ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਸੁਧਾਰ ਕਾਨੂੰਨਾਂ ਤੇ ਕਿਸਾਨਾਂ ਦੇ ਭਾਰੀ ਵਿਰੋਧ ਪ੍ਰਦਰਸ਼ਨ ਦੇ ਵਿਚ ਉਨ੍ਹਾਂ ਦੇ ਸਮਰਥਨ 'ਚ ਬੀਜੇਪੀ ਲੀਡਰ ਤੇ ਸਾਬਕਾ ਕੇਂਦਰੀ ਮੰਤਰੀ ਬੀਰੇਂਦਰ ਸਿੰਘ ਵੀ ਆ ਗਏ ਹਨ। ਬੀਰੇਂਦਰ ਸਿੰਘ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਪੇਂਡੂ ਵਿਕਾਸ ਮੰਤਰੀ ਰਹੇ ਹਨ।


ਬੀਜੇਪੀ ਦੇ ਸਹਿਯੋਗੀ ਰਹੇ ਅਕਾਲੀ ਦਲ ਤੇ ਆਰਐਲਪੀ ਦੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰਨ ਤੋਂ ਬਾਅਦ ਹੁਣ ਸਾਹਮਣੇ ਆਏ ਵੀਰੇਂਦਰ ਸਿੰਘ ਨੇ ਕਿਹਾ, 'ਮੇਰੀ ਵਿਰਾਸਤ ਅਜਿਹੀ ਹੈ ਕਿ ਮੈਨੂੰ ਕਿਸਾਨਾਂ ਦੇ ਨਾਲ ਖੜਾ ਰਹਿਣਾ ਹੈ ਤੇ ਅੱਗੇ ਵੀ ਰਹੂੰਗਾ।'


ਬੀਰੇਂਦਰ ਸਿੰਘ ਨੇ ਅੱਗੇ ਕਿਹਾ ਕਿ ਇਸ ਦਾ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਕੋਈ ਪਾਰਟੀ ਵਿਰੋਧੀ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਨੂੰ ਲੰਬਾ ਖਿੱਚਣ ਦੀ ਕੋਸ਼ਿਸ਼ ਠੀਕ ਨਹੀਂ ਹੈ। ਸਰਕਾਰ ਤੇ ਕਿਸਾਨਾਂ 'ਚ ਤੁਰੰਤ ਗੱਲਬਾਤ ਹੋਣੀ ਚਾਹੀਦੀ ਹੈ।


ਸਿੰਘੂ ਬਾਰਡਰ 'ਤੇ ਤਾਇਨਾਤ ਪੁਲਿਸ ਕਰਮੀਆਂ ਨੂੰ ਕਾੜਾ ਤੇ ਗੁੜ-ਛੋਲੇ ਦੇ ਰਹੀ ਦਿੱਲੀ ਪੁਲਿਸ, ਕੋਰੋਨਾ ਦੇ ਨਾਲ ਠੰਡ ਵੱਡੀ ਚੁਣੌਤੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