Rules Changes In PPF: ਭਾਰਤ ਵਿੱਚ ਬਹੁਤ ਸਾਰੇ ਲੋਕ ਵੱਖ-ਵੱਖ ਯੋਜਨਾਵਾਂ ਵਿੱਚ ਨਿਵੇਸ਼ ਕਰਦੇ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਲੋਕ PPF ਯਾਨੀ ਪਬਲਿਕ ਪ੍ਰੋਵੀਡੈਂਟ ਫੰਡ ਵਿੱਚ ਵੀ ਨਿਵੇਸ਼ ਕਰਦੇ ਹਨ। PPF ਇੱਕ ਲੰਬੇ ਸਮੇਂ ਦੀ ਸਰਕਾਰੀ ਸਕੀਮ ਹੈ। ਇਸ 'ਚ ਤੁਹਾਨੂੰ ਚੰਗਾ ਰਿਟਰਨ ਵੀ ਮਿਲਦਾ ਹੈ। ਤੁਹਾਡਾ PPF ਖਾਤਾ 15 ਸਾਲਾਂ ਵਿੱਚ ਪਰਿਪੱਕ ਹੋ ਜਾਂਦਾ ਹੈ। ਜੇਕਰ ਤੁਸੀਂ ਨਿਵੇਸ਼ ਲਈ PPF ਵਿੱਚ ਖਾਤਾ ਖੋਲ੍ਹਣਾ ਚਾਹੁੰਦੇ ਹੋ, ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਸਾਬਤ ਹੋ ਸਕਦੀ ਹੈ।


ਕਿਉਂਕਿ ਭਾਰਤ ਸਰਕਾਰ ਨੇ PPF ਨਾਲ ਜੁੜੇ ਨਿਯਮਾਂ 'ਚ ਬਦਲਾਅ ਕੀਤਾ ਹੈ ਜੋ 1 ਅਕਤੂਬਰ ਤੋਂ ਲਾਗੂ ਹੋ ਜਾਵੇਗਾ। ਸਰਕਾਰ ਨੇ ਪਿਛਲੇ ਮਹੀਨੇ ਹੀ ਇਨ੍ਹਾਂ ਨਿਯਮਾਂ ਵਿੱਚ ਬਦਲਾਅ ਨਾਲ ਸਬੰਧਤ ਸਰਕੂਲਰ ਜਾਰੀ ਕੀਤਾ ਸੀ। PPF ਦੇ ਕਿਹੜੇ ਨਿਯਮਾਂ ਨੂੰ ਬਦਲਿਆ ਗਿਆ ਹੈ ਅਤੇ ਇਸਦਾ PPF ਖਾਤਾ ਧਾਰਕਾਂ 'ਤੇ ਕੀ ਪ੍ਰਭਾਵ ਪਵੇਗਾ? ਆਓ ਤੁਹਾਨੂੰ ਦੱਸਦੇ ਹਾਂ ਇਸ ਨਾਲ ਜੁੜੀ ਸਾਰੀ ਜਾਣਕਾਰੀ।



ਨਾਬਾਲਗ ਨੂੰ 18 ਸਾਲ ਬਾਅਦ ਮਿਲੇਗਾ ਵਿਆਜ
 ਸਰਕਾਰ ਨੇ PPF ਦੇ ਨਿਯਮਾਂ 'ਚ ਬਦਲਾਅ ਕਰਦੇ ਹੋਏ ਫੈਸਲਾ ਕੀਤਾ ਹੈ ਕਿ ਹੁਣ ਨਾਬਾਲਗ ਦੇ ਨਾਂ 'ਤੇ ਖੋਲ੍ਹੇ ਗਏ PPF ਖਾਤੇ 'ਚ ਜਮ੍ਹਾ ਪੈਸੇ 'ਤੇ ਪੋਸਟ ਆਫਿਸ ਦੇ ਸੇਵਿੰਗ ਅਕਾਊਂਟ ਦੇ ਬਰਾਬਰ ਵਿਆਜ ਮਿਲੇਗਾ। ਜਦੋਂ ਤੱਕ ਨਾਬਾਲਗ 18 ਸਾਲ ਦੀ ਉਮਰ ਦਾ ਨਹੀਂ ਹੋ ਜਾਂਦਾ। ਉਦੋਂ ਤੱਕ ਖਾਤੇ 'ਤੇ PPF ਦੀ ਕੋਈ ਵਿਆਜ ਦਰ ਲਾਗੂ ਨਹੀਂ ਹੋਵੇਗੀ। ਇਸ ਦੇ ਨਾਲ, ਪੀਐਫ ਖਾਤੇ ਦੀ ਮਿਚਓਰਟੀ ਡੇਟ ਨਾਬਾਲਗ ਦੇ ਬਾਲਿਗ ਹੋਣ ਦੀ ਤਰੀਕ ਦੇ ਬਾਅਦ ਤੋਂ ਸ਼ੁਰੂ ਹੋਵੇਗੀ।


