Shimla Mirch Production In India: ਪੰਜਾਬ ਦੇ ਕਿਸਾਨ ਕਣਕ-ਝੋਨੇ ਦੇ ਚੱਕਰ ਵਿੱਚ ਫਸ ਕੇ ਘਾਟੇ ਦਾ ਸ਼ਿਕਾਰ ਹੋ ਰਹੇ ਹਨ। ਉਂਝ ਤਾਂ ਪੰਜਾਬ ਦੀ ਉਪਜਾਉ ਜ਼ਮੀਨ ਉਪਰ ਹਰ ਖੇਤੀ ਹੋ ਸਕਦੀ ਹੈ ਪਰ ਰੰਗੀਨ ਸ਼ਿਮਲਾ ਮਿਰਚ (Bell Pepper) ਕਿਸਾਨਾਂ ਨੂੰ ਮਾਲੋਮਾਲ ਕਰ ਸਕਦੀ ਹੈ। ਰੰਗੀਨ ਸ਼ਿਮਲਾ ਮਿਰਚ ਦੀ ਕਾਸ਼ਤ ਦੇ ਫਾਇਦੇ ਦਾ ਅੰਦਾਜਾ ਇਸ ਗੱਲ਼ ਤੋਂ ਲਾਇਆ ਜਾ ਸਕਦਾ ਹੈ ਕਿ ਇੱਕ ਏਕੜ ਵਿੱਚੋਂ ਇਹ ਅੱਠ ਲੱਖ ਰੁਪਏ ਦੀ ਨਿਕਲ ਸਕਦੀ ਹੈ।
ਜੇਕਰ ਕੋਈ ਕਿਸਾਨ ਰੰਗੀਨ ਸ਼ਿਮਲਾ ਮਿਰਚ ਦੀ ਪੰਜ ਏਕੜ ਵਿੱਚ ਖੇਤੀ ਕਰਦਾ ਹੈ ਤਾਂ ਉਹ 40 ਲੱਖ ਰੁਪਏ ਤੱਕ ਦੀ ਫਸਲ ਕੱਢ ਸਕਦਾ ਹੈ। ਜੇਕਰ ਅੱਧਾ ਖਰਚਾ ਵੀ ਮੰਨ ਲਿਆ ਜਾਏ ਤਾਂ ਪੰਜ ਏਕੜ ਵਿੱਚੋ ਕਿਸਾਨ ਨੂੰ 20 ਲੱਖ ਰੁਪਏ ਮੁਨਾਫਾ ਹੋ ਸਕਦਾ ਹੈ। ਇਸ ਲਈ ਜੇਕਰ ਕਿਸਾਨ ਪੂਰੀ ਟ੍ਰੇਨਿੰਗ ਲੈ ਕੇ ਸ਼ਿਮਲਾ ਮਿਰਚ ਦੀ ਖੇਤੀ ਕਰਦੇ ਹਨ ਤਾਂ ਉਹ ਮੋਟਾ ਮੁਨਾਫਾ ਕਮਾ ਸਕਦੇ ਹਨ। ਅਹਿਮ ਗੱਲ਼ ਹੈ ਕਿ ਇਸ ਲਈ ਸਰਕਾਰ ਵੀ ਕਾਫੀ ਸਬਸਿਡੀ ਦੇ ਰਹੀ ਹੈ।
ਦਰਅਸਲ ਸ਼ਿਮਲਾ ਮਿਰਚ ਇੱਕ ਅਜਿਹੀ ਫਸਲ ਹੈ ਜੋ ਬਹੁਤ ਘੱਟ ਲਾਗਤ 'ਤੇ ਉਗਾਈ ਜਾ ਸਕਦੀ ਹੈ ਤੇ ਕਿਸਾਨ ਇਸ ਨੂੰ ਬੀਜ ਕੇ ਭਾਰੀ ਮੁਨਾਫ਼ਾ ਕਮਾ ਸਕਦੇ ਹਨ। ਉਂਝ ਹਰੀ ਨਾਲੋਂ ਰੰਗੀਨ ਸ਼ਿਮਲਾ ਮਿਰਚਾ ਦੀ ਮੰਗ ਕਾਫੀ ਵੱਧ ਹੈ। ਸ਼ਿਮਲਾ ਮਿਰਚ ਪੀਲੇ, ਲਾਲ ਜਾਂ ਬੈਂਗਨੀ ਰੰਗ ਦੀ ਹੁੰਦੀ ਹੈ। ਉਂਝ ਸ਼ਿਮਲਾ ਮਿਰਚ 5 ਰੰਗਾਂ ਵਿੱਚ ਮਿਲਦੀ ਹੈ। ਇਨ੍ਹਾਂ ਵਿੱਚ ਲਾਲ, ਪੀਲੀ, ਜਾਮਨੀ, ਸੰਤਰੀ ਤੇ ਹਰੀ ਸ਼ਾਮਲ ਹੈ।
ਪੌਲੀਹਾਊਸ ਅੰਦਰ ਕਰੋ ਖੇਤੀਜ਼ਿਆਦਾਤਾਰ ਕਿਸਾਨ ਸ਼ਿਮਲਾ ਮਿਰਚ ਦੀ ਓਪਨ ਖੇਤੀ ਕਰਦੇ ਹਨ। ਓਪਨ ਖੇਤੀ ਸਿਰਫ ਖਾਸ ਸੀਜ਼ਨ ਵਿੱਚ ਹੀ ਹੋ ਸਕਦੀ ਹੈ। ਇਸ ਲਈ ਇੱਕੋ ਵਾਰ ਬਾਜ਼ਾਰ ਵਿੱਚ ਵੱਧ ਉਤਪਾਦਨ ਆਉਣ ਕਾਰਨ ਭਾਅ ਡਿੱਗ ਜਾਂਦੇ ਹਨ ਤੇ ਕਿਸਾਨਾਂ ਨੂੰ ਘਾਟਾ ਪੈ ਜਾਂਦਾ ਹੈ। ਇਸ ਲਈ ਰੰਗੀਨ ਸ਼ਿਮਲਾ ਮਿਰਚ ਦੀ ਖੇਤੀ ਪੌਲੀਹਾਊਸ ਵਿੱਚ ਹੀ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਤੁਸੀਂ ਹਰ ਸੀਜ਼ਨ ਵਿੱਚ ਸ਼ਿਮਲਾ ਮਿਰਚ ਦਾ ਉਤਪਾਦਨ ਕਰ ਸਕਦੇ ਹੋ ਤੇ ਮੋਟਾ ਮੁਨਾਫਾ ਕਮਾ ਸਕਦੇ ਹੋ।
ਪ੍ਰਤੀ ਏਕੜ ਇੰਨਾ ਕੁ ਕਮਾਈਜੇਕਰ ਅਸੀਂ ਸ਼ਿਮਲਾ ਮਿਰਚ ਦੀ ਕਾਸ਼ਤ ਦੀ ਲਾਗਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਪ੍ਰਤੀ ਏਕੜ 4 ਲੱਖ ਰੁਪਏ ਤੱਕ ਹੈ। ਜੇਕਰ ਅਸੀਂ ਉਤਪਾਦਨ 'ਤੇ ਨਜ਼ਰ ਮਾਰੀਏ ਤਾਂ ਇੱਕ ਏਕੜ ਵਿੱਚ 15,000 ਕਿਲੋ ਸ਼ਿਮਲਾ ਮਿਰਚ ਪੈਦਾ ਹੁੰਦੀ ਹੈ। ਬਾਜ਼ਾਰ ਵਿੱਚ ਸ਼ਿਮਲਾ ਮਿਰਚ 50 ਤੋਂ 55 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਦੀ ਹੈ। ਜੇਕਰ ਅਸੀਂ ਇਸ ਨੂੰ 50 