ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਉਧਯੋਗ ਮੰਡਲ ਐਸੋਚੈਮ (The Associated Chambers of Commerce and Industry of India ( ASSOCHAM ) ਫਾਊਂਡੇਸ਼ਨ ਵੀਕ 'ਚ ਸੰਬੋਧਨ ਕਰਨਗੇ। ਵੀਰਵਾਰ ਨੂੰ PMO ਵੱਲੋਂ ਬਿਆਨ ਜਾਰੀ ਕਰਦਿਆਂ ਹੋਇਆਂ ਇਹ ਦੱਸਿਆ ਗਿਆ ਹੈ ਕਿ ਪੀਐਮ ਇਸ ਮੌਕੇ 'ਤੇ ਰਤਨ ਟਾਟਾ ਨੂੰ ਐਸੋਚੈਮ ਇੰਟਰਪ੍ਰਾਇਜ਼ ਆਫ ਦੀ ਸੈਂਚੁਰੀ ਐਵਾਰਡ ਨਾਲ ਸਨਮਾਨਤ ਕਰਨਗੇ।





ਕਰ ਸਕਦੇ ਵੱਡਾ ਐਲਾਨ:


ਪ੍ਰਧਾਨ ਮੰਤਰੀ ਮੋਦੀ ਐਸੋਚੈਮ 'ਚ ਆਪਣੇ ਸੰਬੋਧਨ ਦੌਰਾਨ ਦੇਸ਼ 'ਚ ਚੱਲ ਰਹੇ ਕਿਸਾਨ ਅੰਦੋਲਨ ਤੇ ਉਦਯੋਗ ਜਗਤ 'ਤੇ ਵੱਡੀ ਗੱਲ ਕਰ ਸਕਦੇ ਹਨ। ਬੀਤੇ ਸਾਲ ਐਸੋਚੈਮ ਦੇ ਆਪਣੇ ਸੰਬੋਧਨ ਚ ਉਨ੍ਹਾਂ GST ਤੇ ਪੰਜ ਟ੍ਰਿਲੀਅਨ ਡਾਲਰ ਅਰਥਵਿਵਸਥਾ ਦਾ ਜ਼ਿਕਰ ਕੀਤਾ ਸੀ। ਐਸੋਚੈਮ ਦੇ ਇਸ ਮੰਚ ਤੋਂ ਪੀਐਮ ਮੋਦੀ ਬੈਂਕਿੰਗ ਤੇ ਕਾਰਪੋਰੇਟ ਜਗਤ ਨਾਲ ਜੁੜੇ ਲੋਕਾਂ ਲਈ ਵੱਡੇ ਐਲਾਨ ਕਰ ਸਕਦੇ ਹਨ।


ਕੀ ਹੈ ਐਸੋਚੈਮ:


ਐਸੋਚੈਮ ਦੀ ਸਥਾਪਨਾ 1920 'ਚ ਕੀਤੀ ਗਈ ਸੀ। ਇਸ ਸੰਗਠਟਨ 'ਚ 400 ਤੋਂ ਜ਼ਿਆਦਾ ਚੈਂਬਰ ਤੇ ਵਪਾਰਕ ਸੰਘ ਸ਼ਾਮਲ ਹਨ। ਐਸੋਚੈਮ ਅਜਿਹਾ ਵਪਾਰਕ ਸੰਗਠਨ ਹੈ ਜੋ ਮੁੱਖ ਤੌਰ 'ਤੇ ਭਾਰਤ ਦੇ ਟੌਪ ਵਪਾਰਕ ਸੰਗਠਨਾਂ 'ਚੋਂ ਇਕ ਮੰਨਿਆ ਜਾਂਦਾ ਹੈ। ਇਸ ਦੀ ਸ਼ੁਰੂਆਤ ਮੁੱਖ ਰੂਪ ਤੋਂ ਘਰੇਲੂ ਤੇ ਅੰਤਰ ਰਾਸ਼ਟਰੀ ਵਪਾਰ ਦੋਵਾਂ ਨੂੰ ਬੜਾਵਾ ਦੇਣ ਲਈ ਕੀਤੀ ਗਈ ਸੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