PPF Scheme: ਪਬਲਿਕ ਪ੍ਰੋਵੀਡੈਂਟ ਫੰਡ ਨੂੰ ਇੱਕ ਟੈਕਸ ਸੇਵਿੰਗ ਇਨਵੈਸਟਮੈਂਟ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਕੇਂਦਰ ਸਰਕਾਰ ਦੁਆਰਾ ਚਲਾਇਆ ਹੋਣ ਕਰਕੇ ਇਸ ਨੂੰ ਘੱਟ ਜੋਖਮ ਵਾਲੇ ਨਿਵੇਸ਼ ਵਜੋਂ ਵੀ ਦੇਖਿਆ ਜਾਂਦਾ ਹੈ। ਇਸ ਸਮੇਂ ਪੀਪੀਐਫ ਅਕਾਊਂਟ 'ਤੇ 7.1 ਪ੍ਰਤੀਸ਼ਤ ਦੀ ਵਿਆਜ ਦਰ ਦਿੱਤੀ ਜਾ ਰਹੀ ਹੈ। ਕੋਈ ਵੀ ਪੀਪੀਐਫ ਅਕਾਊਂਟ 15 ਸਾਲਾਂ ਵਿੱਚ ਮਿਚਿਊਰ ਹੁੰਦਾ ਹੈ। ਪਰ ਇਸ ਵਿਚ ਪੰਜ-ਪੰਜ ਸਾਲ ਦਾ ਵਾਧਾ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਪੀਪੀਐਫ ਅਕਾਊਂਟ ਰਿਟਾਇਰਮੈਂਟ ਲਈ ਇੱਕ ਵਧੀਆ ਨਿਵੇਸ਼ ਹੈ। ਜੇ ਕੋਈ ਇਸ ਵਿਚ ਲੰਬੇ ਸਮੇਂ ਲਈ ਨਿਵੇਸ਼ ਕਰਦਾ ਹੈ, ਤਾਂ ਇਹ ਉਸ ਲਈ ਲਾਭਕਾਰੀ ਹੋਵੇਗਾ।


ਇੱਕ ਨਿਵੇਸ਼ਕ ਵਿੱਤੀ ਸਾਲ ਵਿੱਚ ਪੀਪੀਐਫ ਵਿੱਚ ਵੱਧ ਤੋਂ ਵੱਧ 1.5 ਲੱਖ ਰੁਪਏ ਦਾ ਨਿਵੇਸ਼ ਕਰ ਸਕਦਾ ਹੈ। ਅਜਿਹੀ ਸਥਿਤੀ ਵਿੱਚ ਇੱਕ ਮਹੀਨੇ ਵਿੱਚ ਵੱਧ ਤੋਂ ਵੱਧ 12,500 ਰੁਪਏ ਦਾ ਨਿਵੇਸ਼ ਕੀਤਾ ਜਾ ਸਕਦਾ ਹੈ। ਜੇ ਤੁਸੀਂ 15 ਸਾਲਾਂ ਲਈ ਲਗਾਤਾਰ 12,500 ਦਾ ਨਿਵੇਸ਼ ਕਰਦੇ ਹੋ, ਤਾਂ ਤੁਹਾਨੂੰ ਮਿਚਿਊਰਿਟੀ ਦੇ ਸਮੇਂ 40,68,209 ਰੁਪਏ ਪ੍ਰਾਪਤ ਹੋਣਗੇ। ਜਿਸ ਵਿਚ ਤੁਹਾਡਾ ਨਿਵੇਸ਼ 22.5 ਲੱਖ ਰੁਪਏ ਅਤੇ ਵਿਆਜ 18,18,209 ਰੁਪਏ ਹੋਵੇਗਾ।


ਤੁਸੀਂ ਅਗਲੇ ਦਸ ਹੋਰ ਸਾਲਾਂ ਲਈ ਇਸ ਯੋਜਨਾ ਵਿੱਚ ਨਿਵੇਸ਼ ਕਰਦੇ ਹੋ, ਤਾਂ 25 ਸਾਲਾਂ ਵਿੱਚ ਤੁਸੀਂ ਪੀਪੀਐਫ ਦੁਆਰਾ ਇੱਕ ਕਰੋੜਪਤੀ ਬਣੋਗੇ। ਪੀਪੀਐਫ ਦੇ ਨਿਯਮਾਂ ਅਨੁਸਾਰ, 15 ਸਾਲਾਂ ਬਾਅਦ 5-5 ਸਾਲ ਕਰ ਕੇ ਤੁਹਾਡੇ ਨਿਵੇਸ਼ ਵਿਚ ਵਾਧਾ ਕੀਤਾ ਜਾ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਜੇ ਤੁਸੀਂ 15 ਸਾਲਾਂ ਬਾਅਦ ਵੀ 12,500 ਦਾ ਨਿਵੇਸ਼ ਕਰਨਾ ਜਾਰੀ ਰੱਖਦੇ ਹੋ, ਤਾਂ 20 ਸਾਲਾਂ ਵਿੱਚ ਪੀਪੀਐਫ ਤੁਹਾਨੂੰ 66,58,288 ਲੱਖ ਰੁਪਏ ਮਿਲੇਗਾ। ਅਤੇ ਅਗਲੇ ਪੰਜ ਸਾਲਾਂ ਵਿੱਚ ਇਹ ਅੰਕੜਾ ਕਰੋੜਾਂ ਰੁਪਏ ਨੂੰ ਪਾਰ ਕਰ ਜਾਵੇਗਾ।


ਇਕ ਨਿਵੇਸ਼ਕ ਲਗਾਤਾਰ 25 ਸਾਲਾਂ ਤਕ ਹਰ ਮਹੀਨੇ 12,500 ਰੁਪਏ ਦਾ ਨਿਵੇਸ਼ ਕਰਕੇ 1,03,08,015 ਰੁਪਏ ਪ੍ਰਾਪਤ ਕਰੇਗਾ। ਭਾਵ, ਜੇ ਤੁਸੀਂ ਹਰ ਦਿਨ 416 ਰੁਪਏ ਦੀ ਬਚਤ ਕਰਦੇ ਹੋ, ਤਾਂ ਪੀਪੀਐਫ ਦੇ ਜ਼ਰੀਏ ਤੁਸੀਂ 25 ਸਾਲਾਂ ਵਿਚ ਇਕ ਕਰੋੜਪਤੀ ਬਣ ਜਾਓਗੇ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904