Apple iPhone 13 ਸੀਰੀਜ਼ ਲੌਂਚ ਤੋਂ ਬਾਅਦ ਤੋਂ ਹੀ ਆਈਫੋਨ ਲਵਰਸ ਨੂੰ ਇਸੇ ਨੂੰ ਖਰੀਦਣ ਦਾ ਇੰਤਜ਼ਾਰ ਸੀ। ਕੰਪਨੀ ਨੇ ਇਸ ਦੀ ਪ੍ਰੀ-ਬੁਕਿੰਗ 17 ਸਤੰਬਰ ਤੋਂ ਸ਼ੁਰੂ ਕਰ ਦਿੱਤੀ ਸੀ। ਅੱਜ ਤੋਂ ਇਸ ਦੀ ਸ਼ਿਪਿੰਗ ਸ਼ੁਰੂ ਕੀਤੀ ਜਾ ਰਹੀ ਹੈ। ਹਾਲਾਂਕਿ ਅੱਜ ਤੋਂ ਸਿਰਫ਼ iPhone 13 ls iPhone 13 Mini ਦੀ ਹੀ ਸ਼ਿਪਿੰਗ ਕੀਤੀ ਜਾਵੇਗੀ। ਜਦਕਿ iPhone Pro ਤੇ iPhone 13 Pro Max ਦੀ ਡਿਲੀਵਰੀ ਅਕਤੂਬਰ ਤੋਂ ਸ਼ੁਰੂ ਕੀਤੀ ਜਾਵੇਗੀ। ਆਓ ਜਾਣਦੇ ਹਾਂ ਇਨ੍ਹਾਂ ਦੀ ਕੀਮਤ ਤੇ ਇਸ ਦੇ ਸਪੈਸੀਫਿਕੇਸ਼ਨਜ਼ ਬਾਰੇ।


Apple iPhone 13 Mini ਦੀ ਕੀਮਤ


Apple iPhone 13 Mini ਦੇ 128GB ਸਟੋਰੇਜ ਵਾਲੇ  ਵੇਰੀਏਂਟ ਦੀ ਕੀਮਤ 69,900 ਰੁਪਏ ਹੈ। ਉੱਥੇ ਹੀ ਇਸ ਦੇ 256GB ਸਟੋਰੇਜ ਵਾਲੇ ਵੇਰੀਏਂਟ ਦੀ ਕੀਮਤ 79,900 ਰੁਪਏ ਹੈ। ਇਸ ਤੋਂ ਇਲਾਵਾ ਸਮਾਰਟਫੋਨ ਦੇ 512GB ਸਟੋਰੇਜ ਵਾਲੇ ਵੇਰੀਏਂਟ ਦੀ ਕੀਮਤ 99,900 ਰੁਪਏ ਤੈਅ ਕੀਤੀ ਗਈ ਹੈ।


Apple iPhone 13 ਦੀ ਕੀਮਤ


Apple iPhone 13 ਦੇ 128GB ਸਟੋਰੇਜ ਵਾਲੇ  ਵੇਰੀਏਂਟ ਦੀ ਕੀਮਤ 79,900 ਰੁਪਏ ਹੈ। ਉੱਥੇ ਹੀ ਇਸ ਦੇ 256GB ਸਟੋਰੇਜ ਵਾਲੇ ਵੇਰੀਏਂਟ ਦੀ ਕੀਮਤ 89,900 ਰੁਪਏ ਹੈ। ਇਸ ਤੋਂ ਇਲਾਵਾ ਸਮਾਰਟਫੋਨ ਦੇ 512GB ਸਟੋਰੇਜ ਵਾਲੇ ਵੇਰੀਏਂਟ ਦੀ ਕੀਮਤ 109,900 ਰੁਪਏ ਤੈਅ ਕੀਤੀ ਗਈ ਹੈ।


