ਨਵੀਂ ਦਿੱਲੀ: ਕਿਸਾਨ ਅੰਦੋਲਨ ਦੇ ਚੱਲਦਿਆਂ ਰਾਜਧਾਨੀ ਦਿੱਲੀ ਦੇ ਕਈ ਬਾਰਡਰ ਸੀਲ ਹੈ। ਸੈਕੜੇਂ ਦੀ ਸੰਖਿਆਂ 'ਚ ਦਿੱਲੀ ਪੁਲਿਸ ਦੇ ਜਵਾਨਾਂ ਦੇ ਨਾਲ ਪੈਰਾਮਿਲਟਰੀ ਫੋਰਸ ਦੀ ਤਇਨਾਤੀ ਕੀਤੀ ਗਈ ਹੈ। ਅਜਿਹੇ 'ਚ ਕੋਰੋਨਾ ਮਹਾਮਾਰੀ ਦੇ ਵਿਚ ਦਿੱਲੀ 'ਚ ਘਟਨਾ ਤਾਪਮਾਨ ਵੀ ਇਨ੍ਹਾਂ ਪੁਲਿਸ ਕਰਮੀਆਂ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ।

ਠੰਡ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਆਪਣੇ ਪੁਲਿਸ ਕਰਮੀਆਂ ਲਈ ਕਾੜੇ ਦੇ ਨਾਲ-ਨਾਲ ਗੁੜ, ਛੋਲੇ ਤੇ ਕੁਝ ਖ਼ਾਸ ਇੰਤਜ਼ਾਮ ਕੀਤੇ ਹਨ। ਜਿਸ ਨਾਲ 24 ਘੰਟੇ ਡਿਊਟੀ 'ਤੇ ਤਾਇਨਾਤ ਸਰਦ ਰਾਤਾਂ 'ਚ ਇਨ੍ਹਾਂ ਪੁਲਿਸ ਕਰਮੀਆਂ ਨੂੰ ਕੋਰੋਨਾ ਦੇ ਨਾਲ-ਨਾਲ ਠੰਡ ਦੀ ਲਪੇਟ ਤੋਂ ਵੀ ਬਚਾਇਆ ਜਾ ਸਕੇ।

ਅੰਗੀਠੀ, ਪਗੋਡਾ ਟੈਂਟ ਪੁਲਿਸ ਕਰਮੀਆਂ ਲਈ ਲਿਆਂਦੇ ਗਏ

ਦਿੱਲੀ ਪੁਲਿਸ ਦੇ ਅਧਿਕਾਰੀਆਂ ਦੇ ਮੁਤਾਬਕ ਫਿਲਹਾਲ ਦਿੱਲੀ 'ਚ ਰਾਤ ਬੇਹੱਦ ਠੰਡੀ ਹੈ। ਅਜਿਹੇ 'ਚ ਠੰਡ ਤੋਂ ਬਚਣਾ ਬੇਹੱਦ ਜ਼ਰੂਰੀ ਹੈ। ਇਸ ਦੇ ਚੱਲਦਿਆਂ ਬਾਰਡਰ 'ਤੇ ਹੀਟਰ ਤੇ ਅੰਗੀਠੀ ਦਾ ਇੰਤਜ਼ਾਮ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੱਡੇ-ਵੱਡੇ ਪਗੋਡਾ ਟੈਂਟ ਇਨ੍ਹਾਂ ਪੁਲਿਸ ਕਰਮੀਆਂ ਲਈ ਲਿਆਂਦੇ ਗਏ ਹਨ। ਥੋੜੇ-ਥੋੜੇ ਅੰਤਰਾਲ ਤੋਂ ਬਾਅਦ ਹੀ ਪੁਲਿਸ ਕਰਮੀਆਂ ਨੂੰ ਚਾਹ, ਨਾਸ਼ਤਾ ਦਿੱਤਾ ਜਾ ਰਿਹਾ ਹੈ। ਏਨਾ ਹੀ ਨਹੀਂ ਸੈਨੇਟਾਇਜ਼ਰ ਤੇ ਮਾਸਕ ਵੀ ਪੁਲਿਸ ਕਰਮੀਆਂ ਨੂੰ ਵੰਡੇ ਜਾ ਰਹੇ ਹਨ।

ਸਿੰਘੂ ਬਾਰਡਰ 'ਤੇ ਡਿਊਟੀ ਦੇ ਰਹੇ ਦੋ ਪੁਲਿਸ ਅਧਿਕਾਰੀ ਹੋ ਗਏ ਕੋਰੋਨਾ ਪੌਜ਼ੇਟਿਵ

ਹਾਲ ਹੀ 'ਚ ਸਿੰਘੂ ਬਾਰਡਰ ਤੇ ਡਿਊਟੀ ਤੇ ਤਾਇਨਾਤ ਦਿੱਲੀ ਪੁਲਿਸ ਦੇ ਦੋ ਅਧਿਕਾਰੀ ਕੋਰੋਨਾ ਪੌਜ਼ੇਟਿਵ ਹੋ ਗਏ ਸਨ। ਜੋ ਕਿ ਫਿਲਹਾਲ ਕੁਆਰੰਟੀਨ ਹਨ। ਅਜਿਹੇ 'ਚ ਸਾਰੇ ਪੁਲਿਸ ਕਰਮੀਆਂ ਨੂੰ ਪੂਰੀ ਸਾਵਧਾਨੀ ਵਰਤਣ ਦੀ ਵੀ ਹਿਦਾਇਤ ਦਿੱਤੀ ਗਈ ਹੈ। ਇਸ ਦੇ ਚੱਲਦਿਆਂ ਕਦਮ ਚੁੱਕਦਿਆਂ ਦਿੱਲੀ ਪੁਲਿਸ ਨੇ ਕਿਸਾਨ ਅੰਦੋਲਨ 'ਚ ਡਿਊਟੀ ਕਰ ਰਹੇ ਪੁਲਿਸ ਕਰਮੀਆਂ ਲਈ ਕੁਝ ਖਾਸ ਇੰਤਜ਼ਾਮ ਕੀਤੇ ਹਨ। ਜਿਸ ਨਾਲ ਕੋਰੋਨਾ ਤੇ ਠੰਡ ਤੋਂ ਇਨ੍ਹਾਂ ਪੁਲਿਸ ਕਰਮੀਆਂ ਨੂੰ ਬਚਾਇਆ ਜਾ ਸਕੇ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