Billionaires in India: ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹੈ ਅਤੇ ਇਸ ਦੇ ਨਾਲ ਹੀ ਦੇਸ਼ 'ਚ ਅਰਬਪਤੀਆਂ ਦੀ ਗਿਣਤੀ ਵੀ ਤੇਜ਼ੀ ਨਾਲ ਵਧ ਰਹੀ ਹੈ। ਹੁਰੁਨ ਇੰਡੀਆ ਰਿਚ ਲਿਸਟ 2023 ਦੇ ਅਨੁਸਾਰ, ਦੇਸ਼ ਵਿੱਚ 1,319 ਲੋਕਾਂ ਕੋਲ 1,000 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ।


ਇਸ ਸੂਚੀ ਵਿਚ ਸ਼ਾਮਲ ਲੋਕਾਂ ਦੀ ਗਿਣਤੀ ਇਕ ਸਾਲ ਵਿਚ 216 ਵਧ ਗਈ ਹੈ। ਇਸ ਵਿੱਚ ਪਹਿਲੀ ਵਾਰ 278 ਲੋਕਾਂ ਨੂੰ ਥਾਂ ਮਿਲੀ ਹੈ। ਇਹ ਪਹਿਲੀ ਵਾਰ ਹੈ ਜਦੋਂ ਇਸ ਸੂਚੀ ਵਿੱਚ ਸ਼ਾਮਲ ਲੋਕਾਂ ਦੀ ਗਿਣਤੀ 1,300 ਨੂੰ ਪਾਰ ਕਰ ਗਈ ਹੈ। ਪਿਛਲੇ ਪੰਜ ਸਾਲਾਂ ਵਿੱਚ ਇਹ ਗਿਣਤੀ 76 ਫੀਸਦੀ ਵਧੀ ਹੈ। ਦੂਜੇ ਪਾਸੇ ਚੀਨ ਅਤੇ ਬਰਤਾਨੀਆ ਵਿੱਚ ਅਰਬਪਤੀਆਂ ਦੀ ਗਿਣਤੀ ਵਿੱਚ ਕਮੀ ਆਈ ਹੈ ਜਦੋਂਕਿ ਯੂਰਪ ਵਿੱਚ ਖੜੋਤ ਆ ਗਈ ਹੈ।


ਹੁਰੁਨ ਗਲੋਬਲ ਦੇ ਚੇਅਰਮੈਨ ਰੂਪਰਟ ਹੂਗੇਵਰਫ(Rupert Hoogewerf) ਨੇ ਕਿਹਾ ਕਿ ਇਹ ਰੁਝਾਨ ਵਿਕਾਸ ਵਿੱਚ ਮਹੱਤਵਪੂਰਨ ਅਸਮਾਨਤਾਵਾਂ ਨੂੰ ਦਰਸਾਉਂਦਾ ਹੈ। ਹੁਰੁਨ ਗਲੋਬਲ ਇੱਕ ਖੋਜ ਸਮੂਹ ਹੈ ਜੋ ਦੁਨੀਆ ਭਰ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਪ੍ਰਕਾਸ਼ਿਤ ਕਰਦਾ ਹੈ। 


ਹੁਰੁਨ ਇੰਡੀਆ ਰਿਚ ਲਿਸਟ 2023 ਦੇ ਅਨੁਸਾਰ, ਦੇਸ਼ ਵਿੱਚ 1,319 ਲੋਕ ਅਜਿਹੇ ਹਨ ਜਿਨ੍ਹਾਂ ਕੋਲ 1,000 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ। 1998 ਤੋਂ ਅਮੀਰਾਂ ਦੇ ਅੰਕੜੇ ਇਕੱਠੇ ਕਰ ਰਹੇ ਹੂਗੇਵਰਫ ਨੇ ਕਿਹਾ ਕਿ ਭਾਰਤੀ ਕਾਰੋਬਾਰੀ ਦੂਜੇ ਦੇਸ਼ਾਂ ਦੇ ਕਾਰੋਬਾਰੀਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਭਰੋਸੇਮੰਦ ਦਿਖਾਈ ਦਿੰਦੇ ਹਨ। ਉਨ੍ਹਾਂ ਕਿਹਾ, 'ਭਾਰਤ ਵਿੱਚ ਕਾਰੋਬਾਰੀ ਮੰਨਦੇ ਹਨ ਕਿ ਅਗਲਾ ਸਾਲ ਬਿਹਤਰ ਹੋਵੇਗਾ ਜਦਕਿ ਚੀਨ ਵਿੱਚ ਉਨ੍ਹਾਂ ਦਾ ਮੰਨਣਾ ਹੈ ਕਿ ਅਗਲਾ ਸਾਲ ਹੋਰ ਮਾੜਾ ਹੋਵੇਗਾ। ਯੂਰਪ ਵਿੱਚ ਵੀ ਬਹੁਤੀ ਉਮੀਦ ਨਹੀਂ ਜਾਪਦੀ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।