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਵੀ ਮੰਨੀਏ, ਤਾਂ ਵੀ 15000 ਕਿਲੋ ਸ਼ਿਮਲਾ ਮਿਰਚ 7,50,000 ਰੁਪਏ ਵਿੱਚ ਵਿਕੇਗਾ। ਇਸ ਹਿਸਾਬ ਨਾਲ ਇੱਕ ਕਿਸਾਨ 3.5 ਤੋਂ ਚਾਰ ਲੱਖ ਰੁਪਏ ਦਾ ਸ਼ੁੱਧ ਮੁਨਾਫ਼ਾ ਕਮਾ ਸਕਦਾ ਹੈ।
ਭਾਰਤ ਵਿੱਚ ਸ਼ਿਮਲਾ ਮਿਰਚ ਕਿੱਥੇ ਉਗਾਈ ਜਾਂਦੀ?ਸ਼ਿਮਲਾ ਮਿਰਚ ਦੀ ਕਾਸ਼ਤ ਭਾਰਤ ਦੇ ਕਈ ਰਾਜਾਂ ਵਿੱਚ ਕੀਤੀ ਜਾਂਦੀ ਹੈ। ਸ਼ਿਮਲਾ ਮਿਰਚ ਦੀ ਕਾਸ਼ਤ ਹਰਿਆਣਾ, ਪੰਜਾਬ, ਮੱਧ ਪ੍ਰਦੇਸ਼, ਝਾਰਖੰਡ, ਉੱਤਰ ਪ੍ਰਦੇਸ਼, ਕਰਨਾਟਕ ਵਿੱਚ ਕੀਤੀ ਜਾਂਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਰਾਜਾਂ ਵਿੱਚ ਸ਼ਿਮਲਾ ਮਿਰਚ ਦੇ ਉਤਪਾਦਨ ਲਈ ਅਨੁਕੂਲ ਮਾਹੌਲ ਹੈ।
ਸ਼ਿਮਲਾ ਮਿਰਚ ਕਦੋਂ ਬੀਜਣੀ?ਕਿਸੇ ਵੀ ਫਸਲ ਦੇ ਬਿਹਤਰ ਉਤਪਾਦਨ ਲਈ, ਇਸ ਦਾ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ। ਮਾਹਿਰਾਂ ਅਨੁਸਾਰ, ਸ਼ਿਮਲਾ ਮਿਰਚ ਦੀ ਕਾਸ਼ਤ ਸਾਲ ਵਿੱਚ ਤਿੰਨ ਵਾਰ ਕੀਤੀ ਜਾ ਸਕਦੀ ਹੈ। ਪਹਿਲੀ ਬਿਜਾਈ ਜੂਨ ਤੋਂ ਜੁਲਾਈ ਦੇ ਮਹੀਨੇ ਵਿੱਚ, ਦੂਜੀ ਅਗਸਤ ਤੋਂ ਸਤੰਬਰ ਤੇ ਤੀਜੀ ਨਵੰਬਰ ਤੋਂ ਦਸੰਬਰ ਤੱਕ ਕੀਤੀ ਜਾ ਸਕਦੀ ਹੈ।
ਸ਼ਿਮਲਾ ਮਿਰਚ ਤਿਆਰ ਹੋਣ ਵਿੱਚ ਕਿੰਨਾ ਸਮਾਂ ਲੱਗਦਾ?ਸ਼ਿਮਲਾ ਮਿਰਚ ਦੀ ਬਿਜਾਈ ਤੋਂ ਲੈ ਕੇ ਇਸ ਦੇ ਉਤਪਾਦਨ ਤੱਕ ਜ਼ਿਆਦਾ ਸਮਾਂ ਨਹੀਂ ਲੱਗਦਾ। ਇਸ ਦੀ ਫ਼ਸਲ ਦੀ ਮਿਆਦ 60 ਤੋਂ 75 ਦਿਨ ਹੁੰਦੀ ਹੈ। ਪੌਲੀਹਾਊਸ ਵਿੱਚ ਖੇਤੀ ਕਰਨ ਦਾ ਸਹੀ ਸਮਾਂ ਅਗਸਤ ਤੋਂ ਸਤੰਬਰ ਤੱਕ ਹੋ ਸਕਦਾ ਹੈ। ਸ਼ਿਮਲਾ ਮਿਰਚ ਦੀ ਪੈਦਾਵਾਰ 9 ਮਹੀਨਿਆਂ ਤੱਕ ਲਈ ਜਾ ਸਕਦੀ ਹੈ।
ਬੀਜ ਦੀ ਕੀਮਤ ਕਿੰਨੀ?ਇਹ ਯਕੀਨੀ ਨਹੀਂ ਕਿ ਸ਼ਿਮਲਾ ਮਿਰਚ ਦੇ ਬੀਜ ਸਿਰਫ਼ ਇੱਕ ਹੀ ਕੀਮਤ 'ਤੇ ਉਪਲਬਧ ਹੋਣ। ਬੀਜਾਂ ਦੀ ਦਰ ਵੱਖ-ਵੱਖ ਕਿਸਮਾਂ ਦੇ ਅਨੁਸਾਰ ਨਿਰਧਾਰਤ ਕੀਤੀ ਜਾਂਦੀ ਹੈ। ਆਮ ਤੌਰ 'ਤੇ 10 ਗ੍ਰਾਮ ਬੀਜ 2200 ਤੋਂ 3500 ਰੁਪਏ ਵਿੱਚ ਉਪਲਬਧ ਹੁੰਦੇ ਹਨ।
ਇਨ੍ਹਾਂ ਬਿਮਾਰੀਆਂ ਤੋਂ ਫਸਲ ਨੂੰ ਬਚਾਓਹੋਰ ਫਸਲਾਂ ਵਾਂਗ ਸ਼ਿਮਲਾ ਮਿਰਚ ਵੀ ਬਿਮਾਰੀ ਦਾ ਸ਼ਿਕਾਰ ਹੋ ਜਾਂਦੀ ਹੈ। ਬੈੱਲ ਪੇਪਰ (ਰੰਗੀਨ ਸ਼ਿਮਲਾ ਮਿਰਚ) ਨੂੰ ਪ੍ਰਭਾਵਿਤ ਕਰਨ ਵਾਲੀਆਂ ਬਿਮਾਰੀਆਂ ਵਿੱਚ ਥ੍ਰਿਪਸ, ਮਾਈਟਸ, ਐਫੀਡਜ਼, ਪੇਪਰ ਮੋਟਲ ਵਾਇਰਸ, ਪੇਪਰ ਮਾਈਲਡ ਮੋਟਲ ਵਾਇਰਸ ਤੇ ਚਿਲੀ ਲੀਫ ਕਰਲ ਵਾਇਰਸ ਸ਼ਾਮਲ ਹਨ। ਇਨ੍ਹਾਂ ਬਿਮਾਰੀਆਂ ਨੂੰ ਰੋਕਣ ਲਈ ਕੀਟਨਾਸ਼ਕਾਂ ਦਾ ਛਿੜਕਾਅ ਕਰਨਾ ਚਾਹੀਦਾ ਹੈ।
Disclaimer: ਇੱਥੇ ਦਿੱਤੀ ਗਈ ਜਾਣਕਾਰੀ ਸਿਰਫ ਕੁਝ ਮੀਡੀਆ ਰਿਪੋਰਟਾਂ ਤੇ ਜਾਣਕਾਰੀ 'ਤੇ ਅਧਾਰਤ ਹੈ। ਕਿਸੇ ਵੀ ਜਾਣਕਾਰੀ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਨਾਲ ਸਲਾਹ ਕਰੋ।