ਕੋਲਕਾਤਾ: ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਆਮ ਲੋਕਾਂ ਦੀ ਕਮਰ ਤੋੜ ਦਿੱਤੀ ਹੈ। ਇਹ ਕੀਮਤ ਹੇਠਾਂ ਕਿਉਂ ਨਹੀਂ ਆ ਰਹੀ? ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਸ ਦਾ ਕਾਰਨ ਦੱਸਿਆ ਹੈ। ਪੈਟਰੋਲੀਅਮ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘੱਟ ਨਹੀਂ ਹੋ ਰਹੀਆਂ ਕਿਉਂਕਿ ਸੂਬੇ ਨੂੰ ਜੀਐਸਟੀ ਦੇ ਦਾਇਰੇ 'ਚ ਨਹੀਂ ਲਿਆਉਣਾ ਚਾਹੁੰਦੇ।


ਪੁਰੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਪੱਛਮੀ ਬੰਗਾਲ ਵਿੱਚ ਪੈਟਰੋਲ ਦੀਆਂ ਕੀਮਤਾਂ 100 ਰੁਪਏ ਨੂੰ ਪਾਰ ਕਰ ਗਈਆਂ ਹਨ ਕਿਉਂਕਿ ਟੀਐਮਸੀ ਸਰਕਾਰ ਭਾਰੀ ਟੈਕਸ ਲਗਾ ਰਹੀ ਹੈ। ਉਨ੍ਹਾਂ ਕਿਹਾ, 'ਜੇ ਤੁਹਾਡਾ ਸਵਾਲ ਹੈ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਪੈਟਰੋਲ ਦੀਆਂ ਕੀਮਤਾਂ ਹੇਠਾਂ ਆਉਣ, ਤਾਂ ਜਵਾਬ ਹਾਂ ਹੈ। ਹੁਣ, ਜੇ ਤੁਹਾਡਾ ਸਵਾਲ ਹੈ ਕਿ ਪੈਟਰੋਲ ਦੀਆਂ ਕੀਮਤਾਂ ਕਿਉਂ ਨਹੀਂ ਹੇਠਾਂ ਆ ਰਹੀਆਂ ਹਨ, ਤਾਂ ਇਸ ਦਾ ਜਵਾਬ ਹੈ ਕਿਉਂਕਿ ਰਾਜ ਇਸ ਨੂੰ ਜੀਐਸਟੀ ਦੇ ਦਾਇਰੇ ਵਿੱਚ ਨਹੀਂ ਲਿਆਉਣਾ ਚਾਹੁੰਦੇ।


ਪੁਰੀ ਨੇ ਦੱਸਿਆ ਕਿ ਕੇਂਦਰ ਇੱਕ ਲੀਟਰ 'ਤੇ ਕਿੰਨਾ ਟੈਕਸ ਵਸੂਲਦਾ:


ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ, "ਕੇਂਦਰ 32 ਰੁਪਏ ਪ੍ਰਤੀ ਲੀਟਰ (ਪੈਟਰੋਲ 'ਤੇ ਟੈਕਸ ਵਜੋਂ) ਵਸੂਲਦਾ ਹੈ। ਅਸੀਂ 32 ਰੁਪਏ ਪ੍ਰਤੀ ਲੀਟਰ ਲਏ ਜਦੋਂ ਤੇਲ ਦੀ ਕੀਮਤ 19 ਅਮਰੀਕੀ ਡਾਲਰ ਪ੍ਰਤੀ ਬੈਰਲ ਸੀ ਅਤੇ ਅਸੀਂ ਅਜੇ ਵੀ ਉਹੀ ਲੈ ਰਹੇ ਹਾਂ, ਜਦੋਂਕਿ ਕੀਮਤ 75 ਡਾਲਰ ਪ੍ਰਤੀ ਬੈਰਲ ਹੋ ਗਈ ਹੈ। ਪੈਟਰੋਲ 'ਤੇ ਇਕੱਠਾ ਕੀਤਾ ਟੈਕਸ ਭਲਾਈ ਸਕੀਮਾਂ ਲਈ ਵਰਤਿਆ ਜਾਂਦਾ ਹੈ। ਪੱਛਮੀ ਬੰਗਾਲ ਸਰਕਾਰ ਨੇ ਜੁਲਾਈ ਵਿੱਚ ਕੀਮਤਾਂ ਵਿੱਚ 3.51 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ, ਜਿਸ ਕਾਰਨ ਪੈਟਰੋਲ 100 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ।"


ਉਨ੍ਹਾਂ ਅੱਗੇ ਕਿਹਾ, “ਇੱਥੇ (ਪੱਛਮੀ ਬੰਗਾਲ) ਦਾ ਸੰਯੁਕਤ ਟੈਕਸ ਲਗਪਗ 40 ਫੀਸਦੀ ਹੈ। ਬਿਆਨ ਦੇਣਾ ਬਹੁਤ ਸੌਖਾ ਹੈ। ਜੇ ਤੁਸੀਂ (ਟੀਐਮਸੀ ਸਰਕਾਰ) 3.51 ਰੁਪਏ ਨਹੀਂ ਵਧਾਉਂਦੇ, ਤਾਂ ਇਹ ਅਜੇ ਵੀ 100 ਰੁਪਏ ਪ੍ਰਤੀ ਲੀਟਰ ਤੋਂ ਘੱਟ ਹੁੰਦਾ।


ਪੁਰੀ ਭਵਾਨੀਪੁਰ ਉਪ ਚੋਣ ਲਈ ਪ੍ਰਚਾਰ ਕਰਨ ਲਈ ਬੁੱਧਵਾਰ ਨੂੰ ਕੋਲਕਾਤਾ ਵਿੱਚ ਸੀ। ਇਸ ਚੋਣ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ, ਭਾਜਪਾ ਦੀ ਪ੍ਰਿਯੰਕਾ ਤਿਬਰੇਵਾਲ ਅਤੇ ਸੀਪੀਆਈ (ਐਮ) ਦੇ ਸ੍ਰੀਜੀਬ ਵਿਸ਼ਵਾਸ ਦਰਮਿਆਨ ਮੁਕਾਬਲਾ ਹੈ।


ਇਹ ਵੀ ਪੜ੍ਹੋ: ਵ੍ਹੱਟਸਐਪ 'ਤੇ ਚੈਟ ਕਰਨ ਤੋਂ ਰੋਕਿਆ ਤਾਂ ਪਤਨੀ ਨੇ ਪਤੀ ਦੇ ਭੰਨ੍ਹੇ ਦੰਦ, ਸੋਟੀ ਨਾਲ ਚਾੜ੍ਹਿਆ ਕੁਟਾਪਾ, FIR ਦਰਜ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904