1000 Rupees Note: ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਅਪਡੇਟ ਕੀਤਾ ਸੀ ਕਿ 30 ਸਤੰਬਰ ਤੱਕ 2000 ਰੁਪਏ ਦੇ 87 ਫੀਸਦੀ ਨੋਟ ਵਾਪਸ ਆ ਚੁੱਕੇ ਹਨ, ਪਰ 10 ਹਜ਼ਾਰ ਕਰੋੜ ਰੁਪਏ ਦੇ ਨੋਟ ਅਜੇ ਵੀ ਬਾਜ਼ਾਰ ਵਿੱਚ ਘੁੰਮ ਰਹੇ ਹਨ। RBI ਦੇ ਇਸ ਅਪਡੇਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਕਿ, ਕੀ 1000 ਰੁਪਏ ਦਾ ਨੋਟ ਬਾਜ਼ਾਰ 'ਚ ਵਾਪਸ ਆ ਰਿਹਾ ਹੈ ਅਤੇ ਕੀ ਇਹ ਦੁਬਾਰਾ ਦੇਖਿਆ ਜਾ ਸਕਦਾ ਹੈ?


ਆਰਬੀਆਈ 1000 ਰੁਪਏ ਦਾ ਨੋਟ ਪੇਸ਼ ਕਰਨ ਦੀ ਕਿਸੇ ਯੋਜਨਾ ਵਿੱਚ ਨਹੀਂ ਹੈ ਅਤੇ ਨਾ ਹੀ 1000 ਰੁਪਏ ਦਾ ਕੋਈ ਨਵਾਂ ਨੋਟ ਜਾਰੀ ਕਰਨ ਬਾਰੇ ਸੋਚ ਰਿਹਾ ਹੈ। ANI ਨੇ ਟਵਿੱਟਰ 'ਤੇ ਪੋਸਟ ਕੀਤਾ ਕਿ RBI ਦੀ 1000 ਰੁਪਏ ਵਾਪਸ ਲਿਆਉਣ ਦੀ ਕੋਈ ਯੋਜਨਾ ਨਹੀਂ ਹੈ।






ਭਾਰਤੀ ਰਿਜ਼ਰਵ ਬੈਂਕ ਨੇ ਇੱਕ ਬਿਆਨ 'ਚ ਕਿਹਾ ਸੀ ਕਿ ਬਾਜ਼ਾਰ 'ਚ ਨਕਦੀ ਦੇ ਪ੍ਰਵਾਹ ਨੂੰ ਬਣਾਈ ਰੱਖਣ ਲਈ ਸਰਕਾਰ ਨੇ 500 ਰੁਪਏ ਦੇ ਕਾਫੀ ਨੋਟ ਛਾਪੇ ਹਨ, ਤਾਂ ਜੋ ਲੋਕਾਂ ਨੂੰ ਨਕਦੀ ਸੰਬੰਧੀ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੇ ਨਾਲ ਹੀ, ਡਿਜੀਟਲ ਭੁਗਤਾਨ ਦੀ ਵਰਤੋਂ ਨੇ ਲੋਕਾਂ ਵਿੱਚ ਨਕਦੀ ਦੀ ਜ਼ਰੂਰਤ ਨੂੰ ਘਟਾ ਦਿੱਤਾ ਹੈ। ਅਜਿਹੇ 'ਚ RBI ਦਾ ਕਹਿਣਾ ਹੈ ਕਿ 1000 ਰੁਪਏ ਦੇ ਨੋਟ ਲਿਆਉਣ ਦੀ ਕੋਈ ਲੋੜ ਨਹੀਂ ਹੈ। RBI ਨੇ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।


 2016 ਵਿੱਚ ਹੋਈ ਸੀ ਨੋਟਬੰਦੀ


ਜ਼ਿਕਰਯੋਗ ਹੈ ਕਿ 2016 'ਚ ਕੇਂਦਰ ਸਰਕਾਰ ਨੇ 1000 ਰੁਪਏ ਅਤੇ ਪੁਰਾਣੇ 500 ਰੁਪਏ ਦੇ ਨੋਟ ਬੰਦ ਕਰ ਦਿੱਤੇ ਸਨ ਅਤੇ ਉਨ੍ਹਾਂ ਦੀ ਥਾਂ 'ਤੇ 500 ਅਤੇ 2000 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਸਨ। ਹਾਲਾਂਕਿ ਹੁਣ ਸਰਕਾਰ ਨੇ 2000 ਰੁਪਏ ਦਾ ਨੋਟ ਵੀ ਵਾਪਸ ਲੈ ਲਿਆ ਹੈ। ਬੈਂਕਾਂ 'ਚ 2000 ਰੁਪਏ ਦੇ ਨੋਟ ਜਮ੍ਹਾ ਕਰਵਾਉਣ ਅਤੇ ਬਦਲਣ ਦੀ ਸਮਾਂ ਸੀਮਾ ਖਤਮ ਹੋ ਗਈ ਹੈ।


 ਹੁਣ ਵੀ 2000 ਰੁਪਏ ਦੇ ਨੋਟ ਬਦਲੇ ਜਾ ਸਕਦੇ


ਹਾਲਾਂਕਿ, ਫਿਲਹਾਲ ਤੁਸੀਂ ਆਰਬੀਆਈ ਦਫਤਰਾਂ ਵਿੱਚ 2000 ਰੁਪਏ ਦੇ ਨੋਟ ਬਦਲ ਅਤੇ ਜਮ੍ਹਾ ਕਰ ਸਕਦੇ ਹੋ। ਦੇਸ਼ ਵਿੱਚ RBI ਦੇ ਕੁੱਲ 19 ਖੇਤਰੀ ਦਫ਼ਤਰ ਹਨ, ਜਿੱਥੋਂ 2000 ਰੁਪਏ ਦੇ ਬੈਂਕ ਨੋਟ ਬਦਲੇ ਜਾ ਸਕਦੇ ਹਨ।