EPFO: ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਕਈ ਵਾਰ ਕਿਹਾ ਹੈ ਕਿ ਜੇਕਰ PF (ਪ੍ਰੋਵੀਡੈਂਟ ਫੰਡ) ਦੇ ਗਾਹਕ 30 ਨਵੰਬਰ ਤੱਕ ਆਪਣੇ UAN ਨੂੰ ਆਧਾਰ ਨਾਲ ਲਿੰਕ ਨਹੀਂ ਕਰਦੇ ਹਨ, ਤਾਂ ਉਨ੍ਹਾਂ ਦਾ ਖਾਤਾ ਬੰਦ ਹੋ ਸਕਦਾ ਹੈ। ਇਸ ਵਿੱਚ ਪੀਐਫ ਦਾ ਪੈਸਾ ਜਮ੍ਹਾ ਨਹੀਂ ਕੀਤਾ ਜਾ ਸਕੇਗਾ ਅਤੇ ਤਨਖਾਹਦਾਰ ਵਰਗ ਦੇ ਕਰਮਚਾਰੀ ਆਪਣੇ ਪੀਐਫ ਖਾਤੇ ਵਿੱਚੋਂ ਪੈਸੇ ਨਹੀਂ ਕੱਢ ਸਕਣਗੇ।
ਹਾਲਾਂਕਿ, EPFO ਨੇ ਇਸ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ ਅਧਿਕਾਰੀ ਵੀ ਨਿਯੁਕਤ ਕੀਤਾ ਹੈ ਅਤੇ ਉਨ੍ਹਾਂ ਦੇ ਜ਼ਰੀਏ ਤੁਸੀਂ ਆਪਣੀ ਸਮੱਸਿਆ ਦਾ ਹੱਲ ਕਰ ਸਕਦੇ ਹੋ। ਅਸੀਂ ਤੁਹਾਨੂੰ ਵਾਰ-ਵਾਰ ਯਾਦ ਕਰਾ ਰਹੇ ਹਾਂ ਕਿ ਜਿਨ੍ਹਾਂ ਲੋਕਾਂ ਨੇ ਆਪਣਾ UAN (ਯੂਨੀਵਰਸਲ ਅਕਾਊਂਟ ਨੰਬਰ) ਆਧਾਰ (AADHAAR) ਨਾਲ ਲਿੰਕ ਨਹੀਂ ਕੀਤਾ ਹੈ, ਉਹ ਇਸ ਨੂੰ ਤੁਰੰਤ ਕਰ ਲੈਣ ਨਹੀਂ ਤਾਂ 30 ਨਵੰਬਰ 2021 ਦੀ ਰਾਤ ਤੋਂ ਬਾਅਦ ਇਹ ਕੰਮ ਸੰਭਵ ਨਹੀਂ ਹੋਵੇਗਾ।
ਹਾਲਾਂਕਿ ਤਨਖਾਹਦਾਰ ਵਰਗ ਨੂੰ ਉਨ੍ਹਾਂ ਦੇ ਮਾਲਕ ਵੱਲੋਂ ਇਹ ਕੰਮ ਕਰਨ ਲਈ ਯਾਦ ਕਰਵਾਇਆ ਜਾਂਦਾ ਹੈ ਪਰ ਫਿਰ ਵੀ ਸੰਸਥਾ ਦੇ ਕੁਝ ਕਰਮਚਾਰੀ ਇਸ ਕੰਮ ਨੂੰ ਪੂਰਾ ਕਰਨ ਤੋਂ ਖੁੰਝ ਗਏ ਹਨ, ਇਸ ਲਈ ਉਨ੍ਹਾਂ ਕੋਲ 29 ਅਤੇ 30 ਨਵੰਬਰ ਬਾਕੀ ਹਨ ਅਤੇ ਉਹ ਤੁਰੰਤ ਇਹ ਕੰਮ ਕਰਵਾ ਲੈਣ।
ਤੁਹਾਡੇ ਮਾਲਕ ਵਲੋਂ ਬੀਮੇ ਦੀ ਰਕਮ ਵੀ ਜਮ੍ਹਾ ਨਹੀਂ ਕੀਤੀ ਜਾਵੇਗੀ
PF ਖਾਤੇ 'ਤੇ ਮਿਲਣ ਵਾਲੇ ਬੀਮਾ ਕਵਰ ਲਈ ਵੀ UAN ਨੂੰ ਆਧਾਰ ਨਾਲ ਲਿੰਕ ਕਰਨਾ ਜ਼ਰੂਰੀ ਹੈ। ਕਰਮਚਾਰੀ ਡਿਪਾਜ਼ਿਟ ਲਿੰਕਡ ਇੰਸ਼ੋਰੈਂਸ ਦੇ ਤਹਿਤ, ਜਿਨ੍ਹਾਂ ਨੂੰ 7 ਲੱਖ ਰੁਪਏ ਦਾ ਬੀਮਾ ਕਵਰ ਮਿਲਦਾ ਹੈ, ਇਸ ਲਈ ਵੀ ਰਕਮ ਜਮ੍ਹਾ ਨਹੀਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪਾਰਲੀਮੈਂਟ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਵੱਡੀ ਜਾਣਕਾਰੀ ਆਈ ਸਾਹਮਣੇ, ਖੇਤੀ ਕਾਨੂੰਨਾਂ ਸਣੇ 30 ਬਿੱਲ ਪੇਸ਼ ਕਰੇਗੀ ਸਰਕਾਰ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/