ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਤਹਿਤ 27 ਫ਼ਰਵਰੀ ਨੂੰ 8 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ 'ਚ 2 ਹਜ਼ਾਰ ਰੁਪਏ ਦੀ ਰਕਮ ਭੇਜੀ ਗਈ ਸੀ। ਹਾਲਾਂਕਿ ਅਜੇ ਵੀ ਕਈ ਕਿਸਾਨ ਅਜਿਹੇ ਹਨ, ਜਿਨ੍ਹਾਂ ਨੂੰ ਕੁਝ ਕਾਰਨਾਂ ਕਰਕੇ ਇਹ ਰਕਮ ਨਹੀਂ ਮਿਲੀ ਹੈ। ਜੇਕਰ ਤੁਸੀਂ ਵੀ ਇਸ ਸੂਚੀ 'ਚ ਸ਼ਾਮਲ ਹੋ ਤਾਂ ਤੁਸੀਂ ਇਸ ਸਕੀਮ ਨਾਲ ਸਬੰਧਤ ਕੁਝ ਹੈਲਪਲਾਈਨ ਅਤੇ ਟੋਲ ਫ੍ਰੀ ਨੰਬਰਾਂ 'ਤੇ ਮਦਦ ਲੈ ਸਕਦੇ ਹੋ। ਇਨ੍ਹਾਂ ਨੰਬਰਾਂ 'ਤੇ ਸੰਪਰਕ ਕਰਨ 'ਤੇ ਖੇਤੀਬਾੜੀ ਵਿਭਾਗ ਵੱਲੋਂ ਤੁਹਾਡੀ ਰਕਮ ਤੁਹਾਡੇ ਖਾਤੇ 'ਚ ਭੇਜੀ ਜਾ ਸਕਦੀ ਹੈ।


ਜੇਕਰ 13ਵੀਂ ਕਿਸ਼ਤ ਅਟਕ ਗਈ ਹੈ ਤਾਂ ਖੇਤੀਬਾੜੀ ਵਿਭਾਗ ਨਾਲ ਕਰੋ ਸੰਪਰਕ


ਪ੍ਰਧਾਨ ਮੰਤਰੀ ਕਿਸਾਨ ਯੋਜਨਾ ਲਈ ਅਪਲਾਈ ਕਰਦੇ ਸਮੇਂ ਬੈਂਕ ਖਾਤੇ, ਆਧਾਰ ਨੰਬਰ ਦੀ ਸਹੀ ਜਾਣਕਾਰੀ ਨਾ ਭਰਨ ਕਾਰਨ ਤੁਹਾਡੇ ਪੈਸੇ ਫਸ ਜਾਂਦੇ ਹਨ। ਤੁਹਾਡੇ ਵੱਲੋਂ ਭਰੀ ਗਈ ਜਾਣਕਾਰੀ ਸਹੀ ਹੈ ਜਾਂ ਨਹੀਂ, ਇਹ ਜਾਣਨ ਲਈ pmkisan.gov.in 'ਤੇ ਜਾਓ। ਜੇਕਰ ਇਹ ਜਾਣਕਾਰੀ ਗਲਤ ਹੈ ਤਾਂ ਇਸ ਨੂੰ ਤੁਰੰਤ ਠੀਕ ਕਰੋ। ਜੇਕਰ ਇਹ ਸਹੀ ਹੈ ਅਤੇ ਫਿਰ ਵੀ ਤੁਹਾਡੇ ਖਾਤੇ 'ਚ 2000 ਰੁਪਏ ਦੀ ਰਕਮ ਨਹੀਂ ਪਹੁੰਚੀ ਤਾਂ ਤੁਰੰਤ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰੋ।


ਤੁਸੀਂ ਇਨ੍ਹਾਂ ਨੰਬਰਾਂ 'ਤੇ ਵੀ ਕਰ ਸਕਦੇ ਹੋ ਸੰਪਰਕ


ਜੇਕਰ ਤੁਹਾਨੂੰ ਅਜੇ ਤੱਕ 13ਵੀਂ ਕਿਸ਼ਤ ਨਹੀਂ ਮਿਲੀ ਹੈ ਤਾਂ ਤੁਸੀਂ ਇਸ ਨੰਬਰ 011-24300606 'ਤੇ ਕਾਲ ਕਰਕੇ ਲੋੜੀਂਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਹੈਲਪਲਾਈਨ ਨੰਬਰ (155261) ਅਤੇ ਟੋਲ ਫ੍ਰੀ (18001155266) 'ਤੇ ਵੀ ਕਾਲ ਕਰ ਸਕਦੇ ਹੋ। ਕਿਸਾਨ ਇਸ ਸਕੀਮ ਨਾਲ ਸਬੰਧਤ ਕੋਈ ਹੋਰ ਜਾਣਕਾਰੀ ਚਾਹੁੰਦੇ ਹਨ। ਇਸ ਦੇ ਲਈ ਪ੍ਰਧਾਨ ਮੰਤਰੀ ਕਿਸਾਨ ਦੇ ਲੈਂਡਲਾਈਨ ਨੰਬਰ 011-23381092 ਜਾਂ 011-23382401 'ਤੇ ਕਾਲ ਕਰ ਸਕਦੇ ਹਨ। ਇਸ ਦੇ ਨਾਲ ਹੀ ਕਿਸਾਨ pmkisan-ict@gov.in 'ਤੇ ਵੀ ਈਮੇਲ ਕਰ ਸਕਦੇ ਹਨ।


ਕਿਸਾਨਾਂ ਨੂੰ ਸਾਲਾਨਾ 6 ਹਜ਼ਾਰ ਰੁਪਏ ਦੀ ਵਿੱਤੀ ਮਦਦ


ਕਿਸਾਨਾਂ ਦੀ ਆਰਥਿਕ ਹਾਲਤ ਸੁਧਾਰਨ ਲਈ ਸਰਕਾਰ ਵੱਲੋਂ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਵੀ ਇਸੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਸੀ। ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਹਰ 4 ਮਹੀਨੇ ਬਾਅਦ 2-2 ਹਜ਼ਾਰ ਦੇ ਰੂਪ 'ਚ 3 ਕਿਸ਼ਤਾਂ 'ਚ 6000 ਰੁਪਏ ਦਾ ਲਾਭ ਦਿੱਤਾ ਜਾਂਦਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।