Apple iPhone 13 ਤੇ iPhone 13 Mini ਦੇ ਸਪੈਸੀਫਿਕੇਸ਼ਨਜ਼


iPhone 13 ਸਮਾਰਟਫੋਨ ਚ 6.1 ਇੰਚ ਸੁਪਰ ਰੈਟਿਨਾ XDR OLED ਡਿਸਪਲੇਅ ਦਿੱਤਾ ਗਿਆ ਹੈ। ਜਿਸ ਦਾ ਰੈਜ਼ੋਲੁਸ਼ਨ 2532x1170 ਪਿਕਸਲ ਹੈ। ਉੱਥੇ ਹੀ iPhone 13 Mini 'ਚ 5.4 ਇੰਚ ਸੁਪਰ ਰੈਟਿਨਾ XDR OLED ਡਿਸਪਲੇਅ ਦਿੱਤਾ ਗਿਆ ਹੈ। ਜਿਸ ਦਾ ਰੈਜ਼ੋਲੁਸ਼ਨ 2340x1080 ਪਿਕਸਲ ਹੈ। ਇਹ ਡਿਸਪਲੇਅ HDR, ਟ੍ਰੂ ਟੋਨ, ਵਾਈਡ ਕਲਰ (P3), ਹੈਪਟਿਕ ਟਚ ਨੂੰ ਸਪੋਰਟ ਕਰਦਾ ਹੈ। ਇਨ੍ਹਾਂ 'ਚ ਐਲੂਮੀਨੀਅਮ ਡਿਜ਼ਾਇਨ ਦਿੱਤਾ ਗਿਆ ਹੈ।


ਐਪਲ ਦੇ ਇਹ ਦੋਵੇਂ ਸਮਾਰਟਫੋਨ 128GB, 256GB ਤੇ 512GB ਸਟੋਰੇਜ ਵਾਲੇ ਵੇਰੀਏਂਟ ਦੇ ਨਾਲ ਪੇਸ਼ ਕੀਤੇ ਗਏ ਹਨ। ਪਰਫੌਰਮੈਂਸ ਲਈ ਇਨ੍ਹਾਂ ਚ A15 ਬਾਇਓਨਿਕ ਚਿਪ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਸਾਮਰਟਫੋਨਸ IP68 ਰੇਟਿੰਗ ਦੇ ਨਾਲ ਆਉਂਦੇ ਹਨ। ਯਾਨੀ ਇਹ ਪੂਰੀ ਤਰ੍ਹਾਂ ਵਾਟਰਪਰੂਫ ਹਨ। ਛੇ ਮੀਟਰ ਗਹਿਰੇ ਪਾਣੀ 'ਚ ਵੀ ਇਹ ਅੱਧੇਘੰਟੇ ਤਕ ਕੰਮ ਕਰਨਗੇ।


ਕੈਮਰਾ


iPhone 13 ਤੇ iPhone 13 Mini ਚ 12 ਮੈਗਾਪਿਕਸਲ ਡਿਊਲ ਰੀਅਰ ਕੈਮਰਾ ਦਿੱਤਾ ਗਿਆ ਹੈ। ਇਸ 'ਚ ਪਹਿਲਾ ਵਾਈਡ ਤੇ ਦੂਜਾ ਅਲਟ੍ਰਾ ਵਾਈਡ ਐਂਗਲ ਸਪੋਰਟਡ ਹੈ। ਸੈਲਫੀ ਤੇ ਵੀਡੀਓ ਕਾਲਿੰਗ ਲਈ 12 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਵੀਡੀਓ ਲਈ ਇਨ੍ਹਾਂ 'ਚ ਸਿਨੇਮੈਟਿਕ ਮੋਡ ਦਿੱਤਾ ਗਿਆ ਹੈ। ਇਹ ਦੋਵੇਂ ਸਮਾਰਟਫੋਨ ਪ੍ਰੋਡਕਟ ਰੇਡ, ਸਟਾਰਲਾਈਟ, ਮਿਡਲਾਈਟ, ਬਲੂ ਤੇ ਪਿੰਕ ਕਲਰ 'ਚ ਉਪਲਬਧ ਹਨ।


ਇਨ੍ਹਾਂ iPhones ਦੀ ਸ਼ਿਪਿੰਗ ਡੇਟ ਵਧੀ


iPhone 13 Pro ਤੇ iPhone 13 Pro Max ਦੇ ਪ੍ਰੀ ਆਰਡਰ ਹੋਣ ਤੋਂ ਹਾਅਦ ਇਸ ਸਮਾਰਟਫੋਨ ਦੇ 24 ਸਤੰਬਰ ਤਕ ਸ਼ਿਪ ਹੋਣ ਦੀ ਉਮੀਦ ਸੀ। ਪਰ ਕੁਝ ਪ੍ਰੋ ਤੇ ਪ੍ਰੋ ਮੈਕਸ ਮਾਡਲ ਦੀ ਡਿਲੀਵਰੀ ਦੀ ਤਾਰੀਖ ਅਗਲੇ ਮਹੀਨੇ 6-11 ਅਕਤੂਬਰ ਤਕ ਵਧਾ ਦਿੱਤੀ ਗਈ।