ਬਿਨਾਂ ਰੈਜੀਡੈਂਸ ਡਿਟੇਲਸ NRI ਅਕਾਊਂਟ ਉੱਤੇ ਜ਼ੀਰੋ ਇੰਟਰਸਟ
PPF ਦੇ ਬਦਲੇ ਹੋਏ ਨਿਯਮਾਂ ਤਹਿਤ NRIs ਦੇ PPF ਖਾਤੇ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਵਰਤਮਾਨ ਵਿੱਚ, ਇੱਕ ਪ੍ਰਵਾਸੀ ਭਾਰਤੀ ਨੂੰ ਪੀਐਫ ਖਾਤੇ ਲਈ ਆਪਣੇ ਰੈਜੀਡੈਂਸ ਡਿਟੇਲਸ ਪ੍ਰਦਾਨ ਕਰਨ ਦੀ ਲੋੜ ਨਹੀਂ ਹੁੰਦੀ। ਇਸ ਦੇ ਬਾਵਜੂਦ ਉਨ੍ਹਾਂ ਨੂੰ ਡਾਕਖਾਨੇ ਦੇ ਸੇਵਿੰਗ ਅਕਾਊਂਟ ਵਾਂਗ ਹੀ ਵਿਆਜ ਦਿੱਤਾ ਜਾਂਦਾ ਹੈ।


 ਪਰ ਹੁਣ ਇਸ 'ਚ ਬਦਲਾਅ ਹੋਵੇਗਾ, 1 ਅਕਤੂਬਰ 2024 ਤੋਂ ਬਾਅਦ ਅਜਿਹੇ ਖਾਤਿਆਂ 'ਚ ਵਿਆਜ ਦਰ ਜ਼ੀਰੋ ਹੋ ਜਾਵੇਗੀ। ਇਸ ਲਈ ਜੇਕਰ ਕਿਸੇ ਐਨਆਰਆਈ ਕੋਲ ਪੀ.ਪੀ.ਐਫ. ਅਕਾਊਂਟ ਹੈ ਤਾਂ ਪਹਿਲਾਂ ਉਸਨੂੰ ਇਸ ਨਿਯਮ ਬਾਰੇ ਜਾਣਨਾ ਚਾਹੀਦਾ ਹੈ ਅਤੇ ਸਾਰੀਆਂ ਲੋੜੀਂਦੀਆਂ ਕਾਰਵਾਈਆਂ ਨੂੰ ਪੂਰਾ ਕਰਨਾ ਚਾਹੀਦਾ ਹੈ।



ਸਿਰਫ਼ ਇੱਕ ਹੀ PPF ਖਾਤੇ ਵਿੱਚ ਹੀ ਮਿਲੇਗਾ ਵਿਆਜ 
ਜੇਕਰ ਕਿਸੇ ਵਿਅਕਤੀ ਕੋਲ ਇੱਕ ਤੋਂ ਵੱਧ PPF ਅਕਾਊਂਟ ਹਨ। ਇਸ ਲਈ ਉਸ ਨੂੰ ਸਿਰਫ਼ ਪ੍ਰਾਇਮਰੀ ਖਾਤੇ ਵਿੱਚ ਹੀ ਪੀਪੀਐਫ ਵਿਆਜ ਦਿੱਤਾ ਜਾਵੇਗਾ। ਉਹ ਵੀ ਇੱਕ ਨਿਸ਼ਚਿਤ ਲਿਮਟ ਦੇ ਅੰਦਰ ਜਮ੍ਹਾ ਕੀਤੇ ਪੈਸਿਆਂ 'ਤੇ ਹੀ ਵਿਆਜ ਦਿੱਤਾ ਜਾਵੇਗਾ। ਇਸ ਤੋਂ ਵੱਧ ਪੈਸੇ ਜ਼ੀਰੋ ਵਿਆਜ ਨਾਲ ਵਾਪਸ ਕੀਤੇ ਜਾਣਗੇ।