭਾਰਤ 'ਚ ਪੈਟਰੋਲ ਦੀ ਕੀਮਤ 104 ਰੁਪਏ ਦੇ ਕਰੀਬ ਹੈ। ਅਜਿਹੇ 'ਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਦੁਨੀਆ ਦੇ ਕੁਝ ਦੇਸ਼ਾਂ 'ਚ ਭਾਰਤੀ ਰੁਪਏ ਦੇ ਹਿਸਾਬ ਨਾਲ ਪੈਟਰੋਲ ਦੀਆਂ ਕੀਮਤਾਂ ਕੀ ਹਨ। ਇਸ ਦੇ ਨਾਲ ਹੀ ਅਸੀਂ ਇਹ ਵੀ ਜਾਣਾਂਗੇ ਕਿ ਕਿਹੜੇ-ਕਿਹੜੇ ਦੇਸ਼ਾਂ 'ਚ ਸਭ ਤੋਂ ਸਸਤਾ ਪੈਟਰੋਲ ਮਿਲਦਾ ਹੈ ਅਤੇ ਕਿਸ 'ਚ ਸਭ ਤੋਂ ਮਹਿੰਗਾ ਪੈਟਰੋਲ।
ਭਾਰਤ 'ਚ ਪੈਟਰੋਲ 'ਤੇ ਟੈਕਸ ਜ਼ਿਆਦਾ
ਮੀਡੀਆ ਰਿਪੋਰਟਾਂ ਦੇ ਅਨੁਸਾਰ, ਭਾਰਤੀ ਰੁਪਏ ਦੇ ਹਿਸਾਬ ਨਾਲ ਦੁਨੀਆ ਵਿੱਚ ਪੈਟਰੋਲ ਦੀ ਔਸਤ ਕੀਮਤ 108.76 ਰੁਪਏ ਪ੍ਰਤੀ ਲੀਟਰ ਹੈ। ਇਸ ਦੇ ਨਾਲ ਹੀ ਰਾਜਧਾਨੀ ਦਿੱਲੀ 'ਚ ਪੈਟਰੋਲ 96.70 ਰੁਪਏ ਪ੍ਰਤੀ ਲੀਟਰ ਦੀ ਕੀਮਤ 'ਤੇ ਵਿਕ ਰਿਹਾ ਹੈ। ਸਾਡੇ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ 'ਤੇ ਦੂਜੇ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਟੈਕਸ ਲਾਇਆ ਜਾਂਦਾ ਹੈ। ਇਸ ਕਾਰਨ ਦੇਸ਼ 'ਚ ਪੈਟਰੋਲ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ। ਇਕ ਨਿੱਜੀ ਅਖਬਾਰ 'ਚ ਛਪੀ ਰਿਪੋਰਟ 'ਚ ਇੰਡੀਅਨ ਆਇਲ ਕਾਰਪੋਰੇਸ਼ਨ ਮੁਤਾਬਕ 1 ਅਪ੍ਰੈਲ ਨੂੰ ਦਿੱਲੀ 'ਚ 1 ਲੀਟਰ ਪੈਟਰੋਲ ਦੀ ਬੇਸ ਕੀਮਤ 57.16 ਰੁਪਏ ਸੀ ਅਤੇ ਬਾਜ਼ਾਰ 'ਚ ਪੈਟਰੋਲ 96.70 ਰੁਪਏ 'ਚ ਵਿਕ ਰਿਹਾ ਸੀ। ਇਸ ਹਿਸਾਬ ਨਾਲ ਪੈਟਰੋਲ 'ਤੇ ਕਰੀਬ 41 ਫੀਸਦੀ ਟੈਕਸ ਸੀ।
ਇਨ੍ਹਾਂ 5 ਦੇਸ਼ਾਂ 'ਚ ਪੈਟਰੋਲ ਸਭ ਤੋਂ ਮਹਿੰਗਾ
- ਹਾਂਗਕਾਂਗ 'ਚ ਪੈਟਰੋਲ ਦੀ ਕੀਮਤ 242.92 ਰੁਪਏ ਪ੍ਰਤੀ ਲੀਟਰ ਹੈ।
- ਸੀਰੀਆ ਵਿੱਚ ਪੈਟਰੋਲ ਦੀ ਕੀਮਤ 192.46 ਰੁਪਏ ਪ੍ਰਤੀ ਲੀਟਰ ਹੈ।
- ਆਈਸਲੈਂਡ 'ਚ ਪੈਟਰੋਲ ਦੀ ਕੀਮਤ 192.30 ਰੁਪਏ ਪ੍ਰਤੀ ਲੀਟਰ ਹੈ।
- ਮੋਨਾਕੋ ਵਿੱਚ ਪੈਟਰੋਲ ਦੀ ਕੀਮਤ 185.90 ਰੁਪਏ ਪ੍ਰਤੀ ਲੀਟਰ ਹੈ।
- ਨਾਰਵੇ 'ਚ ਪੈਟਰੋਲ ਦੀ ਕੀਮਤ 183.25 ਰੁਪਏ ਪ੍ਰਤੀ ਲੀਟਰ ਹੈ।
ਦੁਨੀਆ ਦੇ ਪੰਜ ਵੱਡੇ ਦੇਸ਼ਾਂ ਵਿੱਚ ਪੈਟਰੋਲ ਦੀ ਕੀਮਤ
- ਰੂਸ ਵਿੱਚ ਪੈਟਰੋਲ ਦੀ ਕੀਮਤ 51.57 ਰੁਪਏ ਹੈ।
- ਅਮਰੀਕਾ 'ਚ ਪੈਟਰੋਲ ਦੀ ਕੀਮਤ 84.06 ਰੁਪਏ ਹੈ।
- ਜਾਪਾਨ 'ਚ ਪੈਟਰੋਲ ਦੀ ਕੀਮਤ 103.17 ਰੁਪਏ ਹੈ।
- ਯੂਕੇ ਵਿੱਚ ਪੈਟਰੋਲ ਦੀ ਕੀਮਤ 148.58 ਰੁਪਏ ਹੈ।
- ਜਰਮਨੀ 'ਚ ਪੈਟਰੋਲ ਦੀ ਕੀਮਤ 163.25 ਰੁਪਏ ਹੈ।
ਇਨ੍ਹਾਂ ਦੇਸ਼ਾਂ 'ਚ ਸਭ ਤੋਂ ਸਸਤਾ ਪੈਟਰੋਲ
ਰਿਪੋਰਟ ਮੁਤਾਬਕ ਵੈਨੇਜ਼ੁਏਲਾ ਅਜਿਹਾ ਦੇਸ਼ ਹੈ ਜਿੱਥੇ ਸਭ ਤੋਂ ਸਸਤਾ ਪੈਟਰੋਲ ਮਿਲਦਾ ਹੈ। ਇੱਥੇ ਪੈਟਰੋਲ ਦੀ ਕੀਮਤ 1.30 ਰੁਪਏ ਹੈ। ਇਸ ਤੋਂ ਬਾਅਦ ਲੀਬੀਆ ਆਉਂਦਾ ਹੈ ਜਿੱਥੇ ਪੈਟਰੋਲ 2.57 ਰੁਪਏ 'ਚ ਮਿਲਦਾ ਹੈ। ਈਰਾਨ 'ਚ ਪੈਟਰੋਲ 4.38 ਰੁਪਏ ਦੀ ਦਰ ਨਾਲ ਮਿਲਦਾ ਹੈ। ਅੰਗੋਲਾ ਵਿੱਚ ਪੈਟਰੋਲ ਦੀ ਕੀਮਤ 25.77 ਰੁਪਏ ਅਤੇ ਅਲਜੀਰੀਆ ਵਿੱਚ 27.81 ਰੁਪਏ ਹੈ।